ਜੈਯਸ਼੍ਰੀ ਖਾਦਿਲਕਰ

ਜੈਯਸ਼੍ਰੀ ਖਾਦਿਲਕਰ ਪਾਂਡੇ (ਜਨਮ 25 ਅਪ੍ਰੈਲ 1962) ਇੱਕ ਭਾਰਤੀ ਸ਼ਤਰੰਜ ਖਿਡਾਰਨ ਹੈ, ਜਿਸਨੂੰ 1979 ਵਿੱਚ ਵੂਮੈਨ ਇੰਟਰਨੈਸ਼ਨਲ ਮਾਸਟਰ (ਡਬਲਯੂ.ਆਈ.ਐਮ.) ਦੇ ਐਫ.ਆਈ.ਡੀ.ਈ. ਖਿਤਾਬ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਖਿਤਾਬ ਹਾਸਲ ਕਰਨ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਸੀ।[2] ਉਹ ਇਹ ਖਿਤਾਬ ਹਾਸਲ ਕਰਨ ਵਾਲੀ ਭਾਰਤ ਦੀ ਪਹਿਲੀ ਖਿਡਾਰਨ ਵੀ ਹੈ[3] ਅਤੇ ਉਸਨੇ ਚਾਰ ਵਾਰ ਭਾਰਤੀ ਮਹਿਲਾ ਚੈਂਪੀਅਨਸ਼ਿਪ ਜਿੱਤੀ ਹੈ।[4]

ਜੈਯਸ਼੍ਰੀ ਖਾਦਿਲਕਰ ਪਾਂਡੇ
ਰੀਓ ਡੀ ਜਨੇਰਿਉ, 1979
ਦੇਸ਼ਭਾਰਤ
ਜਨਮ (1962-04-25) 25 ਅਪ੍ਰੈਲ 1962 (ਉਮਰ 62)
ਸਿਰਲੇਖਵਿਮਨ ਇੰਟਰਨੈਸ਼ਨਲ ਮਾਸਟਰ (1979)
ਫਾਈਡ ਰੇਟਿੰਗ2120 [ਅਕਿਰਿਆਸ਼ੀਲ]
ਉੱਚਤਮ ਰੇਟਿੰਗ2120 (ਜਨਵਰੀ 1987)[1]
ਵੈਲੇਟਾ, ਸ਼ਤਰੰਜ ਓਲੰਪੀਆਡ 1980 ਵਿਖੇ ਖਾਲਦੀਕਰ ਭੈਣਾਂ

ਜੈਯਸ਼੍ਰੀ ਖਾਦਿਲਕਰ ਨੇ ਮਹਿਲਾ ਖਿਡਾਰੀਆਂ ਲਈ ਪ੍ਰਤੀਯੋਗੀ ਸ਼ਤਰੰਜ ਦੀ ਦੁਨੀਆ ਨੂੰ ਬਦਲਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ, ਜਦੋਂ ਉਸਨੇ ਐਫ.ਆਈ.ਡੀ.ਈ. ਪ੍ਰਧਾਨ ਤੋਂ ਇੱਕ ਆਦੇਸ਼ ਪ੍ਰਾਪਤ ਕੀਤਾ, ਜਿਸ ਨਾਲ ਉਹਨਾਂ ਨੂੰ ਮਹਿਲਾ ਸ਼ਤਰੰਜ ਖਿਡਾਰੀਆਂ ਨੂੰ ਉਹਨਾਂ ਦੇ ਜੈਂਡਰ ਕਾਰਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿੱਚ ਅਯੋਗ ਠਹਿਰਾਉਣ ਤੋਂ ਰੋਕਿਆ ਗਿਆ।[5]

ਤਿੰਨ ਖਾਦਿਲਕਰ ਸਿਸਟਰਜ਼, ਵਸੰਤੀ, ਜੈਯਸ਼੍ਰੀ ਅਤੇ ਰੋਹਿਣੀ ਨੇ ਭਾਰਤ ਦੀ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਦਬਦਬਾ ਬਣਾਇਆ, ਇਸਦੇ ਪਹਿਲੇ ਦਹਾਕੇ ਵਿੱਚ ਸਾਰੇ ਖਿਤਾਬ ਜਿੱਤੇ।[6] ਜੈਯਸ਼੍ਰੀ ਦੀ ਸਿਖ਼ਰ ਐਫ.ਆਈ.ਡੀ.ਈ. ਤਾਕਤ ਰੇਟਿੰਗ 2120 ਸੀ, ਜੋ ਉਸਨੇ ਜਨਵਰੀ 1987 ਵਿੱਚ ਹਾਸਲ ਕੀਤੀ ਸੀ। ਤਿੰਨ ਭੈਣਾਂ ਵਿੱਚੋਂ, ਉਸਨੇ ਸਭ ਤੋਂ ਵੱਧ ਖਿਤਾਬ ਅਤੇ ਟੂਰਨਾਮੈਂਟ ਜਿੱਤੇ ਹਨ।[7]

ਉਹ ਨਵਾਂ ਕਾਲ ਅਖ਼ਬਾਰ ਦੀ ਸੰਪਾਦਕ, ਪ੍ਰਿੰਟਰ ਅਤੇ ਪ੍ਰਕਾਸ਼ਕ ਵੀ ਹੈ।[8]

ਹਵਾਲੇ

ਸੋਧੋ
  1. Khadilkar, Jayshree FIDE rating history, 1979-2001 at OlimpBase.org
  2. Jackson, John (28 September 2017). "The Khadilkar Sisters". Chess-Site.com (in ਅੰਗਰੇਜ਼ੀ (ਅਮਰੀਕੀ)). Retrieved 2019-11-23.
  3. D.K. Bharadwaj (2003-05-13). "A big boom in the brain game". Press Information Bureau, Government of India.
  4. Menon, Ajay (3 June 2012). "Anand's win fires former chess whiz from Girgaon". Hindustan Times. Mumbai. Archived from the original on 8 August 2014. Retrieved 5 August 2014.
  5. Jackson, John (28 September 2017). "The Khadilkar Sisters". Chess-Site.com (in ਅੰਗਰੇਜ਼ੀ (ਅਮਰੀਕੀ)). Retrieved 2019-11-23.
  6. Menon, Ajay (3 June 2012). "Anand's win fires former chess whiz from Girgaon". Hindustan Times. Mumbai. Archived from the original on 8 August 2014. Retrieved 5 August 2014.
  7. Jackson, John (28 September 2017). "The Khadilkar Sisters". Chess-Site.com (in ਅੰਗਰੇਜ਼ੀ (ਅਮਰੀਕੀ)). Retrieved 2019-11-23.
  8. "Information box at bottom-left on Page 11" (PDF). Nava Kaal (in Marathi). Mumbai. Archived from the original (PDF) on 20 ਫ਼ਰਵਰੀ 2015. Retrieved 5 August 2014. {{cite news}}: Unknown parameter |dead-url= ignored (|url-status= suggested) (help)CS1 maint: unrecognized language (link)

ਬਾਹਰੀ ਲਿੰਕ

ਸੋਧੋ