ਜੋਕੋ ਵਿਡੋਡੋ
ਜੋਕੋ ਵਿਡੋਡੋ (ਜਨਮ ਸਮੇਂ ਮੁਲਯੋਨੋ ਨਾਮ,[1] 21 ਜੂਨ 1961), ਜਿਸਨੂੰ ਜੋਕੋਵੀ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ, ਇੱਕ ਇੰਡੋਨੇਸ਼ੀਆਈ ਸਿਆਸਤਦਾਨ ਹੈ। ਜੋਕੋ ਵਿਡੋਡੋ ਇੰਡੋਨੇਸ਼ੀਆ ਦੇ ਸੱਤਵੇਂ ਰਾਸ਼ਟਰਪਤੀ ਹਨ। ਜੁਲਾਈ 2014 ਵਿੱਚ ਪਹਿਲੀ ਵਾਰ ਉਹਨਾਂ ਨੂੰ ਇੰਡੋਨੇਸ਼ੀਆਈ ਰਾਸ਼ਟਰਪਤੀ ਵਜੋਂ ਚੁਣਿਆ ਗਿਆ ਸੀ। ਉਹ ਅਜਿਹੇ ਪਹਿਲੇ ਇੰਡੋਨੇਸ਼ੀਆਈ ਰਾਸ਼ਟਰਪਤੀ ਹਨ, ਜੋ ਕਿ ਕਿਸੇ ਉੱਚ ਰਾਜਨੀਤਿਕ ਜਾਂ ਫੌਜੀ ਪਿਛੋਕੜ ਤੋਂ ਨਹੀਂ ਹਨ। ਉਹ ਪਹਿਲਾਂ 2005 ਤੋਂ 2012 ਤਕ ਸੁਰਕਾਰਤਾ ਦੇ ਮੇਅਰ ਸੀ ਅਤੇ 2012 ਤੋਂ 2014 ਤਕ ਜਕਾਰਤਾ ਦੇ ਰਾਜਪਾਲ ਸਨ।
ਜੋਕੋ ਵਿਡੋਡੋ | |
---|---|
ਇੰਡੋਨੇਸ਼ੀਆ ਦੇ 7ਵੇਂ ਰਾਸ਼ਟਰਪਤੀ | |
ਦਫ਼ਤਰ ਸੰਭਾਲਿਆ 20 ਅਕਤੂਬਰ 2014 | |
ਉਪ ਰਾਸ਼ਟਰਪਤੀ | ਜੁਸੁਫ਼ ਕੱਲਾ |
ਤੋਂ ਪਹਿਲਾਂ | ਸੁਸੀਲੋ ਬੰਬਾਂਗ ਯੁਦਹੋਯੋਨੋ |
ਜਕਾਰਤਾ ਦੇ 14ਵੇਂ ਰਾਜਪਾਲ | |
ਦਫ਼ਤਰ ਵਿੱਚ 15 ਅਕਤੂਬਰ 2012 – 16 ਅਕਤੂਬਰ 2014 | |
ਉਪ | ਬਾਸੁਕੀ ਤਜਹਾਜਾ ਪੂਰਨਮਾ |
ਤੋਂ ਪਹਿਲਾਂ | ਫੌਜ਼ੀ ਬੋਵੋ |
ਤੋਂ ਬਾਅਦ | ਬਾਸੁਕੀ ਤਜਹਾਜਾ ਪੂਰਨਮਾ |
ਸੁਰਕਾਰਤਾ ਦੇ 15ਵੇਂ ਮੇਅਰ | |
ਦਫ਼ਤਰ ਵਿੱਚ 28 ਜੁਲਾਈ 2005 – 1 ਅਕਤੂਬਰ 2012 | |
ਉਪ | ਐਫ. ਐਕਸ. ਹਾਦੀ ਰੁਦਯਾਤਮੋ |
ਤੋਂ ਪਹਿਲਾਂ | ਸਲਾਮਤ ਸੁਰਯੰਤੋ |
ਤੋਂ ਬਾਅਦ | ਐਫ. ਐਕਸ. ਹਾਦੀ ਰੁਦਯਾਤਮੋ |
ਨਿੱਜੀ ਜਾਣਕਾਰੀ | |
ਜਨਮ | ਮੁਲਯੋਨੋ 21 ਜੂਨ 1961 ਸੁਰਕਾਰਤਾ, ਇੰਡੋਨੇਸ਼ੀਆ |
ਸਿਆਸੀ ਪਾਰਟੀ | ਇੰਡੋਨੇਸ਼ੀਅਨ ਡੇਮੋਕ੍ਰੇਟਿਕ ਪਾਰਟੀ ਆਫ ਸਟਰਗਲ (PDI-P) |
ਜੀਵਨ ਸਾਥੀ |
ਇਰੀਆਨਾ (ਵਿ. invalid year) |
ਬੱਚੇ | ਜਿਬਰਾਨ ਰਾਕਾਬੁਮੰਗ ਰਾਕਾ ਕਾਹੀਯਾਂਗ ਅਯੂ ਕੈਸੰਗ ਪਾਂਗਾਰੈਪ |
ਮਾਪੇ |
|
ਰਿਹਾਇਸ਼ | ਬੋਗੋਰ ਪੈਲੇਸ |
ਅਲਮਾ ਮਾਤਰ | ਗਾਦਜਾਹ ਮਾਡਾ ਯੂਨੀਵਰਸਿਟੀ |
ਦਸਤਖ਼ਤ | |
ਵੈੱਬਸਾਈਟ | ਰਾਸ਼ਟਰਪਤੀ ਵਾਲੀ ਵੈੱਬਸਾਈਟ |
ਪਰਿਵਾਰਕ ਅਤੇ ਨਿੱਜੀ ਜੀਵਨ
ਸੋਧੋਜੋਕੋਵੀ ਨੇ 1986 ਵਿੱਚ ਆਪਣੀ ਪਤਨੀ ਇਰੀਆਨਾ ਨਾਲ ਵਿਆਹ ਕੀਤਾ ਸੀ। ਇਸ ਜੋੜੇ ਦੇ ਦੋ ਬੇਟੇ ਅਤੇ ਇੱਕ ਬੇਟੀ ਹੈ। ਉਨ੍ਹਾਂ ਦਾ ਪਹਿਲਾ ਬੇਟਾ, ਜਿਬਰਾਨ ਰਾਕਾਬੁਮਿੰਗ (1 ਅਕਤੂਬਰ 1987 ਦਾ ਜਨਮ) ਸਿਡਨੀ ਅਤੇ ਸਿੰਗਾਪੁਰ ਵਿੱਚ ਵਿਦੇਸ਼ਾਂ ਵਿੱਚ ਪੜ੍ਹਿਆ ਅਤੇ ਮੌਜੂਦਾ ਸਮੇਂ ਵਿੱਚ ਸੁਰਕਾਰਤਾ ਵਿੱਚ ਇੱਕ ਕੇਟਰਿੰਗ ਅਤੇ ਵਿਆਹ ਯੋਜਨਾ ਵਿੱਚ ਕੰਮ ਕਰ ਰਿਹਾ ਹੈ। ਉਨ੍ਹਾਂ ਦੀ ਇਕਲੌਤੀ ਧੀ, ਕਾਹੀਯਾਂਗ ਅਯੂ (20 ਅਪ੍ਰੈਲ 1991 ਨੂੰ ਜਨਮ) ਨੇ ਸੁਰਕਾਰਤਾ ਵਿੱਚ ਸਰਕਾਰੀ ਮਾਲਕੀ ਵਾਲੀ ਸੇਬੈਲਸ ਮਾਰੇਟ ਯੂਨੀਵਰਸਿਟੀ ਵਿੱਚ ਖੁਰਾਕ ਤਕਨਾਲੋਜੀ ਵਿੱਚ ਅੰਡਰ ਗਰੈਜੂਏਟ ਦੀ ਡਿਗਰੀ ਪ੍ਰਾਪਤ ਕੀਤੀ ਹੈ। ਉਨ੍ਹਾਂ ਦਾ ਦੂਜਾ ਪੁੱਤਰ, ਕੈਸੰਗ ਪਾਂਗਾਰੈਪ (ਜਨਮ 25 ਦਸੰਬਰ 1994) ਇੱਕ ਆਨਲਾਈਨ ਬਲੌਗਰ ਹੈ। ਜੋਕੋਵੀਦੇ ਦੋ ਪੋਤੇ ਹਨ, ਜੋ ਕ੍ਰਮਵਾਰ ਜਿਬਰਾਨ ਅਤੇ ਕਾਹਿਆਗ ਤੋਂ 2016 ਅਤੇ 2018 ਵਿੱਚ ਪੈਦਾ ਹੋਏ। ਜਿਬਰਾਨ ਦੇ ਪੁੱਤਰ, ਜਾਨ ਐਥੀਸ ਸ਼੍ਰੀਨਰੇਂਦਰ, ਦਾ ਜਨਮ 10 ਮਾਰਚ ਨੂੰ ਹੋਇਆ; ਕਾਹੀਯਾਂਗ ਨੇ 1 ਅਗਸਤ ਨੂੰ ਸੇਦਾ ਮਿਰਾਹ ਨਾਜੁਸ਼ਨ ਨਾਂ ਦੀ ਇੱਕ ਬੇਟੀ ਨੂੰ ਜਨਮ ਦਿੱਤਾ।[2]
ਹਵਾਲੇ
ਸੋਧੋ- ↑ "Kisah Mulyono Menjadi Joko Widodo". Archived from the original on 27 ਜੁਲਾਈ 2018. Retrieved 27 July 2018.
{{cite web}}
: Unknown parameter|dead-url=
ignored (|url-status=
suggested) (help) - ↑ "Jokowi, Iriana welcome their second grandchild". The Jakarta Post. 1 August 2018. Retrieved 27 September 2018.