ਜੋਗਿੰਦਰ ਸਿੰਘ ਕੰਵਲ

ਜੋੋੋੋਗਿੰਦਰ ਸਿੰਘ ਕੰਵਲ (1 ਦਸੰਬਰ 1927 - 17 ਜੁਲਾਈ 2017) ਇੱਕ ਭਾਰਤੀ ਪੰਜਾਬੀ ਮੂਲ ਦੇ ਫ਼ਿਜੀਆਈ ਹਿੰਦੀ ਅਤੇ ਅੰਗਰੇਜ਼ੀ ਨਾਵਲਕਾਰ, ਲੇਖਕ, ਕਵੀ ਸੀ।[1]

ਜੋਗਿੰਦਰ ਸਿੰਘ ਕੰਵਲ
ਜਨਮ(1927-12-01)1 ਦਸੰਬਰ 1927
ਲਢਾਣਾ ਝਿੱਕਾ, ਨਵਾਂਸ਼ਹਿਰ, ਪੰਜਾਬ, ਭਾਰਤ
ਮੌਤ17 ਜੁਲਾਈ 2017(2017-07-17) (ਉਮਰ 89)
ਪੇਸ਼ਾਨਾਵਲਕਾਰ, ਲੇਖਕ, ਕਵੀ
ਜੀਵਨ ਸਾਥੀਅਮਰਜੀਤ ਕੌਰ
ਬੱਚੇ4

ਜੀਵਨ

ਸੋਧੋ

ਜੋਗਿੰਦਰ ਸਿੰਘ ਕੰਵਲ ਦਾ ਜਨਮ 1 ਦਸੰਬਰ 1927 ਨੂੰ ਹੋਇਆ। ਉਹਨਾਂ ਦੇ ਪਿਤਾ ਸਰਦਾਰ ਚੰਨਨ ਸਿੰਘ ਫ਼ਿਜੀ ਚਲੇ ਗਏ, ਜਦੋਂ ਉਹ ਪ੍ਰਾਇਮਰੀ ਸਕੂਲ ਵਿੱਚ ਸਨ, ਤਾਂ ਕੰਵਲ, ਉਸ ਦੇ ਵੱਡੇ ਭਰਾ ਅਤੇ ਮਾਤਾ ਜੀ ਨੂੰ ਪਿੰਡ ਛੱਡ ਗਏ ਸਨ। 1947 ਵਿੱਚ ਭਾਰਤ ਦੇ ਵੰਡ ਵੇਲੇ ਧਾਰਮਿਕ ਦੰਗੇ ਹੋਏ ਸਨ ਤਾਂ ਕੰਵਲ ਨੇ ਸ਼ਰਨਾਰਥੀ ਕੈਂਪਾਂ ਵਿੱਚ ਅਜੇ ਵੀ ਪੜ੍ਹਾਈ ਕਰਦੇ ਸਮੇਂ ਸਮਾਜ ਸੇਵਾ ਕਰਨ ਵਿੱਚ ਸਹਾਇਤਾ ਕੀਤੀ।

ਉਸ ਨੇ ਆਪਣੇ ਬੈਚਲਰ ਆਫ਼ ਆਰਟਸ ਵਿੱਚ ਅਰਥਸ਼ਾਸਤਰ ਅਤੇ ਰਾਜਨੀਤਕ ਵਿਗਿਆਨ ਵਿੱਚ ਪੜ੍ਹਾਈ ਕੀਤੀ ਅਤੇ ਫਿਰ ਅੰਮ੍ਰਿਤਸਰ, ਪੰਜਾਬ ਵਿੱਚ ਫਿਰ ਮਾਸਟਰ ਔਂਫ ਅਰਟਸ ਕੀਤੀ।

1955 ਵਿਚ, ਸ੍ਰੀ ਕੰਵਲ ਨੇ ਚੰਡੀਗੜ੍ਹ ਵਿੱਚ ਪੋਸਟ ਗ੍ਰੈਜੂਏਟ ਟੀਚਰਜ਼ ਟ੍ਰੇਨਿੰਗ ਕਾਲਜ ਵਿੱਚ ਦਾਖ਼ਲਾ ਲਿਆ ਅਤੇ ਇਸੇ ਸਾਲ ਉਸ ਨੂੰ ਨਵੇਂ ਸਥਾਪਿਤ ਅਧਿਆਪਕ ਸਿਖਲਾਈ ਕਾਲਜ ਵਿੱਚ ਪ੍ਰਿੰਸੀਪਲ ਵਜੋਂ ਨੌਕਰੀ ਮਿਲ ਗਈ।

ਤਿੰਨ ਸਾਲ ਬਾਅਦ ਉਹ ਫਿਜੀ ਪਹੁੰਚੇ ਜਿੱਥੇ ਉਹ ਵੱਸ ਗਏ ਅਤੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰ ਦਿੱਤੀ।

ਉਹ 1960 ਤੋਂ ਲੈ ਕੇ 1987 ਤੱਕ ਬਾ ਜ਼ਿਲ੍ਹੇ ਵਿੱਚ ਖਾਲਸਾ ਕਾਲਜ ਦੇ ਪ੍ਰਿੰਸੀਪਲ ਸਨ। 1987-1991 ਤੱਕ ਫ਼ਿਜੀ ਇੰਸਟੀਚਿਊਟ ਆਫ਼ ਟੈਕਨਾਲੋਜੀ ਵਿਖੇ ਬਿਜਨਸ ਕਮਿਊਨੀਕੇਸ਼ਨ ਲਈ ਅੰਗਰੇਜ਼ੀ ਵਿੱਚ ਲੈਕਚਰਾਰ,1993-2003 ਤੋਂ ਫਿਜੀ ਇੰਡੀਅਨ ਕਲਚਰਲ ਸੈਂਟਰ ਦੇ ਪ੍ਰਸ਼ਾਸਕ, ਬਾ ਵਿੱਚ ਮਲਟੀ-ਨਸਲੀ ਸੱਭਿਆਚਾਰਕ ਕੌਂਸਲ ਦੇ ਸਾਬਕਾ ਚੇਅਰਪਰਸਨ ਅਤੇ ਸ਼ਾਂਤੀ ਦੇ ਇੱਕ ਜਸਟਿਸ ਰਹੇ।

ਸਰਦਾਰ ਕੰਵਲ ਦੀ ਬੀਮਾਰੀ ਤੋਂ ਬਾਅਦ 17 ਜੁਲਾਈ 2017 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ ਅਤੇ ਉਹਨਾਂ ਦਾ ਅੰਤਮ ਸਸਕਾਰ ਬੁੱਧਵਾਰ,18 ਤਰੀਕ ਨੂੰ ਹੋਇਆ।

ਰਚਨਾਵਾਂ

ਸੋਧੋ

ਨਾਵਲ

  • ਸਵੇਰਾ[2]
  • ਧਰਤੀ ਮੇਰੀ ਮਾਂ[3]
  • ਕਰਵਟ
  • ਏ ਲਵ ਸਟੋਰੀ 1920

ਗੈੈਰ-ਗਲਪ

  • ਏ ਹੰੰਡਰਡ ਯੀਅਰ ਆਫ਼ ਹਿੰਦੀ ਇਨ ਫ਼ਿਜੀ
  • ਮੇੇੇੇਰਾ ਦੇੇਸ਼, ਮੇੇਰੇ ਲੋੋਗ
  • ਵਾਲਕਿੰਗ

ਹਿੰਦੀ ਕਵਿਤਾਵਾਂ

  • ਯਾਦੋ ਕੀ ਖੁਸ਼ਬੋ
  • ਕੁਛ ਪੱਤੇ ਕੁਛ ਪੰਖੁੜੀਆਂ
  • ਦਰਦ ਅਪਨੇ ਅਪਨੇ
  • ਫ਼ਿਜੀ ਦੀ ਛੋਟੀਆਂ ਹਿੰਦੀ ਸ਼ਬਦਾਵਲੀ ਕਹਾਣੀਆਂ ਦਾ ਇੱਕ ਸੰਕਲਪ[4]

ਸਨਮਾਨ

ਸੋਧੋ
  • 1981 - ਪ੍ਰਵਾਸੀ ਭਾਰਤੀ ਪ੍ਰੀਸ਼ਦ ਪੁਰਸਕਾਰ
  • 1984 - ਬਾ ਟਾਊਨ ਕੌਂਸਲ ਵੱਲੋਂ ਆਉਟਸਟੈਡਿੰਗ ਨਾਗਰਿਕ ਪੁਰਸਕਾਰ
  • 1993 - ਭਾਸ਼ਾ ਅਤੇ ਸਾਹਿਤ ਨੂੰ ਉਤਸ਼ਾਹਿਤ ਕਰਨ ਲਈ ਸਾਊਥ ਪੈਸੀਫਿਕ ਯੂਨੀਵਰਸਿਟੀ ਵੱਲੋਂ ਸਨਮਾਨ
  • 1995 - ਮੈਂਬਰ ਆਫ਼ ਦ ਓਡਰ ਆਫ਼ ਫ਼ਿਜੀ
  • 2001 - ਭਾਰਤੀ ਸੰਸਕ੍ਰਿਤ ਸੰਵਰਧਨ ਪ੍ਰੀਸ਼ਦ
  • 2001 - ਫ਼ਿਜੀ ਹਿੰਦੀ ਸਾਹਿਤ ਸਮਿਤੀ ਪੁਰਸਕਾਰ
  • 2007 - ਭਾਰਤ ਸਰਕਾਰ ਅਵਾਰਡ - ਵਿਸ਼ਵ ਹਿੰਦੀ ਸੰਮਨ

ਹਵਾਲੇ

ਸੋਧੋ
  1. "A tribute to Kanwal". FijiTimes (in ਅੰਗਰੇਜ਼ੀ). Retrieved 2019-01-08.
  2. Kam̆wala, Jogindara Siṅgha (1976). Saverā. Naī Dillī: Ḍāyamaṇḍa Pakeṭa Buksa: Vitaraka Pañjābī Pustaka Bhaṇḍāra.
  3. Kam̆wala, Jogindara Siṅgha (1978). Dharti meri mata (in Hindi). New Delhi: Star Publications.{{cite book}}: CS1 maint: unrecognized language (link)
  4. "जोगिन्द्र सिंह कंवल का जीवन परिचय | Joginder Singh Kanwal Biography | Hindi poet, writer in Fiji". www.bharatdarshan.co.nz. Retrieved 2019-01-08.