ਜੋਜ਼ਿਫ਼ ਫ਼ੋਰੀਏ
ਯਾਂ-ਬਾਪਤਿਸਤੇ ਜੋਜ਼ਿਫ਼ ਫ਼ੋਰੀਏ (/ˈfʊəriˌeɪ, -iər/;[1] ਫ਼ਰਾਂਸੀਸੀ: [fuʁje]; 21 ਮਾਰਚ 1768 – 16 ਮਈ 1830) ਇੱਕ ਫ਼ਰਾਂਸੀਸੀ ਗਣਿਤ ਸ਼ਾਸਤਰੀ ਅਤੇ ਭੌਤਿਕ ਵਿਗਿਆਨੀ ਸੀ। ਉਹ ਫ਼ੋਰੀਏ ਲੜੀਆਂ ਦੀ ਪੜਤਾਲ ਕਰ ਕੇ ਅਤੇ ਗ੍ਰੀਨਹਾਉਸ ਪ੍ਰਭਾਵ ਦਾ ਪਤਾ ਲਾਉਣ ਕਰ ਕੇ ਮਸ਼ਹੂਰ ਸੀ।[2]
ਜੋਜ਼ਿਫ਼ ਫ਼ੋਰੀਏ | |
---|---|
ਜਨਮ | |
ਮੌਤ | 16 ਮਈ 1830 | (ਉਮਰ 62)
ਰਾਸ਼ਟਰੀਅਤਾ | ਫ਼ਰਾਂਸੀਸੀ |
ਅਲਮਾ ਮਾਤਰ | École Normale |
ਲਈ ਪ੍ਰਸਿੱਧ | Fourier series Fourier transform Fourier's law of conduction |
ਵਿਗਿਆਨਕ ਕਰੀਅਰ | |
ਖੇਤਰ | ਗਣਿਤ ਸ਼ਾਸਤਰੀ, ਭੌਤਿਕ ਵਿਗਿਆਨੀ, ਇਤਿਹਾਸਕਾਰ |
ਅਦਾਰੇ | École Normale École Polytechnique |
ਡਾਕਟੋਰਲ ਸਲਾਹਕਾਰ | Joseph-Louis Lagrange |
ਡਾਕਟੋਰਲ ਵਿਦਿਆਰਥੀ | Peter Gustav Lejeune Dirichlet Giovanni Plana Claude-Louis Navier |
ਉਸ ਦਾ ਜਨਮ ਓਕਸੈਰ ਵਿੱਚ ਹੋਇਆ। ਅੱਠ ਸਾਲ ਦੀ ਉਮਰ ਵਿੱਚ ਹੀ ਇਹ ਯਤੀਮ ਹੋ ਗਿਆ ਸੀ, ਪਰ ਚੰਗੇ ਭਾਗਾਂ ਨੂੰ ਆਪਣੇ ਹਿਤੈਸ਼ੀਆਂ ਦੀ ਸਹਾਇਤਾ ਨਾਲ ਇਸਨੂੰ ਇੱਕ ਫੌਜੀ ਸਕੂਲ ਵਿੱਚ ਦਾਖਲਾ ਮਿਲ ਗਿਆ, ਜਿੱਥੇ ਇਸ ਨੇ ਹਿਸਾਬ ਦੀ ਪੜ੍ਹਾਈ ਵਿੱਚ ਆਸ਼ ਤੋਂ ਵਧੇਰੇ ਸਫਲਤਾ ਪ੍ਰਾਪਤ ਕੀਤੀ ਅਤੇ ਜਲਦੀ ਹੀ ਇੱਕ ਫੌਜੀ ਸਕੂਲ ਵਿੱਚ ਹਿਸਾਬ ਦਾ ਪ੍ਰੋਫੈਸਰ ਨਿਯੁਕਤ ਹੋ ਗਿਆ। ਫ਼ਰਾਂਸ ਦੀ ਕ੍ਰਾਂਤੀ ਵਿੱਚ ਇਸ ਨੇ ਸਰਗਰਮ ਭਾਗ ਲਿਆ ਅਤੇ ਮਿਸਰ ਤੇ ਹਮਲੇ ਵਿੱਚ ਵੀ ਨਪੋਲੀਅਨ ਦੇ ਨਾਲ ਗਿਆ। ਬਾਅਦ ਨੂੰ ਇਸ ਨੇ ਪਿੰਡਾਂ ਵਿੱਚ ਤਾਪ ਦੇ ਸੰਚਾਰ ਬਾਰੇ ਸਫਲ ਖੋਜਾਂ ਕੀਤੀਆਂ, ਜਿਹਨਾਂ ਦਾ ਵਰਣਨ ਇਸ ਦੀ ਪ੍ਰਸਿੱਧ ਕਿਤਾਬ 'ਲਿਆ ਥੇਓਰੀ ਅਨਾਲਿਤੀਕ ਦ ਲਿਆ ਸ਼ਾਲਰ' (La Theorie Analytique de la Chaleur) ਵਿੱਚ ਹੈ।
ਹਵਾਲੇ
ਸੋਧੋ- ↑ "Fourier". Random House Webster's Unabridged Dictionary.
- ↑ Cowie, J. (2007). Climate Change: Biological and Human Aspects. Cambridge University Press. p. 3. ISBN 978-0-521-69619-7.