ਜੋਧਪੁਰ
ਜੋਧਪੁਰ (ਰਾਜਸਥਾਨੀ: जोधपुर), (Urdu: جودهپُور ),(/ˈdʒɒdp[invalid input: 'oor']/ Jodhpur.ogg (ਮਦਦ·ਫ਼ਾਈਲ)) ਭਾਰਤ ਦੇ ਰਾਜਸਥਾਨ ਪ੍ਰਾਂਤ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਭਾਰਤ ਵਿੱਚ ਰਾਜਸਥਾਨ ਨੂੰ ਮਾਰੂਥਲਾਂ ਦਾ ਰਾਜਾ ਕਿਹਾ ਜਾਂਦਾ ਹੈ। ਇੱਥੇ ਅਨੇਕ ਅਜਿਹੇ ਸਥਾਨ ਹਨ ਜੋ ਸੈਲਾਨੀਆਂ ਨੂੰ ਆਪਣੀ ਵੱਲ ਆਕਰਸ਼ਤ ਕਰਦੇ ਹਨ। ਇਨ੍ਹਾਂ ਵਿੱਚੋਂ ਇੱਕ ਹੈ - ਜੋਧਪੁਰ। ਮਾਰਵਾੜ ਵਿੱਚ ਸਭ ਤੋਂ ਜ਼ਿਆਦਾ ਸ਼ਾਸਨ ਦਹਿਆ ਰਾਜਪੂਤਾਂ ਨੇ ਕੀਤਾ ਸੀ ! ਰਾਜਸਥਾਨ ਵਿੱਚ ਸਭ ਤੋਂ ਜ਼ਿਆਦਾ ਗੜ੍ਹ ਦਹਿਆ ਰਾਜਪੂਤਾਂ ਦਾ ਹੈ। ਇਸ ਲਈ ਇਸਨੂੰ ਗੜ੍ਹਪਤੀ ਦਾ ਦਰਜਾ ਦਿੱਤਾ ਗਿਆ ਹੈ! ਦਹਿਆ ਰਾਜਪੂਤ ਰਾਜਾਵਾਂ ਦਾ ਅਧਿਕਾਰ ਸਭ ਤੋਂ ਜ਼ਿਆਦਾ ਗੜ੍ਹਾਂ ਉੱਤੇ ਰਿਹਾ ਹੈ। ਜੋਧਪੁਰ ਮਾਰਵਾੜੀਆਂ ਦੀ ਮੁੱਖ ਵਿੱਤੀ ਰਾਜਧਾਨੀ ਸੀ,ਜਿੱਥੇ ਰਾਠੌੜ ਖ਼ਾਨਦਾਨ ਨੇ ਸ਼ਾਸਨ ਕੀਤਾ ਸੀ। ਜੋਧਪੁਰ ਥਾਰ ਮਾਰੂਥਲ ਦੀ ਸੱਜੀ ਕੰਨੀ ਉੱਤੇ ਸਥਿਤ ਹੈ। 15ਵੀਂ ਸਦੀ ਵਿੱਚ ਨਿਰਮਿਤ ਕਿਲਾ ਅਤੇ ਮਹਲ ਇੱਥੇ ਆਣ ਵਾਲੇ ਸੈਲਾਨੀਆਂ ਲਈ ਖਿੱਚ ਦਾ ਪ੍ਰਮੁੱਖ ਕੇਂਦਰ ਰਿਹਾ ਹੈ। ਪਹਾੜੀ ਦੇ ਸਿਖਰ ਅਤੇ ਸ਼ਹਿਰ ਦੀ ਅੰਤਮ ਕੰਨੀ ਉੱਤੇ ਸਥਿਤ ਮੇਹਰਾਨਗੜ ਦਾ ਕਿਲਾ ਮਧਕਾਲੀਨ ਰਾਜਸ਼ਾਹੀ ਦਾ ਜਿਵੇਂ ਪ੍ਰਤੀਬਿੰਬ ਹੈ।
ਜੋਧਪੁਰ
जोधपुर | |
---|---|
ਉਪਨਾਮ: ਮਾਰਵਾੜ, ਸਨ ਸਿੱਟੀ, ਬਲਿਉ ਸਿੱਟੀ, ਗੇਟ ਵੇ ਆਪ ਥਾਰ | |
Country | ਭਾਰਤ |
ਪ੍ਰਾਂਤ | ਰਾਜਸਥਾਨ |
ਸਥਾਨਿਕ | 1459 |
ਬਾਨੀ | ਰਾਠੌਰ ਰਾਜੇ ਜੋਧਾ |
ਨਾਮ-ਆਧਾਰ | ਰਾਉ ਜੋਧਾ |
ਖੇਤਰ | |
• ਕੁੱਲ | 289.85 km2 (111.91 sq mi) |
ਉੱਚਾਈ | 231 m (758 ft) |
ਆਬਾਦੀ (Jan 2015)[2] | |
• ਕੁੱਲ | 12,90,000 |
• ਰੈਂਕ | 45ਵਾਂ |
ਭਾਸ਼ਾ | |
• ਦਫਤਰੀ | ਹਿੰਦੀ, ਮਾਰਵਾੜੀ ਭਾਸ਼ਾ |
ਸਮਾਂ ਖੇਤਰ | ਯੂਟੀਸੀ+5:30 (IST) |
PIN | 342001 |
ਵਾਹਨ ਰਜਿਸਟ੍ਰੇਸ਼ਨ | RJ 19 |
ਵੈੱਬਸਾਈਟ | www |
ਥਾਰ ਰੇਗਿਸਤਾਨ ਦੇ ਕੰਢੇ ਬਸਿਆ, ਜੋਧਪੁਰ ਦਾ ਸ਼ਾਨਦਾਰ ਸ਼ਾਹੀ ਸ਼ਹਿਰ, ਰੇਗਿਸਤਾਨ ਦੀ ਸ਼ੁੰਨਤਾ ਵਿੱਚ ਪ੍ਰਾਚੀਨ ਕਥਾਵਾਂ ਸਹਿਤ ਗੂੰਜਦਾ ਹੈ। ਕਿਸੇ ਸਮੇਂ ਇਹ ਮਾਰਵਾੜ ਰਾਜ ਦੀ ਰਾਜਧਾਨੀ ਸੀ। ਈਸਵੀਂ ਸੰਨ 1459 ਦੀ 12 ਮਈ ਨੂੰ ਇਸ ਦੀ ਨੀਂਹ ਰਾਵ ਜੋਧਾ ਨੇ ਰੱਖੀ ਸੀ - ਉਹ ਰਾਜਪੂਤਾਂ ਦੇ ਰਾਠੌੜ ਖ਼ਾਨਦਾਨ ਦੇ ਮੁਖੀ ਸਨ ਜੋ ਆਪਣੇ ਆਪ ਨੂੰ ਰਾਮਾਇਣ ਦੇ ਵੀਰ ਨਾਇਕ ਰਾਮ ਦੇ ਵੰਸ਼ਜ ਮੰਨਦੇ ਸਨ। ਇਸ ਇਲਾਕੇ ਵਿੱਚ ਪਹਿਲਾਂ ਗੁਰਜਾਰ-ਪਤ੍ਰੀਹਾਰ ਕੌਮ ਦੇ ਰਾਜਾ ਬਰਗੁਜਰ ਦੀ ਹਕੂਮਤ ਸੀ। ਪਰ ਫਿਰ ਰਾਠੌਰ ਰਾਜੇ ਜੋਧਾ ਨੇ ਇਸ ਇਲਾਕੇ ‘ਤੇ ਕਬਜ਼ਾ ਕਰ ਕੇ ਇਸ ਨਵੇਂ ਨਗਰ ਨੂੰ ਵਸਾਇਆ ਸੀ। ਇਹ ਨਗਰ ਸਮੁੰਦਰੀ ਤਲ ਤੋਂ 231 ਮੀਟਰ (758 ਫੁਟ) ਦੀ ਉੱਚਾਈ ‘ਤੇ ਹੈ। 2013 ‘ਚ ਇਸ ਦੀ ਆਬਾਦੀ 12 ਲੱਖ 30 ਹਜ਼ਾਰ ਦੇ ਕਰੀਬ ਹੈ।
ਇਹ ਆਪਣੀ ਉੱਤਮ ਭਵਨ ਨਿਰਮਾਣ ਕਲਾ, ਮੂਰਤੀ ਕਲਾ, ਵਾਸਤੂ ਕਲਾ ਅਤੇ ਹਵੇਲੀਆਂ ਕਾਰਨ ਪ੍ਰਸਿੱਧ ਹੈ। ਜੋਧਪੁਰ ਨੂੰ ਸਨ ਸਿਟੀ ਵੀ ਕਹਿੰਦੇ ਹਨ ਕਿਉਂਕਿ ਇੱਥੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਰਹਿੰਦੀਆਂ ਹਨ ਅਤੇ ਪੂਰਾ ਸਾਲ ਧੁੱਪ ਖਿੜੀ ਰਹਿੰਦੀ ਹੈ। ਇਸ ਨੂੰ ‘ਨੀਲਾ ਸ਼ਹਿਰ’ ਵੀ ਕਿਹਾ ਜਾਂਦਾ ਹੈ ਕਿਉਂਕਿ ਪਹਿਲਾਂ ਇੱਥੋਂ ਦੇ ਜ਼ਿਆਦਾਤਰ ਘਰਾਂ ਉੱਤੇ ਨੀਲਾ ਰੰਗ ਕੀਤਾ ਹੁੰਦਾ ਸੀ। ਮਹਿਰਾਨਗੜ੍ਹ ਕਿਲ੍ਹੇ ਤੋਂ ਦੇਖਦਿਆਂ ਆਲੇ-ਦੁਆਲੇ ਦੇ ਘਰ ਨੀਲੇ ਦਿਖਾਈ ਦਿੰਦੇ ਹਨ।
ਆਬਾਦੀ ਦੇ ਅੰਕੜੇ
ਸੋਧੋਸਾਲ | ਜਨਸੰਖਿਆਂ |
---|---|
1865 | |
1881 | |
1891 | |
1901 | |
1911 | |
1921 | |
1931 | |
1941 | |
1951 | |
1961 | |
1968 | |
1971 | |
1981 | |
1991 | |
2001 | |
2011 | |
2013 | |
2014 | |
2015 | |
2016 |
ਹਵਾਲੇ
ਸੋਧੋ- ↑ "Jodhpur.nic.in". Archived from the original on 2012-02-19. Retrieved 2015-08-09.
{{cite web}}
: Unknown parameter|dead-url=
ignored (|url-status=
suggested) (help) - ↑ "Census of India: Provisional Population Totals Paper 1 of 2011: Rajasthan".