ਜੋਸ਼ਨਾ ਚਿਨੱਪਾ
ਜੋਸ਼ਨਾ ਚਿਨੱਪਾ ਭਾਰਤ ਦੀ ਸਕੁਐਸ਼ ਖਿਡਾਰਣ ਹੈ। ਆਪ ਪਹਿਲੀ ਭਾਰਤੀ ਖਿਡਾਰੀ ਹੈ ਜਿਸ ਨੇ 2003 ਵਿੱਚ ਅੰਤਰ 19 ਸਾਲ 'ਚ ਬਰਤਾਨੀਆ ਸਕੁਐਸ਼ ਚੈਪੀਅਨਸ਼ਿਪ ਜਿੱਤੀ। ਜੋਸ਼ਨਾ ਦਾ ਮਾਰਚ 2014 'ਚ ਸਭ ਤੋਂ ਵਧੀਆ ਰੈਂਕ 19 ਰਿਹਾ। ਭਾਰਤ ਦੀ ਤਜਰਬੇਕਾਰ ਸਕੁਐਸ਼ ਖਿਡਾਰਨ ਜੋਸ਼ਨਾ ਚਿਨੱਪਾ ਨੇ ਮਿਸਰ ਦੀ ਹੀਬਾ ਅਲ ਤੁਰਕੀ ਨੂੰ ਫਸਵੇਂ ਮੁਕਾਬਲੇ ’ਚ ਹਰਾ ਕੇ ਵਿਨੀਪੈਗ ਵਿੰਟਰ ਕਲੱਬ ਓਪਨ ਟਰਾਫੀ ’ਤੇ ਕਬਜ਼ਾ ਕਰ ਲਿਆ ਹੈ। ਇਹ ਉਸ ਦਾ ਪਹਿਲਾ ਡਬਲਿਊਐਸਏ ਵਿਸ਼ਵ ਟੂਰ ਖ਼ਿਤਾਬ ਹੈ। ਜੋਸ਼ਨਾ ਨੇ ਸਾਥੀ ਖਿਡਾਰੀ ਦੀਪਿਕਾ ਪੱਲੀਕਲ ਦੇ ਨਾਲ ਰਾਸ਼ਟਰਮੰਡਲ ਖੇਡਾਂ 2014 'ਚ ਸੋਨਾ ਤਗਮਾ ਜਿੱਤਿਆ ਜੋ ਭਾਰਤ ਦਾ ਪਹਿਲਾ ਸਕੁਐਸ਼ ਖੇਡ ਵਿੱਚ ਪਹਿਲਾ ਮੈਡਲ ਸੀ।[1]
ਦੇਸ਼ | ਭਾਰਤ | |||||||||||
---|---|---|---|---|---|---|---|---|---|---|---|---|
ਜਨਮ | ਚੇਨੱਈ, ਭਾਰਤ | ਸਤੰਬਰ 15, 1986|||||||||||
ਚੜਾਈ ਦਾ ਸਮਾਂ | 2003 | |||||||||||
ਕੋਚ | ਮੈਲਕਮ ਵਿਲਸਟ੍ਰੋਪ | |||||||||||
ਰੈਕਟ | ਵਿਲਸਨ | |||||||||||
ਸਿੰਗਲ ਔਰਤਾਂ | ||||||||||||
ਉੱਚਤਮ ਰੈਕਿੰਗ | 19 (ਮਾਰਚ, 2014) | |||||||||||
ਹੁਣ ਦੀ ਰੈਕਿੰਗ | 28 (ਜੁਲਾਈ, 2015) | |||||||||||
ਟਾਇਟਲ | 7 | |||||||||||
Tour final(s) | 14 | |||||||||||
ਮੈਡਲ ਰਿਕਾਰਡ
|
ਟਾਇਟਲ
ਸੋਧੋ- ਵਿਨੀਪੈਗ ਵਿੰਟਰ ਕਲੱਬ ਓਪਨ ਟਰਾਫੀ ਫਰਵਰੀ, 2014
- ਚੇਨੱਈ ਉਪਨ ਮਈ 2012
- ਐਨਐਸਸੀ ਲੜੀ ਨੰ. 6 (ਟੂਰ 12) 2009 - ਜੇਤੂ
- ਬ੍ਰਿਟਿਸ ਜੁਨੀਅਰ ਓਪਨ, 2005 – ਜੇਤੂ
- ਏਸ਼ੀਅਨ ਜੁਨੀਅਰ, 2005 – ਜੇਤੂ
- ਵਿਸ਼ਵ ਜੁਨੀਅਰ ਬੈਲਜ਼ੀਅਮ, 2005 – ਦੁਜੇ ਨੰਬਰ
- ਬ੍ਰਿਟਸ ਓਪਨ ਜੁਨੀਅਰ, 2004 –ਦੁਜੇ ਨੰਬਰ
- ਸੈਫ ਖੇਡਾਂ ਪਾਕਿਸਤਾਨ, 2004 – ਸੋਨ ਤਗਮਾ
- ਹਾਂਗਕਾਂਗ ਈਵੈਟ, 2004 – ਦੁਜੇ ਨੰਬਰ
- ਏਸ਼ੀਅਨ ਚੈਪੀਅਨਸ਼ਿਪ, 2004 – ਕਾਂਸੀ ਤਗਮਾ
- ਮਲੇਸ਼ੀਆਨ ਜੁਨੀਅਰ, 2004 – ਜੇਤੂ
- ਭਾਰਤੀ ਕੌਮੀ ਜੁਨੀਅਰ, 2004 – ਜੇਤੂ
- ਭਾਰਤੀ ਕੌਮੀ ਸੀਨੀਅਰ, 2004 – ਜੇਤੂ
ਹਵਾਲੇ
ਸੋਧੋ- ↑ Vinod, A. (August 2, 2014). "Dipika and Joshna create history". The Hindu. Retrieved 2014-08-03.