ਜੌਨ ਆਫ਼ ਆਰਕ ਦਾ ਜਨਮ 30 ਮਈ 1431 ਨੂੰ ਇੱਕ ਮਜਦੂਰ ਪਰਿਵਾਰ ਵਿੱਚ ਫਰਾਂਸ ਵਿੱਚ ਹੋਇਆ। ਜੌਨ ਆਫ਼ ਆਰਕ ਦੇ ਪਿਤਾ ਦਾ ਨਾਮ ਜੈਕਸ ਡੀ ਆਰਕ ਤੇ ਮਾਤਾ ਦਾ ਨਾਮ ਇਜ਼ਾਬਲੇ ਸੀ। ਜੌਨ ਆਫ਼ ਆਰਕ ਫਰਾਂਸ ਦੀ ਨਾਇਕਾ ਅਤੇ ਰੋਮਨ ਕੈਂਥਲਿਕ ਸੰਤ ਮੰਨੀ ਜਾਂਦੀ ਹੈ। ਇਹ ਪੂਰਬੀ ਫ਼ਰਾਂਸ ਦੇ ਇੱਕ ਕਿਸਾਨ ਪਰਵਾਰ ਵਿੱਚ ਜੰਮੀ ਸੀ। 12 ਸਾਲ ਦੀ ਉਮਰ ਤੋਂ ਇਸ ਨੂੰ ਰੱਬੀ ਸੁਨੇਹੇ ਮਿਲਣੇ ਸ਼ੁਰੂ ਹੋਏ ਕਿ ਕਿਸ ਤਰ੍ਹਾਂ ਫ਼ਰਾਂਸਤੋਂ ਅੰਗਰੇਜਾਂ ਨੂੰ ਕੱਢ ਬਾਹਰ ਕੀਤਾ ਜਾਵੇ। ਇਨ੍ਹਾਂ ਹੁਕਮਾਂ ਦਾ ਪਾਲਣ ਕਰਦੇ ਹੋਏ ਉਸ ਨੇ ਫ਼ਰਾਂਸ ਦੀ ਫੌਜ ਦੀ ਅਗਵਾਈ ਕੀਤੀ ਅਤੇ ਕਈ ਮਹੱਤਵਪੂਰਣ ਲੜਾਈਆਂ ਵਿੱਚ ਫਤਹਿ ਹਾਸਲ ਕੀਤੀ, ਜਿਨ੍ਹਾਂ ਦੇ ਚਲਦੇ ਚਾਰਲਸ ਸੱਤਵਾਂ ਫ਼ਰਾਂਸ ਦੀ ਰਾਜਗੱਦੀ ਉੱਤੇ ਬੈਠ ਸਕਿਆ। ਇਹ ਫ਼ਰਾਂਸ ਦੇ ਰੱਖਿਅਕ ਸੰਤਾਂ ਵਿੱਚੋਂ ਇੱਕ ਹੈਂ।

ਜੌਨ ਆਫ਼ ਆਰਕ
ਪੇਂਟਿੰਗ, ਅੰ. 1485. ਇੱਕ ਕਲਾਕਾਰ ਦੀ ਵਿਆਖਿਆ, ਕਿਉਂਕਿ ਸਿਰਫ ਇੱਕੋ ਇੱਕ ਗਿਆਤ ਸਿੱਧਾ ਪੋਰਟਰੇਟ ਬਚ ਨਾ ਸਕਿਆ। (Centre Historique des Archives Nationales, Paris, AE II 2490)
Saint
ਜਨਮ6 ਜਨਵਰੀ, ਅੰ. 1412[1]
Domrémy, Duchy of Bar, France[2]
ਮੌਤ30 ਮਈ 1431 (ਉਮਰ ਲਗਭਗ 19)
ਰੂਏਨ, ਨੋਰਮਾਂਦੀ
(ਉਸ ਸਮੇਂ ਅੰਗਰੇਜ਼ ਰਾਜ ਅਧੀਨ)
ਮਾਨ-ਸਨਮਾਨਕੈਥੋਲਿਕ ਚਰਚ
Anglican Communion[3]
Beatified18 ਅਪਰੈਲ 1909, ਨੋਤਰ ਦਾਮ ਦ ਪੈਰਿਸ by Pope Pius X
Canonized16 ਮਈ 1920, ਸੰਤ ਪੀਟਰਜ਼ ਬੈਸਿਲੀਸਕਾ, ਰੋਮ by ਪੋਪ ਬੈਨੇਡਿਕਟ 15ਵਾਂ
Feast30 ਮਈ
ਗੁਰੂ/ਮੁਰਸਿਦਫ਼ਰਾਂਸ; ਸ਼ਹੀਦ; ਕੈਦੀ; ਸੈਨਿਕ ਅਮਲਾ; ਆਪਣੀ ਪਵਿਤ੍ਰਤਾ ਲਈ ਜਿਚ ਕੀਤੇ ਲੋਕ; ਬੰਦੀ; ਸਿਪਾਹੀ, women who have served in the WAVES (Women Accepted for Volunteer Emergency Service); ਅਤੇ Women's Army Corps

ਜੌਨ ਦਾ ਕਹਿਣਾ ਸੀ ਕਿ ਉਸ ਨੂੰ ਰੱਬ ਵਲੋਂ ਆਦੇਸ਼ ਮਿਲਿਆ ਹੈ ਕਿ ਉਹ ਆਪਣੀ ਜਨਮ ਭੂਮੀ ਨੂੰ ਅੰਗਰੇਜਾਂ ਤੋਂ ਅਜ਼ਾਦ ਕਰਾਵਾਏ। ਸੌ ਸਾਲ ਦੀ ਲੜਾਈ ਦੇ ਅੰਤਮ ਸਾਲਾਂ ਵਿੱਚ ਇੰਗਲੈਂਡ ਨੇ ਫ਼ਰਾਂਸ ਦੇ ਕਾਫ਼ੀ ਵੱਡੇ ਭੂਖੰਡ ਉੱਤੇ ਕਬਜ਼ਾ ਕਰ ਲਿਆ ਸੀ। ਫ਼ਰਾਂਸ ਦੇ ਰਸਮੀ ਰਾਜਾ ਚਾਰਲਸ ਸੱਤਵਾਂ ਦਾ ਰਾਜਤਿਲਕ ਵੀ ਨਹੀਂ ਹੋ ਸਕਿਆ ਸੀ। ਜੌਨ ਨੇ ਜਦੋਂ ਚਾਰਲਸ ਨੂੰ ਦੱਸਿਆ ਕਿ ਰੱਬੀ ਸੁਨੇਹੇ ਦੇ ਅਨੁਸਾਰ ਆਰਲਿਅੰਸ ਵਿੱਚ ਫ਼ਰਾਂਸ ਦੀ ਜਿੱਤ ਨਿਸ਼ਚਿਤ ਹੈ, ਤਾਂ ਚਾਰਲਸ ਨੇ ਜੌਨ ਨੂੰ ਆਰਲਿਅੰਸ ਦੀ ਘੇਰਾਬੰਦੀ ਤੋੜਨ ਲਈ ਭੇਜ ਦਿੱਤਾ। ਆਰਲਿਅੰਸ ਪਹੁੰਚ ਕੇ ਜੌਨ ਨੇ ਨਿਰਾਸ ਸੈਨਾਪਤੀਆਂ ਨੂੰ ਹੌਸਲਾ ਦਿੱਤਾ ਅਤੇ ਨੌਂ ਦਿਨ ਦੇ ਅੰਦਰ - ਅੰਦਰ ਘੇਰਾਬੰਦੀ ਨੂੰ ਤੋੜ ਦਿੱਤਾ। ਇਸਦੇ ਬਾਅਦ ਇਸ ਨੇ ਫ਼ਰਾਂਸ ਦੀ ਫੌਜ ਦੀ ਸਾਵਧਾਨੀ ਤੋਂ ਕੰਮ ਲੈਣ ਦੀ ਨੀਤੀ ਨੂੰ ਬਦਲ ਦਿੱਤਾ ਅਤੇ ਆਪਣੀ ਚੁਸਤ ਅਗਵਾਈ ਨਾਲ ਕਈ ਹੋਰ ਲੜਾਈਆਂ ਵਿੱਚ ਫਤਹਿ ਹਾਸਲ ਕੀਤੀ। ਓੜਕ ਇਸ ਦੇ ਕਹੇ ਅਨੁਸਾਰ ਰੈਮ ਵਿੱਚ ਚਾਰਲਸ ਸੱਤਵਾਂ ਦਾ ਰਾਜਤਿਲਕ ਹੋਇਆ। ਕਾਨਪੀਏਨ ਵਿੱਚ ਇਸ ਨੂੰ ਅੰਗਰੇਜਾਂ ਨੇ ਫੜ ਲਿਆ ਅਤੇ ਚੁੜੈਲ ਕਰਾਰ ਦਿੰਦੇ ਹੋਏ ਜਿੰਦਾ ਸਾੜ ਦਿੱਤਾ। ਉਸ ਸਮੇਂ ਇਹ ਕੇਵਲ 19 ਸਾਲ ਦੀ ਸੀ। 24 ਸਾਲ ਬਾਅਦ ਚਾਰਲਸ ਸੱਤਵਾਂ ਦੇ ਅਨੁਰੋਧ ਤੇ ਪੋਪ ਕਲਿਕਸਟਸ ਤੀਸਰੇ ਨੇ ਇਸ ਨੂੰ ਨਿਰਦੋਸ਼ ਠਹਿਰਾਇਆ ਅਤੇ ਸ਼ਹੀਦ ਦੀ ਉਪਾਧੀ ਨਾਲ ਸਨਮਾਨਿਤ ਕੀਤਾ। 1909 ਵਿੱਚ ਇਸ ਨੂੰ ਵਰੀ ਘੋਸ਼ਿਤ ਕੀਤਾ ਗਿਆ ਅਤੇ 1920 ਵਿੱਚ ਸੰਤ ਦੀ ਉਪਾਧੀ ਪ੍ਰਦਾਨ ਕੀਤੀ ਗਈ।

ਹਵਾਲੇ

ਸੋਧੋ
  1. See Pernoud's Joan of Arc By Herself and Her Witnesses, p. 98: "Boulainvilliers tells of her birth in Domrémy, and it is he who gives us an exact date, which may be the true one, saying that she was born on the night of Epiphany, 6 January".
  2. "Chemainus Theatre Festival - The 2008 Season - Saint Joan - Joan of Arc Historical Timeline". Chemainustheatrefestival.ca. Archived from the original on 2013-06-02. Retrieved 2012-11-30. {{cite web}}: Unknown parameter |dead-url= ignored (|url-status= suggested) (help)
  3. "Church of England Holy Days". Archived from the original on 2018-12-25. Retrieved 2015-06-07. {{cite web}}: Unknown parameter |dead-url= ignored (|url-status= suggested) (help)