ਪੋਪ (ਲਾਤੀਨੀ: papa; ਯੂਨਾਨੀ: πάππας ਪਿਤਾ ਲਈ ਬੱਚਿਆਂ ਦੁਆਰਾ ਵਰਤੇ ਜਾਣ ਵਾਲੇ ਸ਼ਬਦ, ਪਾਪਾਸ ਤੋਂ),[1][2] ਰੋਮਨ ਕੈਥੋਲਿਕ ਗਿਰਜਾ ਘਰ ਦੇ ਚੋਟੀ ਦੇ ਧਰਮ ਗੁਰੂ,ਰੋਮ ਦੇ ਬਿਸ਼ਪ ਅਤੇ ਵੈਟੀਕਨ ਦੇ ਬਾਦਸ਼ਾਹ ਨੂੰ ਪੋਪ ਕਹਿੰਦੇ ਹਨ।[3] ਪੋਪ ਨੂੰ ਦੁਨੀਆ ਭਰ ਦੇ ਕੈਥੋਲਿਕ ਇਸਾਈਆਂ ਦਾ ਧਰਮਗੁਰੂ ਮੰਨਿਆ ਜਾਂਦਾ ਹੈ। ਅੱਜ ਵੀ ਵੈਟੀਕਨ ਦੁਨੀਆ ਦੀਆਂ ਸਭ ਤੋਂ ਜ਼ਿਆਦਾ ਤਾਕਤਵਰ ਧਾਰਮਿਕ ਸੰਸਥਾਵਾਂ 'ਚੋਂ ਇੱਕ ਹੈ। ਵੈਟੀਕਨ ਸਿਟੀ (ਰੋਮ) ਦੁਨੀਆ ਭਰ ਦੇ 1.2 ਅਰਬ ਕੈਥੋਲਿਕ ਇਸਾਈਆਂ ਦੀ ਸਰਵਉੱਚ ਧਾਰਮਿਕ ਪੀਠ ਹੈ। 28 ਫਰਵਰੀ 2013 ਨੂੰ ਵੈਟੀਕਨ ਦੇ 266ਵੇਂ ਪੋਪ ਬਣੇ ਪੋਪ ਫ਼ਰਾਂਸਿਸ ਨੇ ਅਹੁਦਾ ਸੰਭਾਲਿਆ ਸੀ। ਵੈਟੀਕਨ ਦੇ ਪ੍ਰਸ਼ਾਸਕੀ ਢਾਂਚੇ ਦੇ ਪੁਨਰਗਠਨ ਅਤੇ ਅਕਾਊਂਟਸ ਵਾਲੀਆਂ ਕਿਤਾਬਾਂ ਦੇ ਨਿਰੀਖਣ ਕੀਤ ਤੇ ਕੁਝ ਸੁਝਾ ਦਿਤੇ।

ਬਿਸ਼ਪ ਖੇਤਰ ਰੋਮ
ਬਿਸ਼ਪ
ਕੈਥੋਲਿਕ
Coat of arms Holy See.svg
Pope Francis in March 2013 (cropped).jpg
ਹੁਣ:
ਪੋਪ ਫ਼ਰਾਂਸਿਸ
13 ਮਾਰਚ 2013 ਤੋਂ
ਸੂਬਾ: ਰੋਮ
ਬਿਸ਼ਪ_ਖੇਤਰ: ਬਿਸ਼ਪ ਖੇਤਰ ਰੋਮ
ਮੁੱਖ ਗਿਰਜਾ ਘਰ: ਸੇਂਟ ਜੋਹਨ ਲਟਰਨ
ਪਹਿਲਾ_ਬਿਸ਼ਪ: ਸੇਂਟ ਪੀਟਰ
ਨਿਰਮਾਣ: ਪਹਿਲੀ ਸਦੀ
ਵੈੱਬਸਾਈਟ: The Holy Father

ਸਤ ਗੁਣਸੋਧੋ

ਅੱਜ ਕਈ ਕੈਥੋਲਿਕ ਬਿਨਾਂ ਵਿਆਹ ਦੇ ਇਕ-ਦੂਜੇ ਨਾਲ ਰਹਿ ਰਹੇ ਨਹੀਂ ਸਕਰਦੇ। ਅਮਰੀਕਾ 'ਚ ਮੈਰੋਨਾਈਟ ਕੈਥੋਲਿਕ ਚਰਚ ਵਿੱਚ ਇੱਕ ਸ਼ਾਦੀਸ਼ੁਦਾ ਵਿਅਕਤੀ ਨੂੰ ਪਾਦਰੀ ਬਣਾ ਕੇ ਇੱਕ ਨਵੀਂ ਪਹਿਲ ਕੀਤੀ ਗਈ। ਪਾਦਰੀ ਅਤੇ ਬਿਸ਼ਪ ਆਦਿ ਆਪਣਾ ਰੁਤਬਾ ਵਧਾਉਣ ਲਈ ਗੰਢ-ਤੁਪ, ਜੋੜ-ਤੋੜ ਅਤੇ ਲਾਲਚ ਦੀਆਂ ਭਾਵਨਾਵਾਂ ਦਾ ਸ਼ਿਕਾਰ ਹਨ ਇਹਨਾਂ 'ਚ ਤਬਦੀਲੀ ਲਿਆਉਣ ਦੀ ਲੋੜ ਹੈ। ਗਿਰਜਾਘਰ ਸਿਰਫ ਸ਼ੁੱਭ ਕਾਮਨਾਵਾਂ ਦੇ ਆਦਾਨ-ਪ੍ਰਦਾਨ ਦੀ ਜਗ੍ਹਾ ਹੀ ਨਹੀਂ, ਪਾਪਾਂ ਦੇ ਪਛਤਾਵੇ ਤੇ ਇਨ੍ਹਾਂ ਤੋਂ ਮੁਕਤੀ ਹਾਸਲ ਕਰਨ ਦੀ ਕਾਮਨਾ ਵਾਲੀ ਜਗ੍ਹਾ ਵੀ ਹੈ। ਰੋਮਨ ਕੈਥੋਲਿਕ ਇਸਾਈਆਂ 'ਚ ਗਰਭਪਾਤ ਨੂੰ ਪਾਪ ਮੰਨਿਆ ਜਾਂਦਾ ਹੈ, ਕਿਉਂਕਿ ਗਰਭਪਾਤ ਕਰਨਾ ਜਾਂ ਕਰਵਾਉਣਾ ਜੀਵ ਹੱਤਿਆ ਦੇ ਬਰਾਬਰ ਹੀ ਮੰਨਿਆ ਜਾਂਦਾ ਹੈ।

ਹਵਾਲੇਸੋਧੋ

  1. "American Heritage Dictionary of the English Language". Education.yahoo.com. Retrieved 2010-08-11. 
  2. "Liddell and Scott". Oxford University Press. Retrieved 2013-02-18. 
  3. "Christ's Faithful - Hierarchy, Laity, Consecrated Life: The episcopal college and its head, the Pope". Catechism of the Catholic Church. Vatican City: Libreria Editrice Vaticana. 1993. Retrieved 14 April 2013.