ਜੌਨ ਰਸਕਿਨ
ਜੌਨ ਰਸਕਿਨ (8 ਫਰਵਰੀ 1819 – 20 ਜਨਵਰੀ 1900) ਵਿਕਟੋਰੀਆ ਕਾਲ ਦਾ ਪ੍ਰਮੁੱਖ ਕਲਾ ਆਲੋਚਕ ਸੀ, ਕਲਾ ਸਰਪ੍ਰਸਤ, ਡਰਾਫਟਸਮੈਨ, ਉਘਾ ਸਮਾਜਕ ਚਿੰਤਕ ਅਤੇ ਮਾਨਵਪ੍ਰੇਮੀ ਸੀ। ਉਸ ਦੀ ਕਿਤਾਬ ਅਨ ਟੂ ਦਿਸ ਲਾਸਟ ਪੜ੍ਹਨ ਦੇ ਬਾਅਦ ਮਹਾਤਮਾ ਗਾਂਧੀ ਨੇ ਕਿਹਾ ਸੀ: "ਹੁਣ ਮੈਂ ਉਹ ਨਹੀਂ ਰਹਿ ਗਿਆ ਹਾਂ, ਜੋ ਮੈਂ ਇਸ ਕਿਤਾਬ ਨੂੰ ਪੜ੍ਹਨ ਦੇ ਪਹਿਲਾਂ ਸੀ।" ਰਸਕਿਨ ਦੇ ਵਿਚਾਰਾਂ ਦਾ ਗਾਂਧੀ ਦੇ ਸਰਵੋਦਿਆ ਦੇ ਸੰਕਲਪ ਨੂੰ ਨਿਰੂਪਤ ਕਰਨ ਵਿੱਚ ਵੱਡਾ ਹਥ ਸੀ।[2] ਉਸ ਨੇ ਭੂ-ਵਿਗਿਆਨ ਤੋਂ ਆਰਕੀਟੈਕਚਰ ਤੱਕ, ਮਿੱਥ ਤੋਂ ਪੰਛੀ ਵਿਗਿਆਨ ਤੱਕ, ਸਿੱਖਿਆ ਅਤੇ ਸਾਹਿਤ ਬਾਰੇ, ਅਤੇ ਸਿਆਸੀ ਆਰਥਿਕਤਾ, ਬਾਟਨੀ ਤੱਕ ਦੇ ਵਿਸ਼ਿਆਂ ਬਾਰੇ ਲਿਖਿਆ ਸੀ। ਉਹ ਲਿਖਣ ਸ਼ੈਲੀ ਅਤੇ ਸਾਹਿਤਕ ਰੂਪ ਪੱਖੋਂ ਵੀ ਵੱਡੀ ਵਭਿੰਨਤਾ ਦਾ ਧਾਰਨੀ ਸੀ।
ਜੌਨ ਰਸਕਿਨ | |
---|---|
ਜਨਮ | 54 ਹੰਟਰ ਸਟਰੀਟ, ਬਰਨਜਵਿੱਕ ਸੁਕੇਅਰ, ਲੰਦਨ, ਇੰਗਲੈਂਡ | 8 ਫਰਵਰੀ 1819
ਮੌਤ | 20 ਜਨਵਰੀ 1900 ਬਰੈਂਟਵੁਡ, ਕੋਨੀਸਟਨ, ਇੰਗਲੈਂਡ | (ਉਮਰ 80)
ਕਿੱਤਾ | ਲੇਖਕ, ਕਲਾ ਆਲੋਚਕ, ਡਰਾਫਟਸਮੈਨ, ਸਮਾਜਕ ਚਿੰਤਕ, ਮਾਨਵਪ੍ਰੇਮੀ |
ਨਾਗਰਿਕਤਾ | ਅੰਗਰੇਜ਼ੀ |
ਅਲਮਾ ਮਾਤਰ | ਕਰਾਈਸਟ ਚਰਚ, ਆਕਸਫੋਰਡ ਯੂਨੀਵਰਸਿਟੀ ਕਿੰਗ'ਜ ਕਾਲਜ ਲੰਦਨ |
ਕਾਲ | ਵਿਕਟੋਰੀਆ ਕਾਲ |
ਪ੍ਰਮੁੱਖ ਕੰਮ | ਮਾਡਰਨ ਪੇਂਟਰਜ 5 ਜਿਲਦਾਂ. (1843–60), ਦ ਸੈਵਨ ਲੈਂਪਸ ਆਫ਼ ਆਰਕੀਟੈਕਚਰ (1849), ਦ ਸਟੋਨਜ ਆਫ਼ ਵੇਨਸ 3 ਜਿਲਦਾਂ (1851–53), ਅੰਟੂ ਦਿਸ ਲਾਸਟ (1860, 1862), ਫਾਰਜ ਕਲੇਵੀਗੇਰਾ (1871–84), ਪਰਾਏਤੇਰੀਟਾ 3 ਜਿਲਦਾਂ (1885–89). |
ਜੀਵਨ ਸਾਥੀ | ਯੂਫੇਮੀਆ ਚਾਮਰਜ ਗਰੇ (1828–1897) (ਵਿਆਹ ਟੁੱਟ ਗਿਆ ਸੀ) |
ਹਵਾਲੇ
ਸੋਧੋ- ↑ In the preface of the 1871 edition of Sesame and Lilies Ruskin mentions three figures from literary history with whom he feels an affinity: Guido Guinicelli, Marmontel and Dean Swift; see John Ruskin, Sesame and lilies: three lectures, Smith, Elder, & Co., 1871, p. xxviii.
- ↑ Fundamentals of Gandhism - Page 7
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |