ਇਸਤਰੀ/ਮਰਦ ਦੀ ਕੁੜਤੀ/ਕੁੜਤੇ ਨੂੰ ਲਾਉਣ ਵਾਲੀ ਸੋਨੇ ਜਾਂ ਚਾਂਦੀ ਦੀ ਬਣੀ ਸੰਗਲੀ ਨੂੰ, ਜਿਸ ਵਿਚ ਬਟਨ ਲੱਗੇ ਹੁੰਦੇ ਹਨ, ਜੰਜੀਰੀ ਕਹਿੰਦੇ ਹਨ। ਜੰਜੀਰੀ ਇਸਤਰੀ/ਪੁਰਸ਼ ਆਪਣੀ ਕਮੀਜ਼ ਦੇ ਸਿੰਗਾਰ, ਆਪਣੇ ਸਿੰਗਾਰ ਤੇ ਸਜਾਵਟ ਲਈ ਲਾਉਂਦਾ ਸੀ। ਪਹਿਲੇ ਸਮਿਆਂ ਵਿਚ ਖੇਤੀ ਬਾਰਸ਼ਾਂ ਤੇ ਨਿਰਭਰ ਹੋਣ ਕਰਕੇ ਆਮ ਲੋਕਾਈ ਦਾ ਦਾਲ ਫੁਲਕਾ ਹੀ ਚਲਦਾ ਸੀ। ਉਨ੍ਹਾਂ ਸਮਿਆਂ ਵਿਚ ਪੰਜਾਬ ਦੀ ਹਰ ਜਾਤੀ ਜਿਮੀਂਦਾਰ ਦੀ ਖੇਤੀ ਤੇ ਸਿੱਧੇ/ਅਸਿੱਧੇ ਢੰਗ ਨਾਲ ਨਿਰਭਰ ਸੀ। ਇਸ ਲਈ ਉਨ੍ਹਾਂ ਸਮਿਆਂ ਵਿਚ ਜਿਹੜੇ ਪਰਿਵਾਰਾਂ ਦੀ ਆਰਥਿਕ ਹਾਲਤ ਚੰਗੀ ਹੁੰਦੀ ਸੀ, ਉਹ ਪਰਿਵਾਰ ਹੀ ਆਪਣੀ ਲੜਕੀ/ਲੜਕੇ ਨੂੰ ਹੋਰ ਗਹਿਣਿਆਂ ਦੇ ਨਾਲ ਜੰਜੀਰੀ ਪਾਉਣ ਦੇ ਸਮਰੱਥ ਹੁੰਦੇ ਸਨ।

ਹਰ ਕਿਸਮ ਦੇ ਗਹਿਣੇ ਸੁਨਿਆਰ ਬਣਾਉਂਦੇ ਸਨ। ਜੰਜੀਰੀ ਸੋਨੇ ਦੀ ਵੀ ਬਣਦੀ ਸੀ। ਚਾਂਦੀ ਦੀ ਵੀ ਬਣਦੀ ਸੀ। ਚਾਂਦੀ ਦੀ ਜੰਜੀਰੀ ਜਿਆਦਾ ਮੁਸਲਮਾਨ ਜਾਤੀ ਦੇ ਲੋਕ ਪਹਿਨਦੇ ਸਨ। ਬਾਕੀ ਜਾਤੀਆਂ ਵਾਲੇ ਜਿਆਦਾ ਸੋਨੇ ਦੀ ਬਣਾਉਂਦੇ ਸਨ। ਜੰਜੀਰੀ ਉਸ ਕਮੀਜ਼ ਨੂੰ ਲੱਗਦੀ ਸੀ ਜਿਸ ਕਮੀਜ਼ ਦੇ ਉੱਪਰਲੇ ਤੇ ਹੇਠਲੇ ਦੋਵੇਂ ਕਾਜ ਕੀਤੇ ਹੁੰਦੇ ਸਨ। ਹੁਣ ਕਮੀਜ਼ ਨੂੰ ਜੰਜੀਰੀ ਲਾਉਣ ਦਾ ਰਿਵਾਜ ਬਿਲਕੁਲ ਹੀ ਹਟ ਗਿਆ ਹੈ।[1]

ਹਵਾਲੇ ਸੋਧੋ

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.