ਸਾਧੂਆਂ ਦੇ ਰਹਿਣ ਵਾਲੀ ਥਾਂ ਨੂੰ ਡੇਰਾ ਕਹਿੰਦੇ ਹਨ। ਰਹਿਣ ਵਾਲੀ ਥਾਂ ਨੂੰ ਵੀ ਡੇਰਾ ਕਹਿੰਦੇ ਹਨ। ਉਸ ਥਾਂ ਨੂੰ ਵੀ ਡੇਰਾ ਕਹਿੰਦੇ ਹਨ ਜਿਸ ਥਾਂ ਕੋਈ ਥੋੜ੍ਹੀ ਦੇਰ ਠਹਿਰੇ। ਪੜਾਉ ਕਰੇ। ਪਹਿਲੇ ਸਮਿਆਂ ਵਿਚ ਜੰਨਾਂ 2-3 ਰਾਤਾਂ ਠਹਿਰਦੀਆਂ ਸਨ। ਇਸ ਲਈ ਜਿਸ ਥਾਂ ਤੇ ਜੰਨ ਨੂੰ ਠਹਿਰਾਇਆ ਜਾਂਦਾ ਸੀ, ਜੰਨ ਦਾ ਉਤਾਰਾ ਕੀਤਾ ਜਾਂਦਾ ਸੀ, ਉਸ ਥਾਂ ਨੂੰ ਵੀ ਡੇਰਾ ਕਹਿੰਦੇ ਸਨ। ਪਹਿਲੇ ਸਮਿਆਂ ਵਿਚ ਜੰਨ ਦਾ ਡੇਰਾ ਆਮ ਤੌਰ ਤੇ ਪਿੰਡ ਦੇ ਬਾਹਰਲੇ ਪਾਸੇ ਫਿਰਨੀ ਉੱਪਰ ਖਾਲੀ ਪਏ ਘਰਾਂ ਵਿਚ ਕੀਤਾ ਜਾਂਦਾ ਸੀ। ਹੌਲੀ-ਹੌਲੀ ਜਦ ਪਿੰਡਾਂ ਦੇ ਲੋਕਾਂ ਦੀ ਆਮਦਨ ਵਧੀ ਤਾਂ ਫੇਰ ਸਾਰੇ ਪਿੰਡ ਵਾਲਿਆਂ ਨੇ ਪੈਸੇ ਇਕੱਠੇ ਕਰ ਕੇ ਧਰਮਸਾਲਾਂ ਬਣਾਈਆਂ। ਜੰਨਾਂ ਫੇਰ ਧਰਮਸਾਲਾਂ ਵਿਚ ਠਹਿਰਾਈਆਂ ਜਾਣ ਲੱਗੀਆਂ। ਸਾਰੇ ਪਿੰਡ ਦੇ ਸਾਂਝੇ ਇਕੱਠ ਵੀ ਫੇਰ ਧਰਮਸਾਲਾਂ ਵਿਚ ਕੀਤੇ ਜਾਣ ਲੱਗੇ।ਕਈ ਪਿੰਡਾਂ ਵਿਚ ਜੰਨ ਘਰ ਵੱਖਰੇ ਵੀ ਬਣਾਏ ਗਏ ਜਿੱਥੇ ਜੰਨਾਂ ਦੇ ਉਤਾਰੇ ਕੀਤੇ ਜਾਣ ਲੱਗੇ।ਹੁਣ ਬਹੁਤੇ ਵਿਆਹ, ਵਿਆਹ ਭਵਨਾਂ ਵਿਚ ਹੁੰਦੇ ਹਨ। ਜੰਨਾਂ ਸਵੇਰੇ ਆਉਂਦੀਆਂ ਹਨ, ਲੜਕੀ ਵਿਆਹ ਕੇ ਸ਼ਾਮ ਨੂੰ ਮੁੜ ਜਾਂਦੀਆਂ ਹਨ।ਅੱਜ ਕੋਈ ਵੀ ਜੰਨ ਰਾਤ ਨਹੀਂ ਠਹਿਰਦੀ।[1]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.