ਜੰਮੂ-ਬਾਰਾਮੂਲਾ ਲਾਈਨ
ਉੱਤਰੀ ਭਾਰਤ ਦੀ ਰੇਲਵੇ ਲਾਈਨ
ਜੰਮੂ-ਬਾਰਾਮੂਲਾ ਰੇਲਵੇ ਲਾਈਨ ਭਾਰਤ ਵਿੱਚ ਨਿਰਮਿਤ ਕੀਤੀ ਜਾ ਰਹੀ ਇੱਕ ਰੇਲਵੇ ਲਾਇਨ ਹੈ ਜੋ ਕਿ ਦੇਸ਼ ਦੇ ਬਾਕੀ ਦੇ ਹਿੱਸੇ ਨੂੰ ਜੰਮੂ ਅਤੇ ਕਸ਼ਮੀਰ ਰਾਜ ਦੇ ਨਾਲ ਮਿਲਾਵੇਗੀ। ਇਹ ਰੇਲਵੇ ਲਾਇਨ ਜੰਮੂ ਤੋਂ ਸ਼ੁਰੂ ਹੋ ਕੇ ਅਤੇ 345 ਕਿਲੋਮੀਟਰ (214 ਮੀਲ) ਦੀ ਦੂਰੀ ਤੈਅ ਕਰ ਕੇ ਕਸ਼ਮੀਰ ਘਾਟੀ ਦੇ ਪਛਮੀ ਕੰਡੇ ਉੱਤੇ ਬਾਰਾਮੂਲਾ ਸ਼ਹਿਰ ਤੱਕ ਜਾਵੇਗੀ। ਇਸ ਲਾਇਨ ਦਾ ਦਫ਼ਤਰੀ ਨਾਂ ਜੰਮੂ ਊਧਮਪੁਰ ਸ੍ਰੀਨਗਰ ਬਾਰਾਮੂਲਾ ਰੇਲਵੇ ਲਿੰਕ ਹੈ। ਯੋਜਨਾ ਦੀ ਅਨੁਮਾਨਿਤ ਲਾਗਤ 60 ਅਰਬ ਭਾਰਤੀ ਰੁਪਏ (ਅਮਰੀਕਾ 1.3 ਅਰਬ ਡਾਲਰ) ਹੈ।