ਝਰਨਾ
ਝਰਨਾ ਉਹ ਥਾਂ ਹੁੰਦੀ ਹੈ ਜਿੱਥੇ ਕਿਸੇ ਦਰਿਆ ਜਾਂ ਨਾਲੇ ਦਾ ਪਾਣੀ ਇੱਕ ਖੜ੍ਹਵੇਂ ਗਿਰਾਅ ਜਾਂ ਉਤਾਰ ਉੱਤੋਂ ਵਹਿੰਦਾ ਹੈ। ਇਹ ਕਿਸੇ ਬਰਫ਼-ਤੋਦੇ ਜਾਂ ਹਿਮ-ਵਾਧਰੇ ਤੋਂ ਡਿੱਗਦੇ ਹੋਏ ਪਿਘਲੇ ਪਾਣੀ ਨਾਲ ਵੀ ਬਣ ਜਾਂਦਾ ਹੈ।
ਕਿਸਮਾਂ
ਸੋਧੋ- ਟੋਟਾ: ਪਾਣੀ ਕਿਸੇ ਵੱਡੇ ਦਰਿਆ ਜਾਂ ਨਾਲੇ ਤੋਂ ਹੇਠਾਂ ਆਉਂਦਾ ਹੈ।[1][2]
- ਆਬਸ਼ਾਰ: ਪਾਣੀ ਚਟਾਨਾਂ ਦੀ ਪੌੜੀਆਂ ਦੀ ਲੜੀ ਉੱਪਰੋਂ ਡਿੱਗਦਾ ਹੈ।[2]
- ਝਲਾਰ: ਇੱਕ ਮੋਕਲਾ ਅਤੇ ਜ਼ਬਰਦਸਤ ਝਰਨਾ।
- ਪਾੜਛਾ: ਪਾਣੀ ਦੀ ਵੱਡੀ ਮਾਤਰਾ ਕਿਸੇ ਭੀੜੀ, ਖੜ੍ਹਵੀਂ ਰਾਹਦਾਰੀ 'ਚੋਂ ਧਕੱਲੀ ਜਾਂਦੀ ਹੈ।[1]
- ਪੱਖੀ: ਪਾਣੀ ਅਧਾਰ-ਚਟਾਨ ਨਾਲ ਸੰਪਰਕ ਵਿੱਚ ਰਹਿ ਕੇ ਡਿੱਗਦੇ ਹੋਏ ਦਿਸਹੱਦੀ ਤਰੀਕੇ ਨਾਲ ਫੈਲਦਾ ਹੈ।[1]
- ਜੰਮਿਆ: ਕੋਈ ਵੀ ਝਰਨਾ ਜਿਸ ਵਿੱਚ ਬਰਫ਼ ਦੀਆਂ ਟੁਕੜੀਆਂ ਹੋਣ।[1]
- ਘੋੜਪੂਛੀ: ਹੇਠਾਂ ਡਿੱਗਦਾ ਪਾਣੀ ਅਧਾਰ ਚਟਾਨਾਂ ਨਾਲ ਕਿਤੇ ਨਾ ਕਿਤੇ ਸੰਪਰਕ ਵਿੱਚ ਰਹਿੰਦਾ ਹੈ।[1]
- ਚੁੱਭੀ: ਪਾਣੀ ਖੜ੍ਹਵੇਂ ਰੂਪ 'ਚ ਹੇਠਾਂ ਡਿੱਗਦਾ ਹੈ ਅਤੇ ਅਧਾਰ-ਚਟਾਨ ਦੇ ਤਲ ਤੋਂ ਸੰਪਰਕ ਤੋੜ ਲੈਂਦਾ ਹੈ।[1]
- ਜਾਮ-ਪਿਆਲਾ: ਪਾਣੀ ਭੀੜੀ ਧਾਰਾ ਬਣ ਦੇ ਡਿੱਗਦਾ ਹੈ ਅਤੇ ਬਾਅਦ ਵਿੱਚ ਇੱਕ ਚੌੜੇ ਤਲਾਅ ਵਿੱਚ ਫੈਲ ਜਾਂਦਾ ਹੈ।[1]
- ਖਿੰਡਿਆ: ਪਾਣੀ ਦੇ ਹੇਠਾਂ ਡਿੱਗਦੇ ਹੋਏ ਵਹਾਅ ਦਾ ਨਿਖੜਨਾ।[1]
- ਕਤਾਰੀ: ਪਾਣੀ ਕਤਾਰ ਵਿੱਚ ਪੈਂਦੀਆਂ ਪੌੜੀਆਂ ਰਾਹੀਂ ਡਿੱਗਦਾ ਹੈ।[1]
- ਬਹੁ-ਕਦਮੀ: ਇੱਕ ਤੋਂ ਮਗਰੋਂ ਦੂਜੇ ਪੈਂਦੇ ਲਗਭਗ ਸਮਾਨ ਅਕਾਰ ਦੇ ਝਰਨਿਆਂ ਦੀ ਲੜੀ ਜਿਸ ਵਿੱਚ ਹਰੇਕ ਝਰਨੇ ਦਾ ਆਪਣਾ ਚੁੱਭੀ-ਤਲਾਅ ਹੁੰਦਾ ਹੈ।[1]
ਗੈਲਰੀ
ਸੋਧੋ-
ਸਕਾਈਲਾਈਨ ਡਰਾਈਵ, ਵਰਜੀਨੀਆ ਕੋਲ ਪੈਂਦਾ ਹਨੇਰ-ਖੱਡ ਝਰਨਾ ਇੱਕ ਆਬਸ਼ਾਰ ਝਰਨਾ ਹੈ।
-
ਵੈਨੇਜ਼ੁਏਲਾ ਵਿੱਚ 979 ਮੀਟਰ ਦਾ ਦੁਨੀਆ ਦਾ ਸਭ ਤੋਂ ਉੱਚਾ ਝਰਨਾ, ਏਂਜਲ ਝਰਨਾ।
-
ਕੇਂਦਰੀ ਮੀਨਿਆਪਾਲਿਸ, ਮਿਨੇਸੋਟਾ ਵਿਖੇ ਸੇਂਟ ਐਂਥਨੀ ਝਰਨਾ ਜੋ ਕਿ ਉਤਲੇ ਮਿੱਸੀਸਿੱਪੀ ਦਰਿਆ ਦਾ ਇੱਕੋ-ਇੱਕ ਝਰਨਾ ਹੈ।
-
ਦੱਖਣ-ਪੂਰਬੀ ਨਿਊ ਯਾਰਕ ਵਿਖੇ ਜੰਮਿਆ ਹੋਇਆ ਝਰਨਾ।
-
ਸੁਪਾਈ, ਐਰੀਜ਼ੋਨਾ ਨੇੜੇ ਹਵਾਸੂ ਝਰਨਾ ਇੱਕ ਚੁੱਭੀ ਝਰਨਾ ਹੈ।
-
ਐਨਿਸਕੈਰੀ, ਵਿਕਲੋਅ ਕਾਊਂਟੀ (ਆਇਰਲੈਂਡ) ਨੇੜੇ ਪਾਵਰਸਕੋਰਟ ਝਰਨਾ ਇੱਕ ਘੋੜਪੂਛੀ ਝਰਨਾ ਹੈ।
-
ਸੰਯੁਕਤ ਰਾਜ ਅਮਰੀਕਾ ਦੇ ਨਿਊ ਯਾਰਕ ਰਾਜ ਅਤੇ ਕੈਨੇਡਾ ਦੇ ਓਂਟਾਰਿਓ ਸੂਬੇ ਵਿੱਚ ਪੈਂਦੇ ਨਾਇਗਰਾ ਝਰਨੇ ਦਾ ਹਵਾਈ ਦ੍ਰਿਸ਼।
-
ਸੇਆਹਲੌ, ਰੋਮਾਨੀਆ ਵਿੱਚ ਦੂਰੂਇਤੋਰੀਆ ਝਰਨਾ
-
ਬਨਿਆਸ ਝਰਨਾ, ਇਜ਼ਰਾਈਲ
ਹਵਾਲੇ
ਸੋਧੋ- ↑ 1.00 1.01 1.02 1.03 1.04 1.05 1.06 1.07 1.08 1.09 "Waterfall Types & Structures". World Waterfalls. Retrieved ਅਕਤੂਬਰ 29, 2012.
{{cite web}}
: External link in
(help)|publisher=
- ↑ 2.0 2.1 "How Waterfalls Work". HowStuffWorks.com. Archived from the original on 2010-09-21. Retrieved ਅਕਤੂਬਰ 29, 2012.
{{cite web}}
: External link in
(help); Unknown parameter|publisher=
|dead-url=
ignored (|url-status=
suggested) (help)