ਝਲਾਰ
ਨੀਵੇਂ ਥਾਂ ਵਗਦੀ ਕੱਸੀ ਦਾ ਜਾਂ ਨਹਿਰੀ ਖਾਲੇ ਦਾ ਪਾਣੀ ਜਦ ਜਿਮੀਂਦਾਰ ਦੇ ਖਾਲੇ ਵਿਚ ਆਉਂਦਾ ਹੈ ਤਾਂ ਉਸ ਪਾਣੀ ਨੂੰ ਉੱਚੀ ਥਾਂ ਸੁੱਟ ਕੇ ਫਸਲ ਦੀ ਸੇੰਜੀ ਕਰਨ ਵਾਲੇ ਵੱਡੀਆਂ ਟਿੰਡਾਂ ਵਾਲੇ ਹਲਟ ਨੂੰ ਝਲਾਰ ਕਹਿੰਦੇ ਹਨ। ਆਮ ਤੌਰ `ਤੇ ਕੱਸੀ/ਖਾਲੇ ਦਾ ਪਾਣੀ ਹਰ ਖੇਤ ਨੂੰ ਲੱਗ ਜਾਂਦਾ ਸੀ ਪਰ ਕੁਝ ਖੇਤ ਉੱਚੇ ਹੁੰਦੇ ਸਨ ਜਿੱਥੇ ਕੱਸੀ ਦਾ ਪਾਣੀ ਨਹੀਂ ਚੜ੍ਹਦਾ ਸੀ। ਇਸ ਲਈ ਉੱਚੇ ਖੇਤਾਂ ਨੂੰ ਪਾਣੀ ਦੇਣਲਈ ਝਲਾਰ ਲਾਈ ਜਾਂਦੀ ਸੀ | ਝਲਾਰ ਦੀ ਬਣਤਰ ਇੰਨ-ਬਿੰਨ ਹਲਟ ਵਰਗੀ ਹੁੰਦੀ ਸੀ। ਫਰਕ ਸਿਰਫ ਇਹ ਹੁੰਦਾ ਸੀ ਕਿ ਝਲਾਰ ਦਾ ਬੇੜ ਖੂਹ ਦੇ ਬੇੜ ਨਾਲੋਂ ਗੁਲਾਈ ਵਿਚ ਛੋਟਾ ਹੁੰਦਾ ਸੀ। ਪਰ ਬੈੜ ਦੀ ਚੌੜਾਈ ਖੂਹ ਦੇ ਬੈੜ ਨਾਲੋਂ ਵੱਧ ਹੁੰਦੀ ਸੀ। ਟਿੰਡਾਂ ਵੱਡੀਆਂ ਹੁੰਦੀਆਂ ਸਨ। ਮਾਲ੍ਹ ਛੋਟੀ ਹੁੰਦੀ ਸੀ ਕਿਉਂ ਜੋ ਟਿੰਡਾਂ ਨੇ ਪਾਣੀ ਤਾਂ 5/6 ਕੁ ਫੁੱਟ ਦੀ ਡੂੰਘਾਈ ਤੋਂ ਹੀ ਚੱਕਣਾ ਹੁੰਦਾ ਸੀ। ਹੁਣ ਤਾਂ ਜਿਮੀਂਦਾਰਾਂ ਨੇ ਸਾਰੇ ਟਿੱਬੇ ਹੀ ਚੁੱਕ ਦਿੱਤੇ ਹਨ। ਖੇਤ ਪੱਧਰ ਕਰ ਲਏ ਹਨ। ਇਸ ਲਈ ਝਲਾਰ ਹੁਣ ਸ਼ਾਇਦ ਹੀ ਕਿਸੇ ਖੇਤ ਵਿਚ ਲੱਗੀ ਮਿਲੇ।[1]
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.