ਝਾੜ ਕਰੇਲੇ
ਝਾੜ ਕਰੇਲੇ ਜੰਗਲੀ ਕਰੇਲੇ ਨੂੰ ਕਹਿੰਦੇ ਹਨ। ਇਸ ਨੂੰ ਕੌੜ ਕਰੇਲਾ ਵੀ ਕਹਿੰਦੇ ਹਨ। ਇਸ ਦੀ ਬਣੀ ਸਬਜ਼ੀ ਕੌੜੀ ਹੁੰਦੀ ਹੈ। ਤਾਸੀਰ ਗਰਮ ਹੁੰਦੀ ਹੈ। ਪੇਟ ਦੇ ਕੀੜਿਆਂ ਨੂੰ ਮਾਰਦੀ ਹੈ। ਇਸ ਵਿਚ ਦਵਾਈਆਂ ਵਾਲੇ ਕਈ ਗੁਣ ਹਨ। ਝਾੜ ਕਰੇਲੇ ਦੀ ਵੇਲ ਜੰਗਲ ਵਿਚ ਆਪਣੇ ਆਪ ਉਗਦੀ ਹੈ ਤੇ ਜੰਗਲੀ ਕੰਡੇਦਾਰ ਝਾੜੀਆਂ ਉਪਰ ਫੈਲ ਜਾਂਦੀ ਹੈ। ਇਸ ਕਰੇਲੇ ਦਾ ਸਾਈਜ਼ ਛੋਟੇ ਜਿਹੇ ਅਖਰੋਟ ਜਿੰਨਾ ਹੁੰਦਾ ਹੈ। ਸ਼ੇਪ ਇਸ ਦੀ ਵੱਡੇ ਕਰੇਲੇ ਵਰਗੀ ਹੀ ਹੁੰਦੀ ਹੈ। ਹੁਣ ਮਾਲਵੇ, ਦੁਆਬੇ ਅਤੇ ਮਾਝੇ ਵਿਚ ਤਾਂ ਜੰਗਲ ਹੀ ਨਹੀਂ ਰਹੇ ? ਇਸ ਲਈ ਝਾੜ ਕਰੇਲੇ ਕਿਥੋਂ ਮਿਲਣੇ ਹਨ ? ਹਾਂ, ਕਦੇ ਕਦੇ ਬਾਜ਼ਾਰ ਵਿਚ ਕਿਸੇ ਰੇੜੀ ਉਪਰ ਵਿਕਦੇ ਜ਼ਰੂਰ ਨਜ਼ਰੀ ਪੈਂਦੇ ਹਨ। ਸ਼ਾਇਦ ਇਹ ਰਾਜਸਥਾਨ ਵਿਚੋਂ ਆਉਂਦੇ ਹੋਣ ? ਜਾਂ ਕੰਡੀ ਦੇ ਇਲਾਕੇ ਵਿਚੋਂ ਆਉਂਦੇ ਹੋਣ।[1]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.