ਝੰਡਾ ਕਲਾਂ
ਝੰਡਾ ਕਲਾਂ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ।[1] 2001 ਵਿੱਚ ਝੰਡਾ ਕਲਾਂ ਦੀ ਅਬਾਦੀ 4877 ਸੀ। ਇਸ ਦਾ ਖੇਤਰਫ਼ਲ 22.67 ਕਿ. ਮੀ. ਵਰਗ ਹੈ।ਇਸ ਪਿੰਡ ਨੂੰ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੂਹ ਪ੍ਰਾਪਤ ਹੈ। ਗੁਰੂ ਸਾਹਬ ਆਪਣੇ ਜੀਵਨ ਦੇ ਅਖੀਰਲੇ ਸਮਿਆਂ ਦੌਰਾਨ ਨੰਦੇੜ ਸਾਹਿਬ ਜਾਂਦੇ ਹੋਏ ਇੱਕ ਰਾਤ ਇਥੇ ਠਹਿਰੇ ਸਨ। ਇਹ ਪਿੰਡ ਸਰਸਾ ਚੰਡੀਗੜ੍ਹ ਮੁੱਖ ਮਾਰਗ ਤੇ ਸਥਿਤ ਹੈ। ਇਹ ਪਿੰਡ ਸਰਦੂਲਗੜ੍ਹ ਤੋਂ 2 ਕਿਲੋ ਮੀਟਰ ਦੀ ਦੂਰੀ 'ਤੇ ਸਥਿਤ ਹੈ। 1947 ਦੀ ਵੰਡ ਸਮੇਂ ਇਸ ਪਿੰਡ ਵਿੱਚ ਵੱਡੀ ਗਿਣਤੀ'ਚ ਮੁਸਲਮਾਨ ਭਾਈਚਾਰੇ ਦੇ ਲੋਕ ਰਹਿੰਦੇ ਸਨ। 1947 ਈ. ਤੋਂ ਬਾਅਦ ਇਸ ਪਿੰਡ ਵਿਚੋਂ ਬਹੁਤੇ ਲੋਕ ਉਜੜ ਕੇ ਗਏ ਅਤੇ ਬਹੁਤ ਸਾਰੇ ਦੰਗਿਆਂ ਵਿੱਚ ਮਾਰੇ ਗਏ। ਇਸ ਤੋਂ ਬਾਅਦ ਇਸ ਪਿੰਡ ਵਿੱਚ ਪੱਛਮੀ ਪੰਜਾਬ ਤੋਂ ਸਿੱਖ ਭਾਈਚਾਰੇ ਨਾਲ ਸੰਬੰਧਿਤ ਲੋਕ ਆ ਕੇ ਵੱਸ ਗਏ ਸਨ। ਇਥੇ ਪੀਰ ਵਲੈਤ ਸ਼ਾਹ ਰਹਿੰਦੇ ਸਨ ;ਸਥਾਨਕ ਲੋਕ ਪੀਰ ਦੀ ਕਬਰ ਤੇ ਆਪਣੀਆਂ ਮੰਨਤਾਂ ਪੂਰੀਆਂ ਕਰਨ ਲਈ ਹਰ ਵੀਰਵਾਰ ਨੂੰ ਸਰ੍ਹੋਂ ਦਾ ਤੇਲ ਚੜ੍ਹਾਉਂਦੇ ਹਨ।
ਝੰਡਾ ਕਲਾਂ | |
---|---|
ਸਮਾਂ ਖੇਤਰ | ਯੂਟੀਸੀ+5:30 |
ਹੋਰ ਦੇਖੋ
ਸੋਧੋਹਵਾਲੇ
ਸੋਧੋ- ↑ "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |