ਟਰੰਕ
ਲੋਹੇ ਦੀ ਚਾਦਰ ਦੇ ਬਣੇ ਬਕਸੇ ਨੂੰ ਟਰੰਕ ਕਹਿੰਦੇ ਹਨ। ਟਰੰਕ ਕੱਪੜੇ ਰੱਖਣ ਦੇ ਕੰਮ ਆਉਂਦਾ ਹੈ। ਟਰੰਕ ਛੋਟੇ ਵੀ ਬਣਦੇ ਹਨ। ਟਰੰਕ ਵੱਡੇ ਵੀ ਬਣਦੇ ਹਨ। ਪਹਿਲੇ ਸਮਿਆਂ ਵਿਚ ਖੇਤੀ ਮੀਹਾਂ 'ਤੇ ਨਿਰਭਰ ਸੀ ਜਿਸ ਕਰਕੇ ਲੋਕਾਂ ਦੀ ਆਰਥਿਕ ਹਾਲਤ ਹੀ ਅਜਿਹੀ ਸੀ ਕਿ ਆਮ ਲੋਕਾਂ ਕੋਲ ਪਾਉਣ ਜੋਗੇ ਕੱਪੜਿਆਂ ਦਾ ਇਕ ਜੋੜਾ ਜਾਂ ਮਸਾਂ ਦੋ ਜੋੜੇ ਹੀ ਹੁੰਦੇ ਸਨ। ਇਕ ਜੋੜਾ ਪਾਇਆ ਹੁੰਦਾ ਸੀ। ਦੂਜਾ यॆ ਕੇ ਰੱਖਿਆ ਹੁੰਦਾ ਸੀ। ਧੋਤੇ ਹੋਏ ਕੱਪੜੇ ਕੱਚੀਆਂ ਕੋਠੀਆਂ ਵਿਚ ਰੱਖੇ ਜਾਂਦੇ ਸਨ। ਫੇਰ ਖੂਹ ਲੱਗੇ, ਨਹਿਰਾਂ ਨਿਕਲੀਆਂ, ਜਿਸ ਕਰਕੇ ਖੇਤੀ ਵਿਚ ਸੁਧਾਰ ਆਇਆ ਤੇ ਲੋਕਾਂ ਕੋਲ ਪੈਸੇ ਹੋਣ ਲੱਗੇ। ਲੋਕਾਂ ਨੇ ਲੱਕੜ ਦੇ ਬਕਸੇ ਖਰੀਦ ਕੇ ਉਨ੍ਹਾਂ ਵਿਚ ਕੱਪੜੇ ਰੱਖਣੇ ਸ਼ੁਰੂ ਕੀਤੇ। ਲੋਹੇ ਦੀ ਧਾਤ ਦੀ ਲੱਭਣ ਤੇ ਫੇਰ ਲੋਹੇ ਦੀ ਚਾਦਰ ਦੇ ਟਰੰਕ ਬਣਾਏ ਜਾਣ ਲੱਗੇ। ਲੋਕ ਟਰੰਕ ਖਰੀਦਣ ਲੱਗੇ। ਪੰਜਾਬ ਦੀ ਸਾਰੀ ਆਰਥਿਕਤਾ ਖੇਤੀ ਨਿਰਭਰ ਹੈ, ਇਸ ਲਈ ਜਦ ਖੇਤੀ ਵਿਚ ਹਰੀ ਕ੍ਰਾਂਤੀ ਆਈ ਤਾਂ ਲੋਕਾਂ ਨੇ ਟਰੰਕਾਂ ਦੇ ਨਾਲ-ਨਾਲ ਅਟੈਚੀ ਰੱਖਣੇ ਵੀ ਸ਼ੁਰੂ ਕਰ ਦਿੱਤੇ। ਹੁਣ ਲਗਪਗ ਹਰ ਪਰਿਵਾਰ ਕੋਲ ਅਟੈਚੀ ਰੱਖੇ ਹੋਏ ਹਨ।
ਜਿਥੇ ਪਹਿਲੇ ਸਮਿਆਂ ਵਿਚ ਵਿਆਹਾਂ ਦੀ ਵਰੀ ਟਰੰਕਾਂ ਵਿਚ ਲੈ ਕੇ ਜਾਂਦੇ ਸਨ, ਉਥੇ ਹੁਣ ਵਰੀ ਅਟੈਚੀਆਂ ਵਿਚ ਲੈ ਕੇ ਜਾਂਦੇ ਹਨ। ਚਾਹੇ ਟਰੰਕ ਮਜ਼ਬੂਤੀ ਪੱਖੋਂ ਅਟੈਚੀਆਂ ਨਾਲੋਂ ਕਿਤੇ ਚੰਗੇ ਹਨ ਪਰ ਫੇਰ ਵੀ ਲੋਕ ਹੁਣ ਜ਼ਿਆਦਾ ਅਟੈਚੀ ਹੀ ਖਰੀਦਦੇ ਹਨ। ਟਰੱਕ ਹੁਣ ਪਹਿਲਾਂ ਦੇ ਮੁਕਾਬਲੇ ਘੱਟ ਖਰੀਦੇ ਜਾਂਦੇ ਹਨ।[1]
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.