ਟਾਈਗਰ ਏਅਰਵੇਜ਼ ਸਿੰਗਾਪੁਰ ਪੀਟੀਈ ਲਿਮਿਟਡ,ਟਾਈਗਰ ਏਅਰ ਦੇ ਤੌਰ 'ਤੇ ਕੰਮ ਕਰ ਰਹੀ ਹੈ ਅਤੇ ਇਹ ਇੱਕ ਬੱਜਟ ਏਅਰਲਾਈਨ ਹੈ ਜਿਸ ਦਾ ਹੈਂਡਕੁਆਟਰ ਸਿੰਗਾਪੁਰ ਵਿੱਚ ਹੈ। ਸਿੰਗਾਪੁਰ ਚੈਂਗੀ ਏਅਰਪੋਰਟ ਤੋਂ ਇਹ ਮੁੱਖ ਆਧਾਰ ਬਣਾ ਕੇ ਦੱਖਣ-ਪੂਰਬੀ ਏਸ਼ੀਆ, ਚੀਨ ਅਤੇ ਭਾਰਤ ਦੇ ਖੇਤਰੀ ਸਥਾਨਾਂ ਲਈ ਸੇਵਾਵਾਂ ਚਲਾਉਂਦੀ ਹੈ। ਟਾਈਗਰ ਏਅਰਵੇਜ਼, ਸੰਨ 2003 ਵਿੱਚ ਇੱਕ ਸੁਤੰਤਰ ਏਅਰਲਾਈਨ ਵਜੋਂ ਸਥਾਪਿਤ ਕੀਤੀ ਗਈ ਸੀ, ਅਤੇ ਸੰਨ 2010 ਵਿੱਚ ਟਾਈਗਰ ਏਅਰਵੇਜ਼ ਹੋਲਡਿੰਗਜ਼ ਨਾਮ ਹੇਠ ਸਿੰਗਾਪੁਰ ਸਟਾਕ ਐਕਸਚੇਜ਼ ਵਿੱਚ ਇਸ ਨੂੰ ਸੂਚੀ ਬੱਧ ਕੀਤੀ ਗਈ ਸੀ. ਅਕਤੂਬਰ ਸੰਨ 2014 ਵਿਚ, ਮੂਲ ਕੰਪਨੀ ਟਾਈਗਰ ਏਅਰਵੇਜ਼ ਹੋਲਡਿੰਗਜ਼, ਐਸਆਈਏ ਗਰੁੱਪ ਦੀ ਇੱਕ ਸਹਾਇਕ ਕੰਪਨੀ ਬਣ ਗਈ, ਜਿਸ ਨੇ 56% ਮਾਲਕੀ ਹਿੱਸੇਦਾਰੀ ਖਰੀਦੀ.[1] ਸੰਨ 2006 ਅਤੇ 2010 ਵਿੱਚ,ਟਾਈਗਰ ਏਅਰ ਨੇ ਸੀ ਏ ਪੀ ਏ (CAPA) ਸਾਲ ਦੀ ਘੱਟ ਲਾਗਤ ਵਾਲੀ ਏਅਰਲਾਈਸ ਵਜੋਂ ਅਵਾਰਡ ਜਿੱਤੇ. 16 ਮਈ 2016 ਨੂੰ, ਟਾਈਗਰ ਏਅਰ ਵਿਸ਼ਵ ਦੇ ਸਭ ਤੋਂ ਘੱਟ ਲਾਗਤ ਵਾਲੇ ਕੈਰੀਅਰ ਗੱਠਜੋੜ ਵੇਲਉ ਅਲਾਇੰਜ ਵਿੱਚ ਸ਼ਾਮਲ ਹੋਈ.[2]

ਸਥਾਪਨਾ ਸੋਧੋ

ਟਾਈਗਰ ਏਅਰਵੇਜ਼ ਸਿੰਗਾਪੁਰ ਨੂੰ 12 ਦਸੰਬਰ 2003 ਨੂੰ ਰਜਿਸਟਰ ਕੀਤਾ ਗਿਆ ਸੀ ਅਤੇ 31 ਅਗਸਤ 2004 ਨੂੰ ਟਿਕਟਾਂ ਦੀ ਵਿਕਰੀ ਸ਼ੁਰੂ ਕੀਤੀ ਗਈ ਸੀ. ਇਸਦਾ ਮੁੱਖ ਦਫਤਰ ਸਿੰਗਾਪੁਰ ਦੇ ਚਾਂਗੀ ਦੇ ਹਨੀਵੈਲ ਬਿਲਡਿੰਗ ਵਿੱਚ ਹੈ।[3] 15 ਸਤੰਬਰ 2004 ਨੂੰ ਬੈਂਕਾਕ ਤੱਕ ਇਸ ਦੀਆਂ ਸੇਵਾਵਾਂ ਅਰੰਭ ਕੀਤੀਆਂ ਗਈਆ. ਅਨੁਸੂਚਿਤ ਅੰਤਰਰਾਸ਼ਟਰੀ ਸੇਵਾਵਾਂ ਸਿੰਗਾਪੁਰ ਚੈਂਗੀ ਏਅਰਪੋਰਟ ਤੋਂ ਚਲਦੀਆਂ ਹਨ। ਇਹ ਏਅਰਲਾਈਨ, ਟਾਈਗਰ ਏਅਰਵੇਜ਼ ਹੋਲਡਿੰਗਜ਼ ਦੀ ਸਹਾਇਕ ਕੰਪਨੀ ਹੈ। ਸੰਨ 2006 ਵਿਚ,ਇਸ ਏਅਰ ਲਾਈਨ 1.2 ਮਿਲੀਅਨ ਯਾਤਰੀਆਂ ਨੂੰ ਸੇਵਾਵਾਂ ਪ੍ਦਾਨ ਕੀਤੀਆਂ,ਜੋ ਪਿਛਲੇ ਸਾਲ ਨਾਲੋਂ 75% ਵੱਧ ਸਨ.[4]

ਰਾਇਨਅਰਜ ਦੀ ਤਰ੍ਹਾਂ, ਇਹ ਘੱਟ ਕੀਮਤ ਵਾਲੇ ਢਾਂਚੇ ਦੇ ਰੂਪ ਵਿੱਚ, ਚੈਂਗੀ ਹਵਾਈ ਅੱਡੇ ਦੇ ਬਜਟ ਟਰਮੀਨਲ ਤੋਂ ਕੰਮ ਕਰਨ ਵਾਲਾ ਪਹਿਲਾ ਏਅਰਲਾਈਨ ਸੀ. ਖੇਤਰੀ ਮੁਕਾਬਲੇ ਦੇ ਬਾਵਜੂਦ, ਇਸ ਏਅਰ ਲਾਈਨ ਨੇ ਆਪਣੇ ਸਿੰਗਾਪੋਰੀਅਨ ਆਧਾਰ ਤੋਂ ਪੰਜ ਘੰਟਿਆਂ ਦੇ ਘੇਰੇ ਦੇ ਅੰਦਰ ਉਡਣ 'ਤੇ ਧਿਆਨ ਕੇਂਦਰਤ ਕਰਨ ਲਈ ਆਪਣਾ ਮੌਜੂਦਾ ਇਰਾਦਾ ਦੁਹਰਾਇਆ ਹੈ। 25 ਸਿਤੰਬਰ 2012 ਤੋ, ਇਹ ਏਅਰ ਲਾਇਨ ਸਿੰਗਾਪੁਰ ਚੈਂਗੀ ਏਅਰਪੋਰਟ ਟਰਮੀਨਲ 2 ਤੋਂ ਕੰਮ ਕਰਦੀ ਹੈ ਕਿਉ ਕਿ ਟਰਮੀਨਲ 4 ਲਈ ਰਸਤਾ ਬਣਾਉਣ ਲਈ ਬਜਟ ਟਰਮੀਨਲ ਦੇ ਢਹਿਣ ਦਿਤਾ ਗਿਆ ਸੀ. ਟਰਮੀਨਲ 4, 2017 ਵਿੱਚ ਸੰਪੂਰਨ ਹੋਣਾ ਹੈ

ਏਅਰਲਾਈਸ ਵਧ ਰਹੀ ਤੇਲ ਦੀਆਂ ਕੀਮਤਾਂ ਅਤੇ ਹੋਰ ਏਅਰਲਾਈਨਾਂ ਤੋਂ ਵੱਧ ਰਹੇ ਤੀਬਰ ਮੁਕਾਬਲੇ ਦੇ ਨਾਲ ਹਵਾਈ ਉਡਾਣ ਉਦਯੋਗ ਦੇ ਲਈ ਮੁਸ਼ਕਲ ਦੇ ਸਮੇਂ ਵਿੱਚ ਰਹੀ. ਕੰਪਨੀ ਨੇ ਆਪਣੇ ਮੁਕਾਬਲੇ ਵਾਲਿਆ ਦੇ ਈਂਧਨ ਦੇ ਸਰਚਾਰਜ ਲਗਾਉਣ ਤੋਂ ਬਾਹਰ ਰੱਖਿਆ. ਸਿੰਗਾਪੁਰ ਏਅਰਲਾਈਂਸ (ਐਸਆਈਏ) ਦੀ ਟਾਈਗਰ ਏਅਰਵੇਜ਼ ਏਅਰ ਲਾਈਨ ਵਿੱਚ ਹਿੱਸੇਦਾਰੀ ਹੈ, ਜਦੋਂ ਸਿੰਗਾਪੁਰ ਏਅਰਲਾਈਂਸ (ਐਸਆਈਏ) ਕੁਝ ਨਿਸ਼ਚਿਤ ਥਾਵਾਂ ਤੋਂ ਆਪਣੀਆਂ ਸੇਵਾਵਾਂ ਬੰਦ ਕਰ ਦਿੰਦੀ ਹੈ ਤਾ ਓਥੇ ਟਾਈਗਰ ਏਅਰਵੇਜ਼ ਆਪਣੀਆਂ ਸੇਵਾਵਾਂ ਦਿੰਦੀ ਹੈ।

ਮਕਾਊ, ਵਿੱਚ ਸੇਵਾਵਾ ਸਿੰਗਾਪੁਰ ਏਅਰਲਾਈਂਸ (ਐਸਆਈਏ) ਦੁਆਰਾ ਦਿਤੀਆ ਜਾਂਦੀਆ ਸੀ, ਬਾਦ ਵਿੱਚ ਸਿੰਗਾਪੁਰ ਏਅਰਲਾਈਂਸ (ਐਸਆਈਏ) ਦੀ ਹੀ ਸ਼ਿੱਕ ਕੰਪਨੀ ਸਿਲਕ ਏਯਰ ਨੇ ਇਥੇ ਉਡਾਣਾ ਸ਼ੁਰੂ ਕੀਤਿਆ. ਪਰ ਸਿਲਕ ਏਅਰ ਲਾਇਨ ਦੀਆ 2004 ਦੇ ਅੰਤ ਤੱਕ ਸਾਰੀਆਂ ਉਡਾਨਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ.

ਤਿੰਨ ਮਹੀਨਿਆਂ ਬਾਅਦ, ਟਾਈਗਰ ਏਅਰ ਦੁਆਰਾ 25 ਮਾਰਚ 2005 ਤੋਂ ਚੱਲਣ ਵਾਲੀਆਂ ਉਡਾਨਾਂ ਦੇ ਰੂਟ ਤੇ ਕਬਜ਼ਾ ਕੀਤਾ ਗਿਆ ਸੀ. ਇਸੇ ਤਰ੍ਹਾਂ ਦੀ ਹਾਲਤ, ਕਰਬੀ ਵਿਖੇ ਦੇਖੀ ਜਾ ਸਕਦੀ ਹੈ, ਜਿੱਥੇ 2004 ਦੇ ਭਾਰਤੀ ਮਹਾਸਾਗਰ ਭੂਚਾਲ ਦੇ ਪ੍ਰਭਾਵ ਦੇ ਕਾਰਨ ਸਿਲਕ ਏਅਰ ਨੇ ਫਰਵਰੀ 2005 ਵਿੱਚ ਆਪਣੀਆ ਸੇਵਾਵਾਂ ਰੱਦ ਕਰ ਦਿੱਤੀਆਂ ਸਨ. ਟਾਈਗਰ ਏਅਰ ਨੇ 7 ਅਕਤੂਬਰ 2005 ਤੋਂ ਆਪਣੇ ਸਥਾਨ ਨੂੰ ਸਿੱਧੀ ਸੇਵਾਵਾਂ ਮੁੜ ਸ਼ੁਰੂ ਕਰ ਰਹੀ ਹੈ।

ਹਵਾਲੇ ਸੋਧੋ

  1. "Singapore Airlines reports higher profits but future outlook hinges on Scoot & Tigerair improvements". CAPA. 31 July 2015. Retrieved 17 August 2015.
  2. "APAC budget airlines form largest low-cost carrier alliance". Channel NewsAsia. 16 May 2016. Archived from the original on 4 ਜੂਨ 2016. Retrieved 16 May 2016. {{cite web}}: Unknown parameter |dead-url= ignored (help)
  3. "Singapore Air Operators Archived 2012-08-31 at the Wayback Machine.." () Civil Aviation Authority of Singapore. Retrieved on 31 October 2012. "17 Changi Business Park Central 1, #0Singapore Airlinrs4-06/09 Honeywell Building, Singapore 486073"
  4. "On-Board Tiger Airways". cleartrip.com. Archived from the original on 6 ਸਤੰਬਰ 2016. Retrieved 27 April 2017. {{cite web}}: Unknown parameter |dead-url= ignored (help)