ਟਿੱਕਾ (ਗਹਿਣਾ)
ਟਿੱਕਾ ਇੱਕ ਜਨਾਨਾ ਗਹਿਣਾ ਹੈ ਜੋ ਸਿਰ ਦੇ ਵਾਲਾਂ ਵਿੱਚ ਜੰਜੀਰੀ ਦੁਆਰਾ ਗੁੰਦਿਆ ਅਤੇ ਮੱਥੇ ਵਿਚਕਾਰ ਲਟਕਾਇਆ ਜਾਂਦਾ ਹੈ। ਚੂੜੀਆਂ, ਨੱਥ, ਛਾਪਾਂ-ਛੱਲੇ, ਮੁੰਦਰੀਆਂ, ਕਾਂਟੇ, ਕੜੇ, ਜ਼ੰਜੀਰੀਆਂ ਤੇ ਝਾਂਜਰਾਂ ਦੇ ਨਾਲ ਨਾਲ ਟਿੱਕਾ ਵੀ ਭਾਰਤੀ ਵਿਆਹ ਦੇ ਗਹਿਣਿਆਂ ਦਾ ਅਨਿੱਖੜ ਹਿੱਸਾ ਹੈ। ਇਹ ਭਾਰਤ, ਪਾਕਿਸਤਾਨ,ਵਿੱਚ ਪ੍ਰਚੱਲਤ ਹੈ।
ਪੰਜਾਬੀ ਲੋਕ-ਗੀਤਾਂ ਵਿੱਚ
ਸੋਧੋਨਾਇਕਾ- ਟਿੱਕਾ ਕਰਾਦੇ ਢੋਲਾ ਟਿੱਕਾ ਜੀ ਉੱਤੇ ਪਵਾ ਲਿਆਇਓ ਜੀ ਮੋਰਨੀ। ਨਾਇਕ- ਟਿੱਕਾ-ਟਿੱਕਾ ਗੋਰੀਏ ਕੋਈ ਨਾ ਬਣਦਾ, ਨੀਂ ਗੋਰੀਏ ਟਿੱਕਾ ਤੂੰ ਪੇਕਿਆਂ ਤੋਂ ਲਿਆ,ਉੱਤੇ ਪਵਾ ਲਿਆਈਂ ਨੀਂ ਮੋਰਨੀ।[1]