ਨੱਥ (ਗਹਿਣਾ)

ਨੱਕ ਦਾ ਗੋਲ ਗਹਿਣਾ

ਨੱਥ ਨੱਕ ਵਿੱਚ ਪਹਿਨਣ ਵਾਲੇ ਜਨਾਨਾ ਗਹਿਣੇ ਨੂੰ ਕਹਿੰਦੇ ਹਨ। ਇਹ ਇੱਕ ਝਾਲਰਦਾਰ ਛੱਲਾ ਹੁੰਦਾ ਹੈ, ਜਿਸ ਨਾਲ ਜ਼ੰਜੀਰੀ ਟਾਂਕੀ ਹੁੰਦੀ ਹੈ।[1] ਇਹ ਭਾਰਤ, ਪਾਕਿਸਤਾਨ,ਨੇਪਾਲ ਦੇ ਨਾਲ ਹੀ ਦੱਖਣੀ ਏਸ਼ੀਆ ਦੇ ਹੋਰ ਖੇਤਰਾਂ ਵਿੱਚ ਵੀ ਪ੍ਰਚੱਲਤ ਹੈ। ਭਾਰਤ ਵਿੱਚ ਨੱਥ ਨੂੰ ਇੱਕ ਸੁੰਦਰਤਾ ਦੀ ਨਿਸ਼ਾਨੀ ਦੇ ਨਾਲ ਨਾਲ ਪਾਰਵਤੀ ਲਈ ਇੱਕ ਹਿੰਦੂ ਦੇ ਸਨਮਾਨ ਵਜੋਂ ਸਮਝਿਆ ਜਾਂਦਾ ਹੈ, ਜਿਸ ਨੂੰ ਵਿਆਹ ਦੀ ਦੇਵੀ ਮੰਨਿਆ ਜਾਂਦਾ ਹੈ। ਨੱਕ ਵਿੰਨ੍ਹਣਾ ਭਾਰਤ ਵਿੱਚ ਅਜੇ ਵੀ ਪ੍ਰਸਿੱਧ ਹੈ। ਨੱਥ ਭਾਰਤੀ ਵਿਆਹ ਦੇ ਗਹਿਣਿਆਂ ਦਾ ਅਨਿੱਖੜ ਹਿੱਸਾ ਹੈ।

ਨੱਥ

ਇਸਤਰੀਆਂ ਦੇ ਨੱਕ ਵਿਚ ਪਾਉਣ ਵਾਲੇ ਸੋਨੇ ਦੇ ਗਹਿਣੇ ਨੂੰ ਨੱਥ ਕਹਿੰਦੇ ਹਨ। ਨੱਥ ਸੁਹਾਗ ਦੀ ਨਿਸ਼ਾਨੀ ਹੈ। ਪਹਿਨੀ ਹੋਈ ਨੱਥ ਦਾ ਕੁਝ ਹਿੱਸਾ ਇਸਤਰੀ ਦੇ ਗੱਲ੍ਹ ਉੱਪਰ ਆ ਜਾਂਦਾ ਹੈ। ਨੱਥ ਨਾਲ ਜੰਜੀਰੀ ਵੀ ਲੱਗੀ ਹੁੰਦੀ ਹੈ ਜਿਹੜੀ ਕੰਨ ਦੁਆਲੇ ਬੰਨ੍ਹੀ ਜਾਂਦੀ ਹੈ। ਨੱਥ ਹਰ ਰੋਜ ਪਾਉਣ ਵਾਲਾ ਗਹਿਣਾ ਨਹੀਂ ਹੈ। ਨੱਥ ਦਿਨ ਦੇ ਸਮੇਂ ਹੀ ਪਾਈ ਜਾਂਦੀ ਹੈ। ਰਾਤ ਨੂੰ ਲਾਹੁਣੀ ਪੈਂਦੀ ਹੈ। ਨੱਥ ਜਿਆਦਾ ਮੁਟਿਆਰਾਂ ਨਵੇਂ-ਨਵੇਂ ਹੋਏ ਵਿਆਹ ਸਮੇਂ ਪਾਉਂਦੀਆਂ ਹਨ। ਜਾਂ ਕਿਸੇ ਵਿਆਹ ਵਿਚ ਜਾਂ ਕਿਸੇ ਹੋਰ ਖੁਸ਼ੀ ਦੇ ਸਮਾਗਮ ਵਿਚ ਪਾਈ ਜਾਂਦੀ ਹੈ।ਨੱਥ ਗੋਲ ਬਣੀ ਹੁੰਦੀ ਹੈ।ਵਿਚ ਛੋਟੇ-ਛੋਟੇ ਪਿੱਪਲ ਦੇ ਪੱਤਿਆਂ ਵਰਗੇ ਪੱਤੇ ਲੱਗੇ ਹੁੰਦੇ ਹਨ। ਨਾਲ ਜੰਜੀਰੀ ਟਾਂਕੀ ਹੁੰਦੀ ਹੈ। ਨੱਥ ਸਾਦੀ ਵੀ ਹੁੰਦੀ ਹੈ। ਨੱਥ ਵਿਚ ਮੋਤੀ ਵੀ ਜੁੜੇ ਹੁੰਦੇ ਹਨ। ਹੁਣ ਕੋਈ ਵੀ ਇਸਤਰੀ ਨੱਥ ਨਹੀਂ ਪਾਉਂਦੀ। ਸਾਡਾ ਇਹ ਗਹਿਣਾ ਅਲੋਪ ਹੋ ਗਿਆ ਹੈ।[2]

ਹਵਾਲੇ

ਸੋਧੋ
  1. http://punjabipedia.org/topic.aspx?txt=%E0%A8%A8%E0%A9%B1%E0%A8%A5
  2. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.