ਟੀ ਆਰ ਸੁੱਬਾ ਰਾਓ (1920–1984) (ਤਾਲੁਕ ਰਾਮਾਸਵਾਮੀ ਸੁੱਬਾ ਰਾਓ (Kannada: ತಳುಕು ರಾಮಸ್ವಾಮಿ ಸುಬ್ಬ ರಾವ್, ਜੋ ਤਾਰਾਸੂ ਨਾਮ ਨਾਲ ਮਸ਼ਹੂਰ ਹੈ) ਇੱਕ ਨਾਵਲਕਾਰ ਅਤੇ ਕੰਨੜ ਭਾਸ਼ਾ ਦਾ ਵਿਦਵਾਨ ਸੀ।[1] ਉਸਨੂੰ ਕੰਨੜ ਸਾਹਿਤ ਦੀ ਨਵਯ ਲਹਿਰ ਦਾ ਧੁਰਾ ਮੰਨਿਆ ਜਾਂਦਾ ਹੈ। ਉਹ ਆਪਣੇ ਦੁਰਗਾਸ਼ਤਮਨਾ ਵਰਗੇ ਨਾਵਲਾਂ ਲਈ ਮਸ਼ਹੂਰ ਹੈ ਜਿਸ ਲਈ 1985 ਵਿੱਚ ਉਸਨੂੰ ਮਰਨ ਉਪਰੰਤ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।

ਮੁੱਢਲਾ ਜੀਵਨ

ਸੋਧੋ

ਤਾਰਾਸੂ ਦਾ ਜਨਮ 21 ਅਪ੍ਰੈਲ 1920 ਨੂੰ ਭਾਰਤ ਦੇ ਕਰਨਾਟਕ ਰਾਜ ਵਿੱਚ ਮਲੇਬੇਨੂਰ ਵਿੱਚ ਹੋਇਆ ਸੀ।[2] ਉਸਦਾ ਪਿਤਾ ਰਾਮਸਵਾਮਈਆ ਹਰੀਹਰ ਕਸਬੇ ਵਿੱਚ ਇੱਕ ਵਕੀਲ ਸੀ ਅਤੇ ਉਸਦੀ ਮਾਤਾ ਸੀਥਮਾ ਸੀ। ਉਸ ਦੇ ਪੁਰਖੇ ਕਰਨਾਟਕ ਦੇ ਚਿੱਤਰਦੁਰਗਾ ਜ਼ਿਲ੍ਹੇ ਦੇ ਤਾਲੁਕੂ ਪਿੰਡ ਦੇ ਸਨ। ਉਸਨੇ ਆਪਣੇ ਚਾਚੇ ਟੀਐਸ ਵੈਂਕਨੱਈਆ, ਜਿਸਨੇ ਬਹੁਤ ਸਾਰੇ ਪ੍ਰਮੁੱਖ ਲੇਖਕਾਂ ਨੂੰ ਉਤਸ਼ਾਹਤ ਕਰਦਿਆਂ ਕੰਨੜ ਭਾਸ਼ਾ ਵਿੱਚ ਨਿਰਸੁਆਰਥ ਯੋਗਦਾਨ ਪਾਇਆ, ਦੇ ਵਿਰੁੱਧ ਬਾਜ਼ੀ ਜਿੱਤਣ ਲਈ ਆਪਣੀ ਪਹਿਲੀ ਕਹਾਣੀ ਪੁਤਤਾਨਾ ਚੰਦੂ (ਪੱਟਾ ਦੀ ਗੇਂਦ) ਲਿਖੀ। ਜਦੋਂ ਉਹ 17 ਸਾਲਾਂ ਦਾ ਸੀ, ਉਹ ਭਾਰਤੀ ਸੁਤੰਤਰਤਾ ਅੰਦੋਲਨ ਵਿੱਚ ਸ਼ਾਮਲ ਹੋਇਆ ਅਤੇ ਚਿਤਰਦੁਰਗਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਘੁੰਮਿਆ। ਉਹ ਦੇਸ਼ ਭਗਤੀ ਦੇ ਗੀਤ ਗਾਉਂਦਾ ਅਤੇ ਆਜ਼ਾਦੀ ਲਈ ਭਾਸ਼ਣ ਦਿੰਦਾ ਸੀ। ਜਦੋਂ ਉਹ ਬਾਗੂਰ ਪਿੰਡ ਵਿੱਚ ਇੱਕ ਭਾਸ਼ਣ ਦੇ ਰਿਹਾ ਸੀ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਜੇਲ੍ਹ ਭੇਜ ਦਿੱਤਾ ਗਿਆ।

ਇਸ ਡਰੋਂ ਕਿ ਉਸ ਦਾ ਪੁੱਤਰ ਆਜ਼ਾਦੀ ਦੀ ਲਹਿਰ ਵਿੱਚ ਸ਼ਾਮਲ ਹੋ ਕੇ ਸਿੱਖਿਆ ਤੋਂ ਹੱਥ ਧੋ ਬੈਠੇਗਾ, ਰਾਮਸਵਾਮਈਆ ਨੇ ਆਪਣੇ ਬੇਟੇ ਨੂੰ ਬੰਗਲੌਰ ਦੇ ਨੈਸ਼ਨਲ ਸਕੂਲ ਵਿੱਚ ਦਾਖਲ ਕਰਵਾਇਆ। ਆਪਣੀ ਸੈਕੰਡਰੀ ਵਿਦਿਆ ਪੂਰੀ ਕਰਨ ਤੋਂ ਬਾਅਦ, ਤਾਰਾਸੂ ਸ਼ਿਮੋਗਾ ਦੇ ਇੱਕ ਕਾਲਜ ਵਿੱਚ ਦਾਖਲ ਹੋ ਗਿਆ। ਆਪਣੀ ਜੂਨੀਅਰ ਇੰਟਰਮੀਡੀਏਟ ਸਿੱਖਿਆ ਪੂਰੀ ਕਰਨ ਤੋਂ ਬਾਅਦ, ਉਸਨੇ ਸੀਨੀਅਰ ਇੰਟਰਮੀਡੀਏਟ ਸਿੱਖਿਆ ਪੂਰੀ ਕਰਨ ਲਈ ਤੁਮਕੁਰ ਦੇ ਇੱਕ ਕਾਲਜ ਵਿੱਚ ਦਾਖਲਾ ਲਿਆ। ਐਪਰ, ਭਾਰਤ ਛੱਡੋ ਅੰਦੋਲਨ ਦੌਰਾਨ ਮਹਾਤਮਾ ਗਾਂਧੀ ਅਤੇ ਹੋਰਾਂ ਦੀ ਗ੍ਰਿਫਤਾਰੀ ਕਾਰਨ ਵਿਦਿਆਰਥੀਆਂ ਨੇ ਕਲਾਸਾਂ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਸੀ।[2] ਉਸਨੇ ਅਤੇ ਉਸਦੇ ਦੋਸਤਾਂ ਨੇ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ। ਇਹ ਗੱਲ ਪੁਲਿਸ ਦੇ ਧਿਆਨ ਵਿੱਚ ਆਈ, ਜਿਸ ਨੇ ਤਾਰਾਸੂ ਨੂੰ ਗ੍ਰਿਫਤਾਰ ਕਰ ਲਿਆ ਅਤੇ ਜੇਲ ਭੇਜ ਦਿੱਤਾ। ਉਸਨੂੰ ਦਸੰਬਰ 1942 ਦੇ ਮਹੀਨੇ ਵਿੱਚ ਰਿਹਾ ਕੀਤਾ ਗਿਆ ਸੀ। ਉਸਨੇ ਫੈਸਲਾ ਕੀਤਾ ਕਿ ਉਹ ਉਦੋਂ ਤੱਕ ਹੋਰ ਪੜ੍ਹਾਈ ਨਹੀਂ ਕਰਨਗੇ ਜਦੋਂ ਤੱਕ ਭਾਰਤ ਸੁਤੰਤਰਤਾ ਪ੍ਰਾਪਤ ਨਹੀਂ ਕਰ ਲੈਂਦਾ। ਉਹ ਮੁਢਲੇ ਜੀਵਨ ਵਿੱਚ ਨਾਸਤਿਕ ਸੀ ਪਰ ਬਾਅਦ ਦੇ ਪੜਾਵਾਂ ਵਿੱਚ ਉਸ ਵਿੱਚ ਆਸਤਿਕ ਬਣ ਗਿਆ।

ਪਰਿਵਾਰ

ਸੋਧੋ

ਤਾਰਾਸੂ ਇੱਕ ਸਾਹਿਤਕ ਪਰਿਵਾਰ ਵਿਚੋਂ ਹੈ। ਉਸਦੀ ਭਾਣਜੀ ਵਿਸ਼ਾਲਕਸ਼ੀ ਦਕਸ਼ਿਨਮੂਰਤੀ, ਇੱਕ ਪ੍ਰਸਿੱਧ ਕੰਨੜ ਨਾਵਲਕਾਰ ਅਤੇ ਲੇਖਕ ਹੈ ਜੋ ਉਸਦੇ ਨਾਵਲ ਤੇ ਅਧਾਰਤ ਫਿਲਮ ਜੀਵਣ ਚੈਤ੍ਰ ਲਈ ਮਸ਼ਹੂਰ ਹੈ, ਜਿਸ ਵਿੱਚ ਕਨੜ ਦੇ ਪ੍ਰਸਿੱਧ ਅਦਾਕਾਰ ਡਾ . ਰਾਜਕੁਮਾਰ ਨੇ ਅਭਿਨੈ ਕੀਤਾ ਸੀ। ਤਾਸੂ ਸ਼ਾਮ ਰਾਓ, ਵੀ ਤਾਰਾਸੂ ਨਾਲ ਸੰਬੰਧਤ ਸੀ।

ਹਵਾਲੇ

ਸੋਧੋ
  1. Mohan Lal and Others (1992), p4185
  2. 2.0 2.1 "ਪੁਰਾਲੇਖ ਕੀਤੀ ਕਾਪੀ". Archived from the original on 2009-01-29. Retrieved 2019-12-27. {{cite web}}: Unknown parameter |dead-url= ignored (|url-status= suggested) (help)