ਜਿਸ ਬੜੇ ਟੋਏ ਵਿਚ ਮੀਂਹ ਦਾ ਪਾਣੀ ਇਕੱਠਾ ਹੋ ਕੇ ਸਾਰਾ ਸਾਲ ਖੜ੍ਹਾ ਰਹੇ, ਉਸਨੂੰ ਟੋਭਾ ਕਹਿੰਦੇ ਹਨ। ਕਈ ਇਲਾਕਿਆਂ ਵਿਚ ਟੋਭੇ ਨੂੰ ਛੱਪੜ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਆਬਾਦੀ ਪਹਿਲਾਂ ਸਮੁੰਦਰਾਂ, ਦਰਿਆਵਾਂ, ਨਦੀਆਂ, ਨਾਲਿਆਂ ਦੇ ਕਿਨਾਰਿਆਂ ਤੇ ਹੋਈ। ਫੇਰ ਆਬਾਦੀ ਉਨ੍ਹਾਂ ਥਾਵਾਂ ’ਤੇ ਹੋਣ ਲੱਗੀ ਜਿਥੇ ਬਾਰਿਸ਼ਾਂ ਦਾ ਪਾਣੀ ਸਾਰਾ ਸਾਲ ਖੜ੍ਹਾ ਰਹਿੰਦਾ ਸੀ। ਇਹ ਥਾਵਾਂ ਹੀ ਟੋਭੇ, ਢਾਬਾਂ ਅਖਵਾਉਂਦੀਆਂ ਹਨ। ਟੋਭਿਆਂ ਵਿਚੋਂ ਪਸ਼ੂਆਂ ਨੂੰ ਪਾਣੀ ਪਿਆਇਆ ਜਾਂਦਾ ਸੀ। ਹੈ। ਨੁਹਾਇਆ ਜਾਂਦਾ ਸੀ/ਹੈ। ਜਨਾਨੀਆਂ ਟੋਭਿਆਂ ’ਤੇ ਕੱਪੜੇ ਧੋਂਦੀਆਂ ਸਨ। ਟੋਭਿਆਂ ਵਿਚ ਹੀ ਮੁੰਡੇ ਮੱਝਾਂ ਦੀਆਂ ਪੂਛਾਂ ਫੜ ਕੇ ਤੈਰਨਾ ਸਿੱਖ ਜਾਂਦੇ ਸਨ। ਸਾਉਣ ਮਹੀਨੇ ਵਿਚ ਟੋਭੇ ਪਾਣੀ ਨਾਲ ਭਰ ਜਾਂਦੇ ਸਨ। ਹਲਦੀ ਰੰਗੇ ਡੱਡੂ ਪਤਾ ਨਹੀਂ ਕਿੱਥੋਂ ਨਿਕਲ ਆਉਂਦੇ ਸਨ। ਟੋਭਿਆਂ ਦੇ ਨੇੜੇ ਲੱਗੇ ਪਿੱਪਲ, ਬਰੋਟੇ ਤੇ ਨਿੰਮ ਦੇ ਰੁੱਖਾਂ ਥੱਲੇ ਹੀ ਸਾਉਣ ਮਹੀਨੇ ਵਿਚ ਤੀਆਂ ਲੱਗਦੀਆਂ ਹੁੰਦੀਆਂ ਸਨ/ਹਨ। ਟੋਭਿਆਂ ਦੇ ਕਿਨਾਰਿਆਂ ਦੇ ਨੇੜੇ ਹੀ ਆਮ ਤੌਰ 'ਤੇ ਸੀਤਲਾ ਮਾਤਾ ਦੇ ਪੂਜਾ ਸਥਾਨ ਹੁੰਦੇ ਹਨ। ਟੋਭੇ ਜਿਹੜੇ ਪਹਿਲੇ ਸਮਿਆਂ ਵਿਚ ਪਿੰਡਾਂ ਦੇ ਜੀਵਨ ਦਾਤਾ ਹੁੰਦੇ ਸਨ, ਹੁਣ ਪ੍ਰਦੂਸ਼ਣ ਦਾ ਮੁੱਖ ਸੋਮਾ ਬਣ ਗਏ ਹਨ।[1]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.