ਟੋਰਾਂਟੋ ਪੀਅਰਸਨ ਕੌਮਾਂਤਰੀ ਹਵਾਈ ਅੱਡਾ

ਟੋਰਾਂਟੋ ਪੀਅਰਸਨ ਕੌਮਾਂਤਰੀ ਹਵਾਈ ਅੱਡਾ (ਜਿਸ ਨੂੰ ਲੈਸਟਰ ਬੀ.ਪਿਅਰਸਨ ਕੌਮਾਂਤਰੀ ਹਵਾਈ ਅੱਡਾ ਜਾਂ ਸਿਰਫ਼ ਪੀਅਰਸਨ ਹਵਾਈ ਅੱਡਾ ਵੀ ਕਿਹਾ ਜਾਂਦਾ ਹੈ) (IATA: YYZ, ICAO: CYYZ) ਕੈਨੇਡਾ ਦੇ ਟੋਰਾਂਟੋ, ਓਂਟਾਰੀਓ ਸਹਿਤ ਇੱਥੋਂ ਦੇ ਮਹਾਂਨਗਰੀ ਇਲਾਕੇ; ਅਤੇ ਗੋਲਡਨ ਹਾਰਸਸ਼ੂ ਜਿੱਥੇ 87 ਲੱਖ ਲੋਕ ਵਸਦੇ ਹਨ (ਕੈਨੇਡਾ ਦੀ ਅਬਾਦੀ ਦਾ ਲਗਭਗ 25%)[1] ਨੂੰ ਸੇਵਾ ਦੇਣ ਵਾਲਾ ਕੌਮਾਂਤਰੀ ਹਵਾਈ ਅੱਡਾ ਹੈ। ਇਹ ਡਾਊਨਟਾਊਨ ਟੋਰਾਂਟੋ ਵੱਲੋਂ 22.5 km (14.0 mi) ਉੱਤਰ-ਪੱਛਮ ਵਿੱਚ ਸਥਿਤ ਹੈ, ਅਤੇ ਹਵਾਈ ਅੱਡੇ ਦੀ ਬਹੁਤੀ ਜਮੀਨ ਮਿਸਿਸਾਗੂਆ ਖੇਤਰ ਵਿੱਚ ਆਉਂਦੀ ਹੈ।[2] ਇਸ ਵਿਮਾਨਖੇਤਰ ਦਾ ਨਾਮ ਕੈਨੇਡਾ ਦੇ ਪੂਰਬਲੇ ਪ੍ਰਧਾਨਮੰਤਰੀ ਅਤੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਲੈਸਟਰ ਬਾਵਲਸ ਪੀਅਰਸਨ ਦੇ ਨਾਮ ’ਤੇ ਰੱਖਿਆ ਗਿਆ ਹੈ।

ਟੋਰਾਂਟੋ ਪੀਅਰਸਨ ਹਵਾਈ ਅੱਡੇ ਦਾ ਅਕਾਸ਼ੀ ਨਜ਼ਾਰਾ

ਹਵਾਲੇ

ਸੋਧੋ
  1. 2006 Census: Portrait of the Canadian Population in 2006: Findings Archived 2019-09-25 at the Wayback Machine. Statistics Canada 2006
  2. "Chapter 14: Land Use". The Airport Master Plan (2000-2020). Greater Toronto Airports Authority. Retrieved 2012-01-26.