ਟੌਮ ਜੋਨਜ਼
ਟੌਮ ਜੋਨਜ਼ (ਅੰਗਰੇਜ਼ੀ:The History of Tom Jones, a Foundling ਦ ਹਿਸਟਰੀ ਆਫ਼ ਟੌਮ ਜੋਨਜ਼, ਅ ਫਾਊਂਡਲਿੰਗ) ਅੰਗਰੇਜ਼ੀ ਨਾਟਕਕਾਰ ਅਤੇ ਨਾਵਲਕਾਰ ਹੈਨਰੀ ਫ਼ੀਲਡਿੰਗ ਦੁਆਰਾ ਲਿਖਿਆ ਇੱਕ ਹਾਸ ਨਾਵਲ ਹੈ। ਇਸ ਵਿੱਚ 346,747 ਸ਼ਬਦ ਹਨ। ਇਸਨੂੰ 18 ਛੋਟੀਆਂ ਛੋਟੀਆਂ ਕਿਤਾਬਾਂ ਵਿੱਚ ਵੰਡਿਆ ਗਿਆ ਹੈ। ਹਰੇਕ ਖੰਡ ਤੋਂ ਪਹਿਲਾਂ ਇੱਕ ਅਜੁੜਵਾਂ ਅਧਿਆਏ ਦਿੱਤਾ ਗਿਆ ਹੈ ਜਿਹੜਾ ਅਕਸਰ ਕਿਤਾਬ ਨਾਲ ਪੂਰੀ ਤਰ੍ਹਾਂ ਅਸੰਬੰਧਿਤ ਮਜ਼ਮੂਨਾਂ ਬਾਰੇ ਹੈ। ਇਹ ਨਾਵਲ ਜਾਰਜ ਲਿਟਲਟਨ (Lyttleton) ਨੂੰ ਸਮਰਪਤ ਕੀਤਾ ਗਿਆ ਹੈ। ਪਹਿਲੀ ਵਾਰੀ 28 ਫਰਵਰੀ, 1749 ਨੂੰ ਪ੍ਰਕਾਸ਼ਿਤ ਹੋਈ ਇਹ ਪੁਸਤਕ ਅੰਗਰੇਜ਼ੀ ਵਿੱਚ ਲਿਖੀ ਵਾਰਤਕ ਵਿੱਚ ਨਾਵਲ ਕਹਾਉਂਦੀ ਪਹਿਲੀ ਰਚਨਾ ਹੈ।[1]
ਲੇਖਕ | ਹੈਨਰੀ ਫ਼ੀਲਡਿੰਗ |
---|---|
ਮੂਲ ਸਿਰਲੇਖ | The History of Tom Jones, a Foundling |
ਦੇਸ਼ | ਬਰਤਾਨੀਆ |
ਭਾਸ਼ਾ | ਅੰਗਰੇਜ਼ੀ |
ਵਿਧਾ | ਨਾਵਲ |
ਪ੍ਰਕਾਸ਼ਕ | ਐਂਡਰਿਊ ਮਿੱਲਾਰ |
ਪ੍ਰਕਾਸ਼ਨ ਦੀ ਮਿਤੀ | 28 ਫਰਵਰੀ 1749 |
ਤੋਂ ਪਹਿਲਾਂ | ਦ ਫ਼ੀਮੇਲ ਹਸਬੰਡ (The Female Husband) (1746) |
ਤੋਂ ਬਾਅਦ | ਆ ਜਰਨੀ ਫਰਾਮ ਦਿਸ ਵਰਲਡ ਟੂ ਨੈਕਸਟ (A Journey from this World to the Next) (1749) |
ਨਾਵਲ ਦੇ ਵੱਡੇ ਆਕਾਰ ਦੇ ਬਾਵਜੂਦ ਇਸਦਾ ਪ੍ਰਬੰਧ ਵਧੀਆ ਹੈ। ਸੈਮੁਅਲ ਟੇਲਰ ਕਾਲਰਿਜ ਇਸਨੂੰ ਸਮੁੱਚੇ ਸਾਹਿਤ ਦੇ ਤਿੰਨ ਮਹਾਨ ਕਥਾਨਕਾਂ ਵਿੱਚ ਇੱਕ ਮੰਨਦਾ ਹੈ।[2]
ਪਾਤਰ
ਸੋਧੋ- ਟੌਮ ਜੋਨਜ਼ (ਨਾਜਾਇਜ਼ ਔਲਾਦ; ਜਿਸ ਬਾਰੇ ਬਾਅਦ ਵਿੱਚ ਪਤਾ ਲਗਦਾ ਹੈ ਕਿ ਸਕੂਆਇਰ ਅਲਵਰਦੀ ਦਾ ਭਾਣਜਾ ਹੈ)
- ਸਕੂਆਇਰ ਅਲਵਰਦੀ (ਚੰਗੇ ਸੁਭਾਅ ਵਾਲਾ ਹੈ ਅਤੇ ਸੌਮਰਸੈਟ ਦਾ ਇੱਕ ਵੱਡਾ ਜ਼ਿਮੀਂਦਾਰ ਹੈ। ਨਾਵਲ ਦੇ ਅਖੀਰ ਵਿੱਚ ਪਿਟਿਏ ਲਗਦਾ ਹੈ ਕਿ ਇਹ ਟੌਮ ਜੋਨਜ਼ ਦਾ ਮਾਮਾ ਹੈ)
- ਮਿਸਿਜ਼ ਬ੍ਰਿਗੇਟ ਅਲਵਰਦੀ -ਬਲਿਫ਼ਿਲ (ਸਕੂਆਇਰ ਅਲਵਰਦੀ ਦੀ ਮਾਂ ਅਤੇ ਟੌਮ ਜੋਨਜ਼ ਦੀ ਅਸਲੀ ਮਾਂ)
- ਬੈਂਜਮਿਨ ਪੈਟਰਿਜ (ਇਸ ਉੱਤੇ ਸ਼ੱਕ ਕੀਤਾ ਜਾਂਦਾ ਹੈ ਕਿ ਇਹ ਟੌਮ ਜੋਨਜ਼ ਦਾ ਬਾਪ ਹੈ)
- ਕਪਤਾਨ ਜੌਨ ਬਲਿਫ਼ਿਲ (ਫ਼ੌਜ ਵਿੱਚ ਕਪਤਾਨ ਅਤੇ ਬ੍ਰਿਗੇਟ ਅਲਵਰਦੀ ਦਾ ਪਤੀ)
- ਮਾਸਟਰ ਬਲਿਫ਼ਿਲ (ਕਪਤਾਨ ਬਲਿਫ਼ਿਲ ਅਤੇ ਬ੍ਰਿਗੇਟ ਅਲਵਰਦੀ ਦਾ ਮੁੰਡਾ, ਇੱਕ ਪਾਖੰਡੀ ਵਿਅਕਤੀ ਅਤੇ ਟੌਮ ਜੋਨਜ਼ ਦਾ ਦੁਸ਼ਮਣ)
- ਮਿਸਿਜ਼ ਜੈਨੀ ਜੋਨਜ਼ -ਵਾਟਰਜ਼ (ਪੈਟਰਿਜ ਪਰਿਵਾਰ ਦੀ ਨੌਕਰਾਣੀ, ਜਿਸਦੀ ਵਰਤੋਂ ਬ੍ਰਿਗੇਟ ਅਲਵਰਦੀ ਆਪਣੇ ਉੱਤੋਂ ਸ਼ੱਕ ਦੂਰ ਕਰਨ ਲਈ ਕਰਦੀ ਹੈ।
- ਸੋਫੀਆ ਵੈਸਟਰਨ (ਨੈਤਿਕਤਾ, ਖੂਬਸੂਰਤੀ ਅਤੇ ਸਾਰੇ ਚੰਗੇ ਗੁਣਾਂ ਦੀ ਮੂਰਤ, ਟੌਮ ਜੋਨਜ਼ ਦਾ ਸੱਚਾ ਪਿਆਰ)
ਬਾਹਰੀ ਸਰੋਤ
ਸੋਧੋ- The History of Tom Jones, a Foundling at Internet Archive and Google Books (scanned books original editions color illustrated)
- The History of Tom Jones, a Foundling from Project Gutenberg (plain text and HTML)
- The History of Tom Jones, a Foundling from LibriVox (audiobooks)
- Tom Jones Map Archived 2015-09-23 at the Wayback Machine.
ਹਵਾਲੇ
ਸੋਧੋ- ↑ Yardley, Jonathan (9 December 2003). "'Tom Jones,' as Fresh as Ever". The Washington Post. p. C1.
{{cite news}}
: Cite has empty unknown parameter:|coauthors=
(help) - ↑ Samuel Taylor Coleridge and Henry Nelson Coleridge, Specimens of the table talk of Samuel Taylor Coleridge (London, England: John Murray, 1835), volume 2, page 339.