ਹੈਨਰੀ ਫ਼ੀਲਡਿੰਗ
ਹੈਨਰੀ ਫ਼ੀਲਡਿੰਗ (22 ਅਪਰੈਲ 1707 – 8 ਅਕਤੂਬਰ 1754) ਅੰਗਰੇਜ਼ੀ ਨਾਵਲਕਾਰ ਅਤੇ ਨਾਟਕਕਾਰ ਸੀ। ਉਹ ਆਪਣੇ ਭਰਪੂਰ ਹਾਸਰਸ ਅਤੇ ਵਿਅੰਗ ਦੀ ਮੁਹਾਰਤ ਲਈ ਮਸ਼ਹੂਰ ਸੀ। ਉਹ ਅੰਗਰੇਜ਼ੀ ਵਿੱਚ ਨਾਵਲ ਕਹਾਉਂਦੀ ਪਹਿਲੀ ਰਚਨਾ, ਟੌਮ ਜੋਨਜ਼ ਦਾ ਲੇਖਕ ਸੀ।
ਹੈਨਰੀ ਫ਼ੀਲਡਿੰਗ | |
---|---|
ਜਨਮ | 22 ਅਪਰੈਲ 1707 |
ਮੌਤ | 8 ਅਕਤੂਬਰ 1754 (ਉਮਰ 47 ਸਾਲ) |
ਰਾਸ਼ਟਰੀਅਤਾ | ਅੰਗਰੇਜ਼ੀ |
ਪੇਸ਼ਾ | ਨਾਵਲਕਾਰ, ਨਾਟਕਕਾਰ |
ਲਹਿਰ | ਪ੍ਰਬੁਧਤਾ |
ਰਿਸ਼ਤੇਦਾਰ | ਸਾਰਾ ਬੈਨਰਜੀ (1900ਵਿਆਂ ਦੀ ਲੇਖਕ) |
ਸਾਹਿਤਕ ਪ੍ਰਾਪਤੀਆਂ ਦੇ ਇਲਾਵਾ, ਕਾਨੂੰਨ ਲਾਗੂ ਕਰਨ ਦੇ ਇਤਹਾਸ ਵਿੱਚ ਵੀ ਉਸ ਦਾ ਵਿਸ਼ੇਸ਼ ਜਿਕਰ ਹੈ, ਕਿਉਂਕਿ ਉਸਨੇ ਆਪਣੇ (ਭਰਾ ਜਾਹਨ ਨਾਲ ਮਿਲ ਕੇ) ਮੈਜਿਸਟਰੇਟ ਵਜੋਂ ਆਪਣੇ ਅਧਿਕਾਰ ਵਰਤਦੇ ਹੋਏ, 'ਬੋ ਸਟਰੀਟ ਰਨਰਜ' (Bow Street Runners) ਦੀ ਨੀਂਹ ਰੱਖੀ ਸੀ, ਜਿਸ ਨੂੰ ਕੁਝ ਲੋਕ ਲੰਦਨ ਦਾ ਪਹਿਲਾ ਪੁਲਸ ਬਲ ਕਹਿੰਦੇ ਹਨ। ਉਹਦੀ ਛੋਟੀ ਭੈਣ, ਸਾਰਾ, ਵੀ ਇੱਕ ਕਾਮਯਾਬ ਲੇਖਿਕਾ ਬਣੀ।[1]
ਹਵਾਲੇ
ਸੋਧੋ- ↑ "Henry Fielding (1707–1754)". The Literary Encyclopedia. Retrieved 2009-09-09.