ਠੱਗ

ਲੁਟੇਰਿਆਂ ਅਤੇ ਕਾਤਲਾਂ ਦੇ ਭਾਰਤੀ ਗੈਂਗ (੧੪ਵੀਂ-੧੯ਵੀਂ ਸਦੀ)

ਠੱਗ (ਹਿੰਦੀ: Lua error in package.lua at line 80: module 'Module:Lang/data/iana scripts' not found.; Lua error in package.lua at line 80: module 'Module:Lang/data/iana scripts' not found.; ਸੰਸਕ੍ਰਿਤ: Lua error in package.lua at line 80: module 'Module:Lang/data/iana scripts' not found.) ਠੱਗੀ ਮਾਰਨ ਵਾਲੇ ਉਹ ਜਰਾਇਮ-ਪੇਸ਼ਾ ਲੋਕ ਹੁੰਦੇ ਹਨ ਜੋ ਸਾਦਾ ਭੋਲੇ ਲੋਕਾਂ ਨੂੰ ਧੋਖੇ ਅਤੇ ਫ਼ਰੇਬ ਨਾਲ ਲੁੱਟ ਲੈਂਦੇ ਹਨ। ਕਈ ਵਾਰ ਤਾਂ ਇਹ ਲੋਕ ਆਪਣੇ ਸ਼ਿਕਾਰ ਨੂੰ ਜਾਨੋਂ ਮਾਰ ਦੇਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਹਿੰਦੁਸਤਾਨੀ ਸ਼ਬਦ ਠਗ ਸੰਸਕ੍ਰਿਤ 'ਸਥਗ' ਤੋਂ ਬਣਿਆ ਹੈ ਜਿਸ ਦਾ ਧਾਤੂ 'ਸਥ' ਹੈ। ਇਹ 'ਸਥ' ਆਧੁਨਿਕ ਭਾਰਤੀ ਹਿੰਦੁਸਤਾਨੀ ਬੋਲੀਆਂ ਵਿੱਚ ਸੰਯੁਕਤ ਹੋ ਕੇ 'ਠ' ਵਿੱਚ ਬਦਲ ਜਾਂਦਾ ਹੈ ਅਤੇ ਸਥਗ ਤੋਂ 'ਠਗ' ਬਣ ਜਾਂਦਾ ਹੈ। 'ਸਥਗ' ਸ਼ਬਦ ਦਾ ਸੰਸਕ੍ਰਿਤ ਵਿੱਚ ਅਰਥ ਹੈ ਲੁਕੋਣਾ। ਠਗ ਆਪਣੇ ਕੰਮ ਲੁਕਵੇਂ ਤੌਰ 'ਤੇ ਕਰਦਾ ਹੈ। ਇਸ ਲਈ ਇਹ ਇਨ੍ਹਾਂ ਲੋਕਾਂ ਲਈ ਪ੍ਰਚਲਿਤ ਹੋ ਗਿਆ। ਅਜਿਹੇ ਲੋਕ ਤਕਰੀਬਨ ਹਰ ਮੁਲਕ ਵਿੱਚ ਪਾਏ ਜਾਂਦੇ ਹਨ। ਹਿੰਦੁਸਤਾਨ ਵਿੱਚ ਮੁਗ਼ਲ ਸਲਤਨਤ ਦਾ ਪਤਨ ਆਇਆ ਅਤੇ ਮੁਲਕ ਵਿੱਚ ਅਫਰਾਤਫਰੀ ਫੈਲ ਗਈ ਤਾਂ ਇੱਥੇ ਠੱਗੀ ਇੱਕ ਮੁਨੱਜ਼ਮ ਪੇਸ਼ਾ ਬਣ ਗਿਆ। ਇਹ ਲੋਕ ਬੜੀ ਹੋਸ਼ਿਆਰੀ ਨਾਲ ਮੁਸਾਫ਼ਰਾਂ ਨੂੰ ਲੁੱਟ ਲਿਆ ਕਰਦੇ ਸਨ। ਜੇਕਰ ਇੱਕ ਠਗ ਨਾਕਾਮ ਰਹਿੰਦਾ ਤਾਂ ਉਹ ਆਪਣੇ ਸ਼ਿਕਾਰ ਨੂੰ ਦੂਜੇ ਇਲਾਕ਼ੇ ਦੇ ਠਗ ਦੇ ਹੱਥ ਵੇਚ ਦਿੰਦਾ। ਇਸ ਦਾ ਵੱਡਾ ਹਥਿਆਰ ਰੁਮਾਲ ਜਾਂ ਫੰਦਾ ਹੁੰਦਾ ਸੀ। ਜਿਸ ਨਾਲ ਉਹ ਆਨਨ ਫਾਨਨ ਆਪਣੇ ਸ਼ਿਕਾਰ ਦਾ ਗਲਾ ਘੁੱਟ ਕੇ ਉਸ ਦਾ ਖ਼ਾਤਮਾ ਕਰ ਦਿੰਦੇ ਸਨ। ਇਹ ਲੋਕ ਕਾਲੀ ਦੇਵੀ ਦੇ ਸਰਧਾਲੂ ਸਨ। ਉਹਨਾਂ ਦਾ ਖਿਆਲ ਸੀ ਕਿ ਕਾਲੀ ਦੇਵੀ ਹੀ ਉਹਨਾਂ ਤੋਂ ਇਹ ਜੁਰਮ ਕਰਾਉਂਦੀ ਅਤੇ ਉਹਨਾਂ ਦੀ ਹਿਫ਼ਾਜ਼ਤ ਕਰਦੀ ਹੈ। ਲੱਖਾਂ ਆਦਮੀ ਉਹਨਾਂ ਦੇ ਹੱਥੋਂ ਮੌਤ ਦੇ ਘਾਟ ਉੱਤਰ ਗਏ। ਆਖਿਰ 1829 ਵਿੱਚ ਲਾਰਡ ਨਿਬਟਿੰਗ ਨੇ ਠੱਗਾਂ ਦੇ ਖਾਤਮੇ ਲਈ ਪੁਲਿਸ ਦਾ ਇੱਕ ਖਾਸ ਮਹਿਕਮਾ ਬਣਾਇਆ ਅਤੇ 1836 ਵਿੱਚ ਉਹਨਾਂ ਦੀ ਰੋਕਥਾਮ ਲਈ ਇੱਕ ਖਾਸ ਕਨੂੰਨ ਲਿਆਉਣਾ ਪਿਆ।

ਠੱਗ
ਠੱਗ-ਟੋਲਾ, ਅੰਦਾਜ਼ਨ 1894
ਬੁਨਿਆਦ ਰੱਖੀ1356 ਤੋਂ ਪਹਿਲਾਂ
ਸਾਜਨਾ ਸਥਾਨਕੇਂਦਰੀ ਭਾਰਤ
ਸਰਗਰਮੀ ਦੇ ਸਾਲ~450 ਸਾਲ
ਇਲਾਕਾਭਾਰਤ
ਨਸਲੀਅਤਭਾਰਤੀ
ਮੁਜਰਮਾਨਾ ਕਾਰਵਾਈਆਂਹੱਤਿਆ, ਲੁੱਟਣਾ

ਕਈ ਡਾਕੂ ਜਨਤਕ ਜੀਵਨ ਵਿੱਚ ਆਉਣ ਲਈ ਲੁੱਟ ਮਾਰ ਛੱਡ ਕੇ ਕੁਟ ਹੋਰ ਪੇਸ਼ਾ ਕਰ ਲੈਂਦੇ ਸਨ। ਉਹਨਾਂ ਵਿਚੋਂ ਕੁਝ ਅਜਿਹੇ ਡਾਕੂ ਸਨ ਜੋ ਠੱਗ ਵਿਦਿਆ ਨੂੰ ਅਪਣਾ ਲੈਂਦੇ ਸਨ।[1]

ਹਵਾਲੇ

ਸੋਧੋ
  1. "ਡਾਕੂ ਆ ਰਹੇ ਨੇ... - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-11-03. Retrieved 2018-11-03.[permanent dead link]