ਡਹਿਆ
ਮੱਝ, ਗਾਂ, ਝੋਟੀ, ਵੱਛੀ ਜੋ ਬਾਕੀ ਪਸ਼ੂਆਂ ਨਾਲੋਂ ਵੱਖਰੀ ਹੋ ਕੇ ਭੱਜਣ ਦੀ ਆਦੀ ਹੋਵੇ, ਉਸ ਦੇ ਗਲ ਵਿਚ ਰੱਸੇ ਨਾਲ ਬੰਨ੍ਹ ਕੇ ਲਟਕਾਏ ਲੱਕੜ ਦੇ ਟੰਬੇ ਨੂੰ ਡਹਿਆ ਕਹਿੰਦੇ ਹਨ। ਕਈ ਇਲਾਕਿਆਂ ਵਿਚ ਡਹਾ ਕਹਿੰਦੇ ਹਨ। ਇਹ ਪਾਇਆ ਡਹਿਆ ਪਸ਼ੂਆਂ ਦੀਆਂ ਮੂਹਰਲੀਆਂ ਲੱਤਾਂ ਦੇ ਵਿਚਕਾਰ ਲਟਕ ਜਾਂਦਾ ਹੈ ਜਿਸ ਕਰਕੇ ਪਸ਼ੂ ਭੱਜ ਨਹੀਂ ਸਕਦਾ। ਜੇਕਰ ਪਸ਼ੂ ਭੱਜਦਾ ਹੈ ਤਾਂ ਡਹਿਆ ਲੱਤਾਂ ਵਿਚ ਲੱਗਦਾ ਹੈ ਜਿਸ ਕਰਕੇ ਪਸ਼ੂ ਨੂੰ ਮਜ਼ਬੂਰਨ ਹੌਲੀ ਚੱਲਣਾ ਪੈਂਦਾ ਹੈ। ਡਹਿਆ ਉਸ ਸਮੇਂ ਪਾਇਆ ਜਾਂਦਾ ਸੀ ਜਦ ਵੱਖਰੇ ਹੋ ਕੇ ਭੱਜਣ ਵਾਲੇ ਪਸ਼ੂ ਨੂੰ ਦੂਸਰੇ ਪਸ਼ੂਆਂ ਦੇ ਨਾਲ ਬਾਹਰ ਚਾਰਨ ਲੈ ਕੇ ਜਾਣਾ ਹੁੰਦਾ ਸੀ। ਟੋਭੇ ਵਿਚ ਨਿਭਾਉਣ ਲੈ ਕੇ ਜਾਣਾ ਹੁੰਦਾ ਸੀ ਤਾਂ ਜੋ ਉਹ ਪਸ਼ੂ ਰਸਤੇ ਦੇ ਆਲੇ-ਦੁਆਲੇ ਖੜੀਆਂ ਫਸਲਾਂ ਨੂੰ ਮੂੰਹ ਨਾ ਮਾਰੇ। ਫ਼ਸਲਾਂ ਦਾ ਨੁਕਸਾਨ ਨਾ ਕਰੇ।
ਹੁਣ ਪਸ਼ੂਆਂ ਨੂੰ ਬਾਹਰ ਚਾਰਨ ਲਈ ਨਾ ਕੋਈ ਬੰਨ੍ਹਾ ਹੈ। ਨਾ ਕੋਈ ਚਰਾਂਦ ਹੈ। ਨਾ ਕੋਈ ਗੈਰ ਆਬਾਦ ਸ਼ਾਮਲਾਟ ਜ਼ਮੀਨ ਹੈ ਜਿਥੇ ਪਸ਼ੂ ਚਾਰੇ ਜਾ ਸਕਣ। ਪਸ਼ੂ ਹੁਣ ਸਾਰੇ ਦਿਨ ਹੀ ਘਰੀਂ ਬੰਨ੍ਹੇ ਰਹਿੰਦੇ ਹਨ। ਇਸ ਲਈ ਡਹਿਆ ਪਾਉਣ ਦੀ ਲੋੜ ਹੀ ਨਹੀਂ ਪੈਂਦੀ।[1]
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.