ਡਾਨ ਬ੍ਰਾਊਨ

ਅਮਰੀਕੀ ਲੇਖਕ

ਡੇਨੀਅਲ ਗੇਰਹਾਰਡ ਬ੍ਰਾਊਨ (ਜਨਮ 22 ਜੂਨ 1964) ਇੱਕ ਅਮਰੀਕੀ ਲੇਖਕ ਹੈ। ਉਸਨੂੰ ਖਾਸ ਤੌਰ 'ਤੇ ਨਾਵਲ ਏਂਜਲਸ & ਡੈਮਨਸ (2000), ਦਿ ਡਾ ਵਿੰਚੀ ਕੋਡ (2003), ਇਨਫਾਰਨੋ (2013) ਅਤੇ ਓਰਿਜਨ (2017) ਕਰਕੇ ਜਾਣਿਆ ਜਾਂਦਾ ਹੈ। ਉਸਦੇ ਨਾਵਲ ਪ੍ਰਤੀਕਾਂ, ਕੋਡਾਂ ਅਤੇ ਸਾਜ਼ਿਸ਼ੀ ਸਿਧਾਂਤਾ ਦੇ ਵਿਸ਼ੇ ਪੇਸ਼ ਕਰਦੇ ਹਨ। ਉਸਦੀਆਂ ਕਿਤਾਬਾਂ ਨੂੰ 56 ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਚੁੱਕਿਆ ਹੈ, ਅਤੇ 2012 ਤੱਕ 200 ਮਿਲੀਅਨ ਤੋਂ ਵੱਧ ਕਾਪੀਆਂ ਵੇਚੀਆਂ ਜਾ ਚੁੱਕੀਆਂ ਹਨ। ਉਹਨਾਂ ਵਿਚੋਂ ਤਿੰਨ ਏਂਜਲਸ & ਡੈਮਨਸ (2000), ਦਿ ਡਾ ਵਿੰਚੀ ਕੋਡ (2003) ਅਤੇ ਇਨਫਾਰਨੋ (2013) ਦਾ ਫ਼ਿਲਮਾਂਕਣ ਕੀਤਾ ਜਾ ਚੁੱਕਿਆ ਹੈ।

ਡਾਨ ਬ੍ਰਾਊਨ
2015 ਵਿੱਚ ਬ੍ਰਾਊਨ
2015 ਵਿੱਚ ਬ੍ਰਾਊਨ
ਜਨਮਡੇਨੀਅਲ ਗੇਰਹਾਰਡ ਬ੍ਰਾਊਨ[1]
(1964-06-22) ਜੂਨ 22, 1964 (ਉਮਰ 60)
ਐਕਸਟਰ, ਨਿਊ ਹੈਂਪਸ਼ਿਰ, ਯੂ.ਐੱਸ.
ਕਿੱਤਾਨਾਵਲਕਾਰ
ਭਾਸ਼ਾਅੰਗਰੇਜ਼ੀ
ਰਾਸ਼ਟਰੀਅਤਾਅਮਰੀਕੀ
ਅਲਮਾ ਮਾਤਰਅਮਹਰਸਟ ਕਾਲਜ
ਸ਼ੈਲੀਥ੍ਰਿਲਰ, ਸਾਹਿਤ, ਰਹੱਸ, ਸਾਜਿਸ਼
ਪ੍ਰਮੁੱਖ ਕੰਮਡਿਜੀਟਲ ਫੋਰਟ੍ਰੈਸ
ਡਿਸੈਪਸ਼ਨ ਪੁਆਇੰਟ
ਏਂਜਲਸ & ਡੈਂਮਨਸ
ਦਿ ਡਾ ਵਿੰਚੀ ਕੋਡ
ਦ ਲੋਸਟ ਸਿੰਬਲ
ਇਨਫਰਨੋ
ਓਰਿਜਨ
ਜੀਵਨ ਸਾਥੀਬਲੈਥ ਨਿਊਲੋਨ (ਵਿਆਹ 1997)
ਦਸਤਖ਼ਤ
ਵੈੱਬਸਾਈਟ
www.danbrown.com

ਬ੍ਰਾਊਨ ਦੇ ਨਾਵਲ ਜਿਹਨਾਂ ਵਿੱਚ ਮੁੱਖ ਕਿਰਦਾਰ ਰੌਬਰਟ ਲੈਂਗਨ ਦੀ ਵਿਸ਼ੇਸ਼ਤਾ ਹੈ, ਵਿੱਚ ਇਤਿਹਾਸਕ ਵਿਸ਼ਿਆਂ ਅਤੇ ਈਸਾਈ ਧਰਮ ਨੂੰ ਨਮੂਨੇ ਵਜੋਂ ਸ਼ਾਮਲ ਕੀਤਾ ਗਿਆ ਹੁੰਦਾ ਹੈ ਅਤੇ ਨਤੀਜੇ ਵਜੋਂ ਵਿਵਾਦ ਵੀ ਪੈਦਾ ਹੁੰਦੇ ਰਹੇ ਹਨ। ਬ੍ਰਾਊਨ ਆਪਣੀ ਵੈੱਬਸਾਈਟ ਤੇ ਕਹਿੰਦਾ ਹੈ ਕਿ ਉਸ ਦੀਆਂ ਕਿਤਾਬਾਂ ਈਸਾਈ ਧਰਮ ਦੀਆਂ ਵਿਰੋਧੀ ਨਹੀਂ ਹਨ, ਹਾਲਾਂਕਿ ਉਹ ਲਗਾਤਾਰ ਰੂਹਾਨੀ ਯਾਤਰਾ 'ਤੇ ਹੈ ਅਤੇ ਕਹਿੰਦਾ ਹੈ ਕਿ ਉਸ ਦੀ ਕਿਤਾਬ ਦਿ ਡਾ ਵਿੰਚੀ ਕੋਡ ਬਸ ਇੱਕ ਮਨੋਰੰਜਕ ਕਹਾਣੀ ਹੈ, ਜਿਸ ਨਾਲ ਆਤਮਿਕ ਚਰਚਾ ਅਤੇ ਬਹਿਸ ਨੂੰ ਪ੍ਰੋਤਸਾਹਨ ਮਿਲਦਾ ਹੈ, ਅਤੇ ਇਹ ਸੁਝਾਅ ਦਿੰਦਾ ਹੈ ਕਿ ਕਿਤਾਬ ਨੂੰ ਸਾਡੀ ਸਵੈਜੋੜ ਅਤੇ ਖੋਜ ਲਈ ਇੱਕ ਸਾਕਾਰਾਤਮਕ ਉਤਪ੍ਰੇਰਕ ਵਜੋਂ ਵਰਤਿਆ ਜਾ ਸਕਦਾ ਹੈ।

ਸ਼ੁਰੂਆਤੀ ਜ਼ਿੰਦਗੀ

ਸੋਧੋ

ਡਾਨ ਗੇਰਹਾਰਡ ਬ੍ਰਾਊਨ 22 ਜੂਨ, 1964 ਨੂੰ ਐਕਸਟਰ, ਨਿਊ ਹੈਂਪਸ਼ਿਰ ਵਿੱਚ ਪੈਦਾ ਹੋਇਆ ਸੀ। ਉਸ ਦੀ ਇੱਕ ਛੋਟੀ ਭੈਣ ਵੈਲਰੀ (ਜਨਮ 1968) ਅਤੇ ਭਰਾ ਗਰੈਗਰੀ (ਜਨਮ 1975) ਹੈ। ਬਰਾਊਨ ਨੌਂਵੀਂ ਜਮਾਤ ਤਕ ਐਕਸਟਰ ਦੇ ਪਬਲਿਕ ਸਕੂਲਾਂ ਵਿੱਚ ਪਡ਼੍ਹਿਆ। ਉਹ ਫਿਲਿਪਸ ਐਕਸਟਰ ਅਕੈਡਮੀ ਦੇ ਕੈਂਪਸ ਵਿੱਚ ਵੱਡਾ ਹੋਇਆ, ਜਿੱਥੇ ਉਸਦਾ ਪਿਤਾ ਰਿਚਰਡ ਗਣਿਤ ਦਾ ਅਧਿਆਪਕ ਸੀ ਅਤੇ ਉਸਨੇ 1968 ਤੋਂ 1997 ਤੱਕ ਆਪਣੀ ਰਿਟਾਇਰਮੈਂਟ ਤੱਕ ਪਾਠਕ੍ਰਮ ਦੀਆਂ ਕਿਤਾਬਾਂ ਲਿਖੀਆਂ। ਉਸਦੀ ਮਾਤਾ ਕਾਂਸਟਨ ਸੰਗੀਤ ਦੀ ਸਿਖਲਾਈ ਦਿੰਦੀ ਸੀ।

ਹਵਾਲੇ

ਸੋਧੋ
  1. "The Dan Brown Enigma", Broward County, Florida Library; retrieved August 3, 2017.

ਬਾਹਰੀ ਕਡ਼ੀਆਂ

ਸੋਧੋ