ਡਾ. ਨਵਰਤਨ ਕਪੂਰ

(ਡਾ.ਨਵਰਤਨ ਕਪੂਰ ਤੋਂ ਮੋੜਿਆ ਗਿਆ)

ਡਾ. ਨਵਰਤਨ ਕਪੂਰ ਪੰਜਾਬੀ ਅਤੇ ਹਿੰਦੀ ਦੇ ਵਿਦਵਾਨ ਲੇਖਕ ਸਨ

ਡਾ. ਨਵਰਤਨ ਕਪੂਰ ਪਟਿਆਲ਼ਾ ਸ਼ਹਿਰ ਦੇ ਜੰਮਪਲ ਸਨ। ਉਹਨਾਂ ਦਾ ਜਨਮ 17 ਅਗਸਤ, 1933 ਈ: ਨੂੰ ਮਾਤਾ ਸ੍ਵ. ਸ੍ਰੀਮਤੀ ਸੰਤੋ ਦੇਵੀ ਕਪੂਰ ਅਤੇ ਪਿਤਾ ਸ੍ਵ. ਜੀਵਨ ਲਾਲਕਪੂਰ ਦੇ ਘਰ ਹੋਇਆ। ਵਿਦਿਅਕ ਯੋਗਤਾ ਐਮ.ਏ. (ਹਿੰਦੀ), ਪੰਜਾਬੀ ਯੂਨੀਵਰਸਿਟੀ। ਪੀ.ਐਚ.ਡੀ. ਹਿੰਦੀ, ਬਨਾਰਸ ਹਿੰਦੂ ਯੂਨੀਵਰਸਿਟੀ।

ਪ੍ਰਕਾਸ਼ਿਤ ਰਚਨਾਵਾਂ: ਪੰਜਾਬੀ

ਸੋਧੋ

1. ਪੰਜਾਬ ਦੇ ਲੋਕ ਤਿਓਹਾਰ: ਇੱਕ ਸਮਾਜਿਰ ਵਿਗਿਆਨਕ ਅਧਿਐਨ (ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਇਨਾਮ ਪ੍ਰਾਪਤ)। 2. ਲਾਲਾ ਹਰਦਿਆਲ: ਇੱਕ ਪ੍ਰਯੋਗਸ਼ੀਲ ਬੁੱਧੀਜੀਵੀ ਤੇ ਰਾਜਨੀਤਿਕ। 3. ਰਸ ਸਿਧਾਂਤ: (ਕੇਂਦਰੀ ਸਾਹਿਤ ਅਕੈਡਮੀ, ਨਵੀਂ ਦਿੱਲੀ ਵੱਲੋਂ ਇਨਾਮ ਪ੍ਰਾਪਤ)। 4. ਲਾਲ ਲਾਜਪਤ ਰਾਏ। 5. ਸਾਰਨਾਥ (ਬੋਧੀ ਤੀਰਥ ਸਥਾਨ) 6. ਸਾਧੂ ਗੁਲਾਬ ਦਾਸ। 7. ਮਹਿਮਾ ਸ੍ਰੀ ਗੁਰੂ ਅੰਗਦ ਦੇਵ ਜੀ। 8. ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲ਼ੇ ਮਰਾਠੀ ਭਗਤ: ਪੁਨਰ ਮੁਲਾਂਕਣ। 9. ਪੰਜਾਬੀ ਕੋਸ਼ਕਾਰੀ: ਤੁਲਨਾਤਮਕ ਵਿਸ਼ਲੇਸ਼ਣ।

ਪ੍ਰਕਾਸ਼ਿਤ ਰਚਨਾਵਾਂ: ਹਿੰਦੀ

ਸੋਧੋ

ਸਮੀਖਿਆਤਮਕ

ਸੋਧੋ

1. ਹਿੰਦੀ ਕੇ ਨਾਟਕੋਂ ਕੀ ਮੂਲਭੂਤ ਪ੍ਰਵਿਰਤੀਆਂ ਔਰ ਪ੍ਰੇਰਕ ਸ਼ਕਤੀਆਂ। 2. ਸਾਹਿਬ ਦਾਸ ਕ੍ਰਿਤ ‘ਲਵਕੁਸ਼ ਕਥਾ’। 3. ਗੁਰੂ ਗੋਬਿੰਦ ਸਿੰਘ ਕ੍ਰਿਤ ‘ਰਾਮ ਅਵਤਾਰ’। 4. ਪ੍ਰੋਫ਼ੈਸਰ ਪੂਰਨ ਸਿੰਘ ਏਕ ਸਾਹਿਤਿਕ ਰੇਖਾਂਕਣ। 5. ਹਿੰਦੀ ਸਾਹਿਤਯ ਵਚਨਿਕਾ।

ਭਾਰਤੀ ਲੋਕ ਸੱਭਿਆਚਾਰ ਅਤੇ ਧਰਮ ਅਧਿਐਨ

ਸੋਧੋ

1. ਲੋਹੜੀ ਸਮਨਵਯਾਤਮਕ ਲੋਕ ਪਰਵ। 2. ਲੋਕ ਪਰਵੀਯ ਬਾਲ ਕਿਸ਼ੋਰ ਗੀਤ। 3. ਪੰਜਾਬੀ ਲੋਕ ਚਿੰਤਨ ਔਰ ਪਰਵੋਤਸਵ। 4. ਪੰਜਾਬੀ ਲੋਕ ਚਿੰਤਨ ਔਰ ਪਰਵਉਤਸਵ। 5. ਖਾਲਸਾ ਪੰਥ: ਵਿਕਾਸ ਯਾਤਰਾ ਔਰ ਮਾਨਵ ਹਿਤੈਸ਼ੀ ਆਦਰਸ਼। 6. ਸ੍ਰੀ ਗੁਰੂ ਅਰਜਨ ਦੇਵ ਜੀ: ਯਸੋਗਣ ਪ੍ਰੰਪਰਾ ਔਰ ਬਾਣੀ।

ਅੰਤਰ ਭਾਸ਼ੀ ਅਨੁਵਾਦ ਅਤੇ ਵਿਆਕਰਨ

ਸੋਧੋ

1. ਸਰਦਾਰ ਜੱਸਾ ਸਿੰਘ ਆਹਲੂਵਾਲੀਆ। 2. ਹਿੰਦੀ – ਇੰਗਲਿਸ਼ ਗਰਾਮਰ। 3. ਵਿਆਕਰਨ ਔਰ ਹਿੰਦੀ ਮਾਨਕ ਰਚਨਾ।

ਬਾਲ ਸਾਹਿਤ ਅਤੇ ਹਿੰਦੀ ਸਿੱਖਿਆ ਸੰਬੰਧੀ

ਸੋਧੋ

1. ਕਥਾ ਰੂਪਕ। 2. ਆਓ ਹਿੰਦੀ ਸੀਖੇਂ। 3. ਗੁਰੂ ਤੇਗ ਬਹਾਦਰ।

ਪੰਜਾਬ ਦੇ ਲੋਕ ਤਿਓਹਾਰ (ਸਮਾਜ ਵਿਗਿਆਨਕ ਅਧਿਐਨ) ਪੁਸਤਕ ਬਾਰੇ

ਸੋਧੋ

ਡਾ. ਨਵਰਤਨ ਕਪੂਰ ਦੀ ਪੁਸਤਕ ਪੰਜਾਬ ਦੇ ਲੋਕ ਤਿਓਹਾਰ (ਸਮਾਜ ਵਿਗਿਆਨਕ ਅਧਿਐਨ) ਵਿੱਚੋਂ ਲੋਕਧਾਰਾ ਸੱਭਿਆਚਾਰ ਵਿੱਚ ਉਹਨਾਂ ਦੀ ਪ੍ਰਬੀਨਤਾ ਦੀ ਝਲਕ ਮਿਲਦੀ ਹੈ। ਪੰਜਾਬ ਦੀ ਪਵਿੱਤਰ ਧਰਤੀ ਨੇ ਵੇਦਾਂ ਨੂੰ ਜਨਮ ਦਿੱਤਾ ਅਤੇ ਪੰਜਾਬੀ ਲੋਕ ਚੇਤਨਾ ਨੇ ‘ਬਿਣਵੰਤਿ ਨਾਨਕ ਵਿਤ ਕਰਹੁ’ ਨੂੰ ਪੂਰੀ ਤਰ੍ਹਾਂ ਪ੍ਰਵਾਨ ਕਰ ਕੇ ਆਪਣੇ ਲੋਕ ਤਿਓਹਾਰਾਂ ਨੂੰ ਚੰਨ ਅਤੇ ਸੂਰਜ ਵਰ੍ਹੇ ਦੀ ਅੰਗਲ਼ੀ ਸੰਗਲ਼ੀ ਨਾਲ਼ ਜੋੜਦਿਆਣ ਹੋਇਆਂ ਵੀ (ਬਸੰਤ ਰੁੱਤ, ਗਰਮੀ ਰੁੱਤ, ਵਰਖਾ ਰੁੱਤ, ਗੁਲਾਬੀ ਠੰਢੂ ਜਾਂ ਕੜਾਕੇ ਦੀ ਸਰਦੀ, ਪਤਝੜ ਰੁੱਤ) ਛੇ ਮੌਸਮਾਂ ਨਾਲ਼ ਪੂਰੀ ਤਰ੍ਹਾਂ ਸਾਂਝ ਬਣਾਈ ਰੱਖੀ ਹੈ। ਜਿਵੇਂ ਪਿਆਜ਼ ਦਾ ਛਿੱਲੜ ਲਾਹੁਣ ਤੋਂ ਬਾਅਦ ਕੋਮਲ ਪਰਤਾਂ ਹੀ ਪਰਤਾਂ ਉੱਤਰਦੀਆੰ ਜਾਂਦੀਆਂ ਹਨ, ਉਹੀ ਹਾਲ ਭਾਰਤੀ ਤਿਓਹਾਰਾਂ ਦਾ ਹੈ। ਇਸ ਪੁਸਤਕ ਵਿੱਚ ਲੇਖਕ ਨੇ ਕੁੱਲ ਛੇ ਤਿਓਹਾਰਾਂ ਦਾ ਵਰਣਨ ਕੀਤਾ ਹੈ। ਇਹਨਾਂ ਦਾ ਮੁੱਢਲਾ ਰੂਪ ਸੀ ਸਮੇਂ ਦੀ ਚਾਲ ਨੂੰ ਮਹੀਨਿਆਂ ਵਿੱਚ ਬੰਨ੍ਹਣਾ ਜਾਂ ਚੰਨ, ਸੂਰਜ ਅਤੇ ਨਛੱਤਰਾਂ ਦੀ ਮਹਿਮਾ ਥਾਪਣ ਲਈ ‘ਨਵੇਂ ਸਾਲ’ ਦਾ ਸ਼ੁਭ ਦਿਹਾੜਾ ਨਿਸ਼ਚਿਤ ਕਰਨਾ। ਪਰ ਲੋਕ ਰੁਚੀਆਂ ਨੇ ਇਹਨਾਣ ਨੂੰ ਰੁੱਤਾਂ ਨਾਲ਼ ਗੰਢ ਕੇ ਅਤਿਅੰਤ ਸੁਭਾਵਕ ਗੱਲ ਕੀਤੀ ਹੈ।

ਲੇਖਕ ਨੇ ਆਪਣੀ ਸਮਾਜ ਵਿਗਿਆਨੀ ਚੇਤਨਾ ਨਾਲ ਇਹਨਾਂ ਸਾਰੇ ਸੋਮਿਆਂ ਦਾ ਤਾਲਮੇਲ ਸਥਾਪਿਤ ਕਰਨ ਵੇਲ਼ੇ ਲੰਮੀਆਂ – ਲੰਮੀਆਂ ਟੁਕਾਂ ਦੇ ਕੇ ਕਿਸੇ ਵੀ ਸੰਪ੍ਰਦਾਇ, ਧਰਮ, ਤਿਓਹਾਰ ਜਾਂ ਪ੍ਰੰਪਰਾ ਪ੍ਰਤੀ ਬਹੁਪੱਖੀ ਰੁਝਾਨ ਨੂੰ ਦਰਸਾ ਕੇ ਆਪਣੇ ਮੰਤਵ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ। [1]

ਹਵਾਲੇ

ਸੋਧੋ
  1. 1. ਡਾ. ਨਵਰਤਨ ਕਪੂਰ, ਪੰਜਾਬ ਦੇ ਲੋਕ ਤਿਓਹਾਰ (ਸਮਾਜ ਵਿਗਿਆਨਕ ਅਧਿਐਨ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲ਼ਾ। 2. ਡਾ. ਨਵਰਤਨ ਕਪੂਰ, ਪੰਜਾਬੀ ਕੋਸ਼ਕਾਰੀ ਤੁਲਨਾਤਮਕ ਵਿਸ਼ਲੇਸ਼ਣ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲ਼ਾ।