ਡਾ. ਜਸਬੀਰ ਸਿੰਘ ਸਾਬਰ

ਡਾ. ਜਸਬੀਰ ਸਿੰਘ ਜੀ ਸਾਬਰ ਦਾ ਜਨਮ 19 ਨਵੰਬਰ, 1942 ਨੂੰ ਪਿੰਡ ਤਲਾਗੰਗ, ਕੈਂਬਲਪੁਰ (ਪੱਛਮੀ ਪੰਜਾਬ) ਵਿਚ ਮਾਤਾ ਬੀਬੀ ਮਹਿੰਦਰ ਕੌਰ ਜੀ ਦੀ ਕੁੱਖੋਂ ਪਿਤਾ ਸ. ਸ਼ੇਰ ਸਿੰਘ ਜੀ ਦੇ ਘਰ ਹੋਇਆ। ਡਾ. ਸਾਬਰ ਸਿੱਖ ਅਧਿਐਨ ਦੇ ਉਘੇ ਵਿਦਵਾਨ ਹਨ, ਜੋ ਪਿਛਲੇ ਪੰਜ ਦਹਾਕਿਆਂ ਵਿਚ ਸਿੱਖ ਅਕਾਦਮਿਕ ਇਤਿਹਾਸ ਦੇ ਚਸ਼ਮਦੀਦ ਗਵਾਹ ਹਨ।

ਡਾ. ਜਸਬੀਰ ਸਿੰਘ ਸਾਬਰ
ਜਨਮ19 ਨਵੰਬਰ, 1942
ਤਲਾਗੰਗ, ਕੈਂਮਲਪੁਰ (ਪੱਛਮੀ ਪੰਜਾਬ)
ਰਾਸ਼ਟਰੀਅਤਾਭਾਰਤੀ
ਪੇਸ਼ਾਪ੍ਰੋਫੈਸਰ ਅਤੇ ਮੁਖੀ (ਗੁਰੂ ਨਾਨਕ ਦੇਵ ਯੂਨੀਵਰਸਿਟੀ,ਅੰਮ੍ਰਿਤਸਰ) ਵਰਤਮਾਨ ਸਮੇਂ ਨਿਰਗੁਣਿਆਰਾ ਅਤੇ ਖਾਲਸਾ ਐਡਵੋਕੇਟ ਦੇ ਮੁੱਖ ਸੰਪਾਦਕ ਹਨ
ਲਈ ਪ੍ਰਸਿੱਧਸਿੱਖ ਅਧਿਐਨ
ਜ਼ਿਕਰਯੋਗ ਕੰਮਭਗਤ ਰਵਿਦਾਸ: ਸ੍ਰੋਤ ਪੁਸਤਕ; ਗਿਆਨ ਰਤਨਾਵਲੀ: ਪਾਠ ਸੰਪਾਦਨ
ਮਾਤਾ-ਪਿਤਾ
  • ਸ. ਸ਼ੇਰ ਸਿੰਘ (ਪਿਤਾ)
  • ਬੀਬੀ ਮਹਿੰਦਰ ਕੌਰ ਜੀ (ਮਾਤਾ)

ਸ਼ਖ਼ਸੀਅਤ ਸੋਧੋ

ਪੰਜਾਬ ਦੇ ਗਿਆਨਾਤਮਕ ਇਤਿਹਾਸ ਦੇ ਮੌਖਿਕ ਸਰੋਤ ਡਾ. ਸਾਬਰ ਨੇ ਜੀਵਨ ਵਿਚ ਅਨੇਕ ਉਤਰਾਅ ਚੜ੍ਹਾਅ ਵੇਖੇ ਹਨ। ਸਿੱਖ ਪੰਥ ਦੀਆਂ ਮਾਣਯੋਗ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਚੀਫ ਖਾਲਸਾ ਦੀਵਾਨ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਹਨ। ਆਪ ਨੇ ਅਨੇਕ ਖੋਜ ਗ੍ਰੰਥਾਂ ਦੀ ਰਚਨਾ ਕੀਤੀ ਹੈ, ਜਿਨ੍ਹਾਂ ਵਿਚ ਭਗਤ ਰਵਿਦਾਸ ਜੀ ਬਾਰੇ ਕੀਤੀ ਖੋਜ ਸ਼ਲਾਘਾਯੋਗ ਹੈ। ਆਪ ਨੇ ਸਾਰੀ ਉਮਰ ਯੂਨੀਵਰਸਿਟੀ ਵਿਚ ਸਿੱਖ ਧਰਮ ਅਧਿਐਨ ਦੇ ਖੋਜ ਕਾਰਜਾਂ, ਅਧਿਆਪਨ ਅਤੇ ਗੁਰਮਤਿ ਸੰਗੀਤ ਖੇਤਰ ਵਿਚ ਵਡਮੁਲੀ ਸੇਵਾ ਨਿਭਾਈ ਹੈ। ਪੰਜਾਬੀ ਬੋਲੀ ਅਤੇ ਸਿੱਖ ਅਧਿਐਨ ਲਈ ਨਿਰੰਤਰ ਕਾਰਜਸ਼ੀਲ ਹਨ।[1]

ਪ੍ਰਮੁੱਖ ਰਚਨਾਵਾਂ ਸੋਧੋ

  • ਭਗਤ ਰਵਿਦਾਸ: ਸ੍ਰੋਤ ਪੁਸਤਕ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1984.
  • ਬਾਬਾ ਰਾਮਦਾਸ: ਜੀਵਨ ਤੇ ਰਚਨਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1989.
  • ਗਿਆਨ ਰਤਨਾਵਲੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1993.
  • ਸਿਧ ਗੋਸਟਿ ਸਰੂਪ ਤੇ ਸੰਦਰਭ, ਗੁਰੂ ਨਾਨਕ ਫਾਊਂਡੇਸ਼ਨ, ਨਵੀਂ ਦਿੱਲੀ, 2022 ਆਦਿ।

ਹਵਾਲੇ ਸੋਧੋ

  1. ਕਲਮ ਦੇ ਧਨੀ: ਚੋਣਵੀਆਂ ਸਿੱਖ ਸ਼ਖਸੀਅਤਾਂ. ਕੈਨੇਡਾ: ਗੁਰੂ ਨਾਨਕ ਇੰਸਟੀਚਿਊਟ ਆਫ਼ ਗਲੋਬਲ ਸਟਡੀਜ਼. 2023. p. 18.