ਡਾ. ਦਲਜੀਤ ਕੌਰ (ਕਲਾ ਇਤਿਹਾਸਕਾਰ )
ਡਾ. ਦਲਜੀਤ ਕੌਰ[1] (8 -02-1950 ਤੋਂ 4-10-2019) ਇੱਕ ਕਲਾ ਇਤਿਹਾਸਕਾਰ ਸੀ। ਉਹ ਭਾਰਤ ਦੇ ਰਾਸ਼ਟਰੀ ਅਜਾਇਬ ਘਰ ਚਿੱਤਰਕਲਾ ਵਿਭਾਗ ਦੇ ਮੁਖੀ ਰਹੇ। ਉਹਨਾਂ ਨੇ ਚਿੱਤਰਕਲਾ ਅਤੇ ਲਘੂ ਚਿੱਤਰਕਲਾ ਤੇ ਕਈ ਅਹਿਮ ਕਿਤਾਬਾਂ ਲਿਖੀਆਂ ਹਨ[2]। ਉਹਨਾ ਨੇ ਅਨੰਦਪੁਰ ਸਾਹਿਬ ਵਿਖੇ 1999 ਵਿੱਚ ਮਨਾਏ ਗਏ 300 ਸਾਲਾ ਖਾਲਸਾ ਜਨਮ ਦੇ ਸਮਾਗਮਾਂ ਸਮੇਂ ਪ੍ਰਦਰਸ਼ਤ ਕੀਤੀਆਂ ਸਿੱਖ ਕਲਾ ਕ੍ਰਿਤੀਆਂ ਦੀ ਪਰਦਰਸ਼ਨੀ ਲਈ ਬਤੌਰ ਨਿਗਰਾਨ ਜ਼ਿਮੇਵਾਰੀ ਨਿਭਾਈ ਸੀ।ਉਹਨਾਂ ਨੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਕਲਾ ਦੇ ਸਮਾਗਮਾਂ ਵਿੱਚ ਹਿੱਸਾ ਲਿਆ।
ਡਾ. ਦਲਜੀਤ ਕੌਰ | |
---|---|
ਜਨਮ | 08 ਫਰਵਰੀ 1950 |
ਮੌਤ | 04 ਨਵੰਬਰ 2019 |
ਕਬਰ | ਦਿੱਲੀ |
ਹੋਰ ਨਾਮ | ਦਲਜੀਤ ਕੌਰ |
ਪੇਸ਼ਾ | ਕਲਾ ਇਤਿਹਾਸਕਾਰ |
ਵੈੱਬਸਾਈਟ |