ਮੋਹਨਜੀਤ
ਪੰਜਾਬੀ ਕਵੀ
(ਡਾ. ਮੋਹਨਜੀਤ ਤੋਂ ਮੋੜਿਆ ਗਿਆ)
ਮੋਹਨਜੀਤ (7 ਮਈ 1938 - 20 ਅਪਰੈਲ 2024)[1] ਇੱਕ ਭਾਰਤੀ ਪੰਜਾਬੀ ਕਵੀ, ਆਲੋਚਕ ਅਤੇ ਅਨੁਵਾਦਕ ਸੀ।[2] ਉਸਦੇ ਅੱਠ ਕਾਵਿ ਸੰਗ੍ਰਿਹ ਹਨ। ਉਸਦੇ ਕਾਵਿ-ਸੰਗ੍ਰਹਿ ਕੋਣੇ ਦਾ ਸੂਰਜ ਨੂੰ ਸਾਲ 2018 ਦਾ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ।[3][4]
ਮੋਹਨਜੀਤ | |
---|---|
ਜਨਮ | ਅਦਲੀਵਾਲਾ, ਅੰਮ੍ਰਿਤਸਰ, ਪੰਜਾਬ, ਭਾਰਤ | 7 ਮਈ 1938
ਮੌਤ | 20 ਅਪ੍ਰੈਲ 2024 ਦਿੱਲੀ | (ਉਮਰ 85)
ਕਿੱਤਾ | ਲੇਖਕ, ਕਵੀ, ਅਨੁਵਾਦਕ, ਆਲੋਚਕ |
ਰਾਸ਼ਟਰੀਅਤਾ | ਭਾਰਤੀ |
ਸ਼ੈਲੀ | ਕਵਿਤਾ, ਆਲੋਚਨਾ, ਵਾਰਤਕ |
ਪ੍ਰਮੁੱਖ ਕੰਮ | ਕੋਣੇ ਦਾ ਸੂਰਜ |
ਜੀਵਨ
ਸੋਧੋਮੋਹਨਜੀਤ ਦਾ ਜਨਮ 7 ਮਈ 1938 ਨੂੰ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਅਦਲੀਵਾਲਾ ਵਿੱਚ ਹੋਇਆ ਸੀ। ਹਾਲ ਵਿੱਚ ਉਹ ਦਿੱਲੀ ਵਿਚ ਰਹਿੰਦਾ ਸੀ। ਅੰਤਲੇ ਸਮੇਂ ਉਹ ਬ੍ਰੇਨ ਸਟਰੋਕ ਕਰਕੇ ਬਿਸਤਰ ਗ੍ਰਸਤ ਹੋ ਗਏ ਸਨ ਅਤੇ 20 ਅਪ੍ਰੈਲ 2024 ਨੂੰ ਉਹ ਇਸ ਸੰਸਾਰ ਤੋਂ ਤੁਰ ਗਏ[5]
ਪ੍ਰਕਾਸ਼ਿਤ ਪੁਸਤਕਾਂ
ਸੋਧੋ- ਸਹਿਕਦਾ ਸ਼ਹਿਰ
- ਵਰਵਰੀਕ[6][7]
- ਤੁਰਦੇ ਫਿਰਦੇ ਮਸਖਰੇ
- ਕੀ ਨਾਰੀ ਕੀ ਨਦੀ
- ਡਾਟਾਂ ਵਾਲੇ ਬੂਹੇ (ਰੇਖਾ ਚਿੱਤਰ)
- ਓਹਲੇ ਵਿੱਚ ਉਜਿਆਰਾ
- ਗੂੜ੍ਹੀ ਲਿਖਤ ਵਾਲਾ ਵਰਕਾ
- ਹਵਾ ਪਿਆਜੀ
- ਬੂੰਦ ਤੇ ਸਮੁੰਦਰ (ਅਨੁਵਾਦ)
- ਕੋਣੇ ਦਾ ਸੂਰਜ
ਕਵਿਤਾ ਦਾ ਨਮੂਨਾ
ਸੋਧੋਸੰਵਾਦ
ਓਹ ਤਾਂ ਇਕ ਪੀਰ ਸੀ
ਜੋ ਦੂਜੇ ਪੀਰ ਨੂੰ ਮਿਲਿਆ
ਇਕ ਕੋਲ ਦੁੱਧ ਦਾ ਨੱਕੋ ਨੱਕ ਭਰਿਆ ਕਟੋਰਾ ਸੀ
ਦੂਜੇ ਕੋਲ ਚਮੇਲੀ ਦਾ ਫੁਲ
ਮੱਥਿਆਂ ਦੇ ਤੇਜ ਨਾਲ ਵਸਤਾਂ ਅਰਥਾਂ’ਚ ਬਦਲ ਗਈਆਂ
ਅਸੀਂ ਤਾਂ ਵਗਦੇ ਰਾਹ ਹਾਂ
ਕਿਸੇ ਮੋੜ ਕਿਸੇ ਚੁਰਾਹੇ ਤੇ ਮਿਲਦੇ ਹਾਂ
ਜਾਂ ਇੱਕ ਦੂਜੇ ਤੋਂ ਨਿਖੜ ਜਾਂਦੇ ਹਾਂ
ਓਹ ਵੀ ਇੱਕ ਚੁੱਪ ਦਾ ਦੂਜੀ ਚੁੱਪ ਨਾਲ ਸੰਵਾਦ ਸੀ
ਇਹ ਵੀ ਇੱਕ ਚੁੱਪ ਦਾ ਦੂਜੀ ਚੁੱਪ ਨਾਲ ਸੰਵਾਦ ਹੈ
ਸਨਮਾਨ
ਸੋਧੋ- ਪਰਮ ਸਾਹਿਤ ਸਨਮਾਨ
- ਭਾਰਤੀ ਸਾਹਿਤ ਅਕਾਦਮੀ ਅਵਾਰਡ (ਕੋਣੇ ਦਾ ਸੂਰਜ)
ਹਵਾਲੇ
ਸੋਧੋ- ↑ Who's who of Indian Writers, 1999: A-M edited by Kartik Chandra Dutt, page - 785
- ↑ "Know Your Poets: Mohanjit". pashaurasinghdhillon. Archived from the original on 2016-07-31. Retrieved 19 ਅਕਤੂਬਰ 2016.
{{cite web}}
: Unknown parameter|dead-url=
ignored (|url-status=
suggested) (help) - ↑ "Press Release regarding announcement of Sahitya Akademi Main Award 2018" (PDF). sahitya-akademi.gov.in. Retrieved 2018-12-06.
- ↑ "..:: SAHITYA : Akademi Awards ::." sahitya-akademi.gov.in. Retrieved 2019-06-16.
- ↑ ਅਕਾਦਮੀ ਪੁਰਸਕਾਰ ਜੇਤੂ ਪੰਜਾਬੀ ਕਵੀ ਮੋਹਨਜੀਤ ਦਾ ਦੇਹਾਂਤ[permanent dead link]
- ↑ http://webopac.puchd.ac.in/w27/Result/w27AcptRslt.aspx?AID=865267&xF=T&xD=0&nS=2
- ↑ "Var Vrik (poems In Punjabi)". Unistar Publications (ISBN 8171422179). Retrieved 19 ਅਕਤੂਬਰ 2016.[permanent dead link]