ਡਾ. ਵਿਕਰਮ ਸਿੰਘ
ਜਨਮ | 6 ਮਾਰਚ, 1945 ਮਾਨਾ ਸਿੰਘ ਵਾਲਾ, ਫਿਰੋਜ਼ਪੁਰ ਜ਼ਿਲ੍ਹਾ |
---|---|
ਮੌਤ | 8 ਅਪ੍ਰੈਲ, 2015 ਚੰਡੀਗੜ੍ਹ |
ਕਿੱਤਾ | ਅਧਿਆਪਕ |
ਰਾਸ਼ਟਰੀਅਤਾ | ਭਾਰਤ |
ਸਿੱਖਿਆ | ਪੀ.ਐਚ.ਡੀ.(A Critical and Comparative Study of the nature and meaning of Theological Statements from Cognitive and Non-cognitive Standpoints of Religious Language(1993)) |
ਸਰਗਰਮੀ ਦੇ ਸਾਲ | 70 |
ਪ੍ਰਮੁੱਖ ਕੰਮ | ਮੂਲ ਮੰਤਰ ਦਾ ਪ੍ਰਮਾਣੀਕ ਸਰੂਪ, ਜੀਵਨ ਲਹਿਰਾਂ (ਕਵਿਤਾਵਾਂ), ਏਕ ਓਅੰਕਾਰ ਦਰਸ਼ਨ (ਜਪੁ ਨੀਸਾਣੁ) |
ਜੀਵਨ ਸਾਥੀ | ਜਸਵੰਤ ਕੌਰ |
ਬੱਚੇ | ਇੱਕ ਸਪੁੱਤਰ |
ਮਾਪੇ | ਮਾਤਾ ਸ਼ਾਮ ਕੌਰ ਅਤੇ ਪਿਤਾ ਗੁਰਮੁਖ ਸਿੰਘ |
ਮੁੱਢਲਾ ਜੀਵਨ
ਸੋਧੋਡਾ. ਵਿਕਰਮ ਸਿੰਘ ਦਾ ਜਨਮ 6 ਮਾਰਚ, 1945 ਨੂੰ, ਪਿੰਡ ਮਾਨਾ ਸਿੰਘ ਵਾਲਾ ਵਿਖੇ, ਮਾਤਾ ਸ਼ਾਮ ਕੌਰ ਅਤੇ ਪਿਤਾ ਗੁਰਮੁਖ ਸਿੰਘ ਦੇ ਘਰ ਹੋਇਆ। ਉਸਨੇ ਸੰਨ 1973 ਵਿਚ ਐਮ.ਏ. ਫਿਲਾਸਫੀ ਐਮ.ਐਮ. ਐਚ. ਕਾਲਜ ਮੇਰਠ ਤੋਂ ਕੀਤੀ। ਉਸਨੇ ਸਾਲ 1975 ਈ. ਵਿਚ ਪੰਜਾਬੀ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਤੋਂ ਐਮ. ਲਿਟ ਦੀ ਡਿਗਰੀ 'The idea of God in Sikhism' ਵਿਸ਼ੇ ਉਪਰ ਕੀਤੀ। ਇਸ ਤੋਂ ਬਾਅਦ ਸਾਲ 1993 ਵਿਚ ਪੀ.ਐਚ.ਡੀ. 'A Critical and Comparative Study of the nature and meaning of Theological Statements from Cognitive and Non-cognitive Standpoints of Religious Language' ਵਿਸ਼ੇ ਉਪਰ ਹਾਸਿਲ ਕੀਤੀ।[1] 3 ਦਸੰਬਰ, 1977 ਤੋਂ ਸਾਲ 2005 ਤੱਕ ਉਸਨੇ ਗੁਰਮਤ ਕਾਲਜ ਵਿਖੇ ਪੜ੍ਹਾਇਆ।
ਪ੍ਰਮੁੱਖ ਯੋਗਦਾਨ
ਸੋਧੋਡਾ. ਵਿਕਰਮ ਸਿੰਘ ਦੀ ਗੁਰਬਾਣੀ ਵਿਆਖਿਆਕਾਰੀ ਵਿਆਕਰਨ, ਦਰਸ਼ਨ ਅਤੇ ਸਹਿਜ ਅਰਥਾਂ ਨਾਲ ਜੁੜੀ ਹੋਈ ਹੈ। ਉਸਨੇ ਗੁਰਮਤਿ ਦਰਸ਼ਨ ਦੀ ਵਿਆਖਿਆ ਹਿਤ ਬਹੁਤ ਸਾਰੀ ਨਵੀਂ ਅਤੇ ਢੁਕਵੀਂ ਸ਼ਬਦਾਵਲੀ ਦੀ ਘੜੀ ਹੈ, ਜਿਸ ਦਾ ਨਮੂਨਾ ਇਸ ਪ੍ਰਕਾਰ ਹੈ:
1. ੴ ਦਰਸ਼ਨ (ਏਕ ਓਅੰਕਾਰ ਦਰਸ਼ਨ): Panenmonism (All in oneism)
2. ਕਾਲ-ਖੰਡ: Time-period
3. ਸਥਾਨ-ਖੰਡ: Space-section
4. ੴ ਅਨੁਭਵ (ਸਿਖ mysticism): panenmonistic mystical experience
5. ਵਾਹਿਗੁਰੂ: The Wonderful Light Divine
6. ੴ ਸਤ ਪ੍ਰਤੀਕ: The Symbol Divine
7. ਅਨੰਤ ਏਕ: The One Infinite
8. ਹੈ, ਸਦੀਵੀ ਵਰਤਮਾਨ: Eternal Now
9. ਹੈ Is (ਤਾਤਵਿਕ ਸਤਿ): Ontological One/Entity
10. ੴ ਨਿਸ਼ਾਨ: Nishan-e- Panenmonism (3-D model Symbol)
11. ਅਨੰਤਪਖੀ ਵਿਸਤਾਰ: Infinite dimensions
12. ਨਾਮ (ਅਸੀਮ ਲਹਿਰ), ਪਰਾ ਪੂਰਬਲਾ ਨਾਮ: Pre-Cosmic wave
13. ਸੰਸਾਰੀ ਸਥਾਨ-ਖੰਡ: Empirical space section
14. ਏਕ: The One
15. (ਏਕ ਦਾ) ਸਵੈ ਸੁਭਾਉ: Intrinsic Nature
16. 'ਏਕ' ਦੇ ਅਸਲੀ ਸੁਭਾਉ ਨੂੰ ਪ੍ਰਗਟ ਕਰਨ ਵਾਲੇ ਮੂਲ ਮੰਤ੍ਰ ਦੇ ਨੌਂ ਅੰਗ:
Prime Positive Attributes
17. ਨਿਰਪੇਖ ਏਕ: The One Absolute
18. ਪਰਮਹਸਤੀ: The Supreme Being
19. ਅਬਿਨਾਸੀ ਪਰਮਹਸਤੀ: Indestructible Supreme Being
20. ਸੈਭੰ: Perfect Self-Existent One/Eternal Infinite Being by and of Itself
21. ਦੈਵੀ ਆਭਾ: Divine Aura
22. ਬਹੁ-ਸ੍ਰਿਸਟਿ ਰੂਪ: Multiverse
23. ਨਿਰੰਜਨੀ ਜੋਤਿ ਸਰੂਪ: Gnostic Being
24. ਗਿਆਨ-ਚੇਤਨਾ: Intuition ਆਦਿ।[1]
ਰਚਨਾਵਾਂ
ਸੋਧੋਡਾ. ਵਿਕਰਮ ਸਿੰਘ ਦੀਆਂ ਗੁਰਬਾਣੀ ਵਿਆਖਿਆਕਾਰੀ ਨਾਲ ਸੰਬੰਧਿਤ ਬਹੁਤੀਆਂ ਰਚਨਾਵਾਂ ਅਪ੍ਰਕਾਸ਼ਿਤ ਹਨ। ਕੁਝ ਪ੍ਰਕਾਸ਼ਿਤ ਰਚਨਾਵਾਂ ਦੀ ਸੂਚੀ ਨਿਮਨ ਹੈ :-
- ਜੀਵਨ ਲਹਿਰਾਂ (ਕਵਿਤਾਵਾਂ, 1968)
- ਮੂਲ ਮੰਤਰ ਦਾ ਪ੍ਰਮਾਣੀਕ ਸਰੂਪ (1969)
- ਏਕ ਓਅੰਕਾਰ ਦਰਸ਼ਨ (ਜਪੁ ਨੀਸਾਣੁ) (2017)
- "ਪੰਜ ਪਿਆਰੇ, ਗੁਰੂ ਖਾਲਸਾ-ਪੰਥ ਦਾ ਪਰਗਾਸ" (ਲੇਖ)
- "ਭਾਈ ਗੁਰਦਾਸ ਦੀਆਂ ਵਾਰਾਂ ਵਿਚ ਸੰਗਤ ਦਾ ਸੰਕਲਪ"(ਲੇਖ)
- "Numinous and Language: A Study in the Idea of the Holy", Studies in Sikhism and Comparative Religion, Vol.IX, April 1990.
- "Theory of Blink", Studies in Sikhism and Comparative Religion, Vol. IX, October 1990.
- "Religious Claims and Ontological Linguistic Use", Studies in Sikhism and Comparative Religion, Vol.XIV, June 1995.
- "Miri Piri- Theological Perspective", Studies in Sikhism and Comparative Religion,1996 ਆਦਿ[1]