ਡਾ. ਸਾਹਿਬ ਸਿੰਘ ਇੱਕ ਨਾਟਕਕਾਰ ਤੇ ਰੰਗਕਰਮੀ ਹਨ। ਉਸ ਦੇ ਲਿਖੇ ਨਾਟਕ ਕਾਲਜਾਂ ਦੇ ਯੁਵਕ ਮੇਲਿਆਂ ਵਿੱਚ ਖੇਡੇ ਜਾਂਦੇ ਹਨ। ਉਹ ਸਕੂਲ ਦੇ ਦਿਨਾਂ ਤੋਂ ਹੀ ਨਾਟਕ ਨਾਲ ਜੁੜ ਗਏ ਸਨ ਅਤੇ ਕਾਲਜ ਪੜ੍ਹਦਿਆਂ ਉਹ ਥੀਏਟਰ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਗਏ। ਉਹਨਾਂ ਨੇ ਸ਼ੁਰੂ ਵਿਚ ਅਜਮੇਰ ਔਲ਼ਖ ਨਾਲ ਅਤੇ ਬਾਅਦ ਵਿੱਚ ਗੁਰਸ਼ਰਨ ਸਿੰਘ ਨਾਲ ਕੰਮ ਕੀਤਾ। ਇਸ ਤੋਂ ਬਾਅਦ ਉਹਨਾ ਨੇ ਆਪਣਾ ਨਾਟ-ਗਰੁੱਪ ਬਣਾਇਆ ਅਤੇ ਨਾਟਕ ਲਿਖੇ, ਤੇ ਨਿਰਦੇਸ਼ਤ ਕੀਤੇ ਅਤੇ ਅਦਾਕਾਰ ਦੇ ਤੌਰ 'ਤੇ ਵੀ ਕੰਮ ਕੀਤਾ। ਡਾ. ਸਾਹਿਬ ਸਿੰਘ ਨੇ ਹੁਣ ਤਕ 147 ਨਾਟਕ ਖੇਡੇ ਹਨ ਅਤੇ ਇਸ ਤੋਂ ਬਿਨਾਂ ਟੀ.ਵੀ. ਸੀਰੀਜ਼ ਅਤੇ ਪੰਜਾਬੀ ਫ਼ਿਲਮਾਂ ਵਿਚ ਵੀ ਵੱਖ ਵੱਖ ਕਿਰਦਾਰ ਨਿਭਾਏ ਹਨ।

ਲਿਖੇ ਨਾਟਕ

ਸੋਧੋ
  • ਅੰਧੇ ਹੈਂ ਹਮ
  • ਸੁਆਲ ਦਰ ਸੁਆਲ