ਡਿੰਪਲ ਝਾਂਗੀਆਨੀ ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ।[1] ਟੈਲੀਵੂਡ ਵਿੱਚ ਉਸ ਦਾ ਪਹਿਲਾ ਸ਼ੋਅ ਉਦੋਂ ਹੋਇਆ, ਜਦੋਂ ਉਸ ਨੇ ਸੀਰੀਅਲ ਕੁਛ ਇਸ ਤਰਾ ਵਿੱਚ ਕੰਨਿਆ ਦੀ ਭੂਮਿਕਾ ਨਿਭਾਈ ਅਤੇ ਉਸਨੇ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ 'ਤੇ ਵੀ ਕੰਮ ਕੀਤਾ। ਡਿੰਪਲ ਝਾਂਗਿਆਨੀ ਨੇ 'ਕਿਸ ਦੇਸ਼ ਮੈਂ ਹੈ ਮੇਰਾ ਦਿਲ' ਵਿੱਚ ਸ਼ਾਮਲ ਹੋ ਗਈ ਸੀ ਅਤੇ ਹਰਸ਼ਦ ਚੋਪੜਾ (ਪ੍ਰੇਮ) ਦੇ ਨਜ਼ਦੀਕੀ ਦੋਸਤ ਵਜੋਂ ਸੰਜਨਾ ਦੀ ਭੂਮਿਕਾ ਨਿਭਾਈ ਸੀ। ਉਸ ਨੇ 'ਰਾਜਾ ਕੀ ਆਏਗੀ ਬਾਰਾਤ' ਵਿੱਚ ਰਾਜਕੁਮਾਰੀ ਸੰਧਿਆ ਦੀ ਭੂਮਿਕਾ ਵੀ ਨਿਭਾਈ। ਉਸਨੇ ਲਾਈਫ ਓਕੇ ਦੇ ਅੰਮ੍ਰਿਤ ਮੰਥਨ ਵਿੱਚ ਨਿਮਰਤ ਦੀ ਭੂਮਿਕਾ ਲੀਡ ਵਜੋਂ ਨਿਭਾਈ ਸੀ ਪਰ ਕਹਾਣੀ ਕਾਰਨ ਉਸ ਦੀ ਜਗ੍ਹਾ ਅੰਕਿਤਾ ਸ਼ਰਮਾ ਨੂੰ ਲਿਆ ਗਿਆ ਸੀ। ਅੰਮ੍ਰਿਤ ਮੰਥਨ ਤੋਂ ਬਾਹਰ ਆਉਣ ਤੋਂ ਬਾਅਦ ਉਸ ਨੇ ਸਟਾਰ ਪਲੱਸ, ਤੇਰੀ ਮੇਰੀ ਲਵ ਸਟੋਰੀਜ਼ 'ਤੇ ਇੱਕ ਛੋਟੀ ਟੈਲੀਫਿਲਮ ਕੀਤੀ।

ਡਿੰਪਲ ਝਾਂਗੀਆਨੀ
ਰਾਮਲੀਲਾ ਰੈਡ ਕਾਰਪਿਟ 'ਤੇ ਡਿੰਪਲ
ਜਨਮ
ਰਾਸ਼ਟਰੀਅਤਾਭਾਰਤੀ
ਹੋਰ ਨਾਮਡਿੰਪਲ ਝਾਂਗੀਆਨੀ ਅਸਰਾਨੀ
ਅਨਾਇਸ਼ਾ ਅਸਾਰਾਨੀ
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2006–ਹੁਣ ਤੱਕ
ਜੀਵਨ ਸਾਥੀਸੰਨੀ ਅਸਰਾਨੀ (m. 2016)

ਉਸ ਨੇ ਨਿਮਰਤ ਦੀ ਜੁੜਵਾ ਭੈਣ ਸ਼ਿਵਾਂਗੀ ਦੇ ਰੂਪ ਵਿੱਚ ਅੰਮ੍ਰਿਤ ਮੰਥਨ ਸ਼ੋਅ ਵਿੱਚ ਦੁਬਾਰਾ ਪ੍ਰਵੇਸ਼ ਕੀਤਾ। ਅੰਮ੍ਰਿਤ ਮੰਥਨ ਤੋਂ ਬਾਅਦ ਉਸਨੇ ਕਲਰਜ਼ ਟੀਵੀ ਸ਼੍ਰੀਮਤੀ ਪੰਮੀ ਪਿਆਰੇਲਾਲ ਵਿੱਚ ਮਿੰਟੀ ਦਾ ਕਿਰਦਾਰ ਨਿਭਾਉਣ ਲਈ ਕੰਮ ਕੀਤਾ। 2013 ਵਿੱਚ, ਝਾਂਗਿਆਨੀ ਨੇ 'ਬੇਇਨਤੇਹਾ' ਵਿੱਚ ਬਰਕਤ ਅਬਦੁੱਲਾ ਦੀ ਭੂਮਿਕਾ ਨਿਭਾਈ, ਜੋ ਕਿ ਕਲਰਜ਼ ਟੀਵੀ 'ਤੇ ਪ੍ਰਸਾਰਿਤ ਹੋਈ।[2]

ਵਿਆਹ ਤੋਂ ਬਰੇਕ ਲੈਣ ਤੋਂ ਬਾਅਦ, ਝਾਂਗਿਆਨੀ ਨੇ ਮੇਰੀ ਦੁਰਗਾ ਵਿੱਚ ਪਰਦੇ 'ਤੇ ਵਾਪਸੀ ਕੀਤੀ ਜੋ 2017 ਵਿੱਚ ਸਟਾਰ ਪਲੱਸ 'ਤੇ ਪ੍ਰਸਾਰਿਤ ਹੋਣ ਲੱਗੀ।[3][4]

ਨਿੱਜੀ ਜ਼ਿੰਦਗੀ ਸੋਧੋ

ਝਾਂਗੀਆਨੀ ਦਾ ਉਸਦੇ ਬੁਆਏਫ੍ਰੈਂਡ ਸਨੀ ਅਸਰਾਨੀ ਨਾਲ ਵਿਆਹ ਹੋਇਆ।[5][6] ਵਿਆਹ ਤੋਂ ਬਾਅਦ ਝਾਂਗੀਆਨੀ ਨੇ ਆਪਣਾ ਨਾਮ ਬਦਲ ਕੇ ਅਨੇਸ਼ਾ ਅਸਰਾਨੀ ਰੱਖ ਲਿਆ, ਕਿਉਂਕਿ ਇਹ ਜੋੜੇ ਲਈ ਸ਼ੁਭ ਸੀ।[7][8]

ਟੈਲੀਵਿਜ਼ਨ ਸੋਧੋ

ਨੰ. ਨਾਮ ਭੂਮਿਕਾ ਚੈਨਲ ਸਾਲ
1. ਕੁਚ੍ਹ ਇਸ ਤਰ੍ਹਾਂ ਕੰਨਿਆ/ ਨਤਾਸ਼ਾ  ਸੋਨੀ ਟੀ ਵੀ 2007
2. ਕਿਸ ਦੇਸ਼ ਮੇਂ ਹੈ ਮੇਰਾ ਦਿਲ ਸੰਜਨਾ ਰਾਮਪਾਲ ਸਟਾਰ ਪਲੱਸ 2008
3. ਰਾਜਾ ਕੀ ਆਏਗੀ ਬਰਾਤ ਸੰਧਿਆ ਸਟਾਰ ਪਲੱਸ 2008
4. ਹਮ ਦੋਨੋਂ ਹੈ ਅਲਗ ਅਲਗ ਅਵੰਤਿਕਾ "ਅਵੀ" ਤ੍ਰਿਵੇਦੀ ਸਟਾਰ ਵਨ 2009
5. ਅਮ੍ਰਿਤ ਮੰਥਨ ਰਾਜਕੁਮਾਰੀ ਨਿਮਰਤ ਕੌਰ ਸੋਢੀ/ ਨਿਮਰਤ ਅੰਗਮ ਮਲਿਕ / ਸਿਵਾਂਗੀ ਕੌਰ ਸੋਢੀ / ਸਿਵਾਂਗੀ ਤੇਜ ਮਲਿਕ ਲਾਇਫ਼ ਓਕੇ 2012
6. ਬੇਇਨਤਹਾ ਬਰਕਤ ਅਬਦੁਲਾ/ਬੋਬੀ ਮੀਰ ਖਾਨ   ਕਲਰਜ ਟੀ.ਵੀ 2013
7. ਵੇਲਕਮ-ਬਾਜੀ ਮਿਹਮਾਨਨਵਾਜ਼ੀ ਕੀ Herself ਲਾਇਫ਼ ਓਕੇ 2013
8. ਮਿਸਜ ਪੰਮੀ ਪਿਆਰੇਲਾਲ ਮਿੰਟੀ ਰਾਜਬੀਰ ਫੌਜਦਾਰ ਕਲਰਜ ਟੀ.ਵੀ 2013
9. ਯੇ ਹੈ ਆਸ਼ਿਕੀ ਮਾਨਸਵੀ ਬਿੰਦਾਸ 2013
10. ਮਹਾਰਕਸ਼ਕ ਆਰੀਅਨ ਯੁਵੀਕਾ ਜ਼ੀ ਟੀਵੀ 2014
11. ਤੁਮ ਹੀ ਬੰਦੁ ਸਖਾ ਤੁਮ ਹੀ ਹੋ ਅਵਨੀ ਪੇਥਾਵਾਲਾ  ਜ਼ੀ ਟੀਵੀ 2015

ਹਵਾਲੇ ਸੋਧੋ

  1. "Dimple Jhangiani is back". Indiatimes. March 2, 2012. Archived from the original on 2013-01-03. Retrieved 19 July 2012. {{cite news}}: Unknown parameter |dead-url= ignored (help)
  2. Bhatia, Saloni (13 April 2014). "Dimple Jhangiani to enter Beintehaa". The Times of India. Archived from the original on 10 August 2018. Retrieved 16 July 2018.
  3. "Newly-wed TV actress Dimple Jhangiani is making COMEBACK on Star Plus". abplive.in. Archived from the original on 28 April 2017. Retrieved 15 June 2017.
  4. "Dimple Jhangiani back in action with 'Meri Durga'". TimeofIndia.com. Archived from the original on 16 January 2018. Retrieved 15 June 2017.
  5. "Dimple Jhangiani hitched to Sunny Asrani on December 9, see pic". Retrieved 10 December 2016.
  6. http://m.timesofindia.com/tv/news/hindi/Dimple-Jhangiani-to-tie-the-knot-on-December-9/articleshow/55599796.cms
  7. http://m.timesofindia.com/tv/news/hindi/Dimple-Jhangiani-is-Anaisha-Asrani-post-wedding/articleshow/55942763.cms
  8. http://www.bollywoodlife.com/news-gossip/after-hazel-keech-dimple-jhangiani-changes-her-name-after-her-marriage/