ਮੋਥਾ (ਵਿਗਿਆਨਕ ਨਾਮ: ਸਾਇਪ੍ਰਸ ਰੋਟੰਡਸ /Cyperus rotundus) ਇੱਕ ਬਹੁਵਰਸ਼ੀ ਸੇਜ ਵਰਗੀ ਨਦੀਨ ਹੈ, ਜੋ 75-140 ਸਮ ਤੱਕ ਉੱਚਾ ਹੋ ਜਾਂਦਾ ਹੈ। ਇਹ ਜ਼ਮੀਨ ਤੋਂ ਸਿੱਧਾ ਉੱਤੇ ਵੱਲ ਵਧਣ ਵਾਲਾ, ਤਿਕੋਨਾ, ਟਾਹਣੀ-ਰਹਿਤ ਤਨੇ ਵਾਲਾ ਪੌਦਾ ਹੈ। ਹੇਠਾਂ ਫੁੱਲੀ ਹੋਈ ਗਟੋਲੀ ਜਿਹੀ ਜੜ ਹੁੰਦੀ ਹੈ। ਇਸ ਦੀ ਜੜ੍ਹ ਦਵਾਈ ਵਜੋਂ ਵਰਤੀ ਜਾਂਦੀ ਹੈ।[1]

ਡੀਲਾ ਜਾਂ "ਮੋਥਾ" (''Cyperus rotundus'')

ਇਹ ਅਫਰੀਕਾ, ਦੱਖਣੀ ਅਤੇ ਮੱਧ ਯੂਰਪ (ਉੱਤਰ ਤੋਂ ਫਰਾਂਸ ਅਤੇ ਆਸਟਰੀਆ), ਅਤੇ ਦੱਖਣੀ ਏਸ਼ੀਆ(ਭਾਰਤ) ਦੀ ਇਕ ਸਪੀਸੀਜ਼ ਹੈ।ਪੱਤੇ ਪੌਦੇ ਦੇ ਅਧਾਰ ਤੋਂ ਤਿੰਨ ਦਰਜੇ ਵਿੱਚ ਫੁੱਟਦੇ ਹਨ, ਲਗਭਗ 5-20 ਸੈਮੀ (2–8 ਇੰਚ) ਲੰਬੇ ਹੁੰਦੇ ਹਨ।ਫੁੱਲਾਂ ਦੇ ਤਣਿਆਂ ਵਿਚ ਤਿਕੋਣੀ ਸ਼ਕਲ ਹੁੰਦੀ ਹੈ।ਇਸ ਦਾ ਬੂਜਾ ਬਣ ਦਾ ਹੈ ਅਤੇ ਇਸ ਦੇ ਵਿਚੋਂ ਹੋਰ ਮੋਥੇ ਦੇ ਜਵਾਨ ਬੂਟੇ ਉੱਗ ਦੇ ਹਨ। ਇਹ ਸੁੱਕੀ ਧਰਤੀਆਂ ਨੂੰ ਤਰਜੀਹ ਦਿੰਦਾ ਹੈ, ਪਰ ਨਮੀ ਵਾਲੀ ਮਿੱਟੀ ਨੂੰ ਸਹਿਣ ਕਰ ਸਕਦਾ ਹੈ, ਅਤੇ ਅਕਸਰ ਫਸਲਾਂ ਦੇ ਖੇਤਾਂ ਵਿੱਚ ਨਦੀਨ ਹੁੰਦਾ ਹੈ ਅਤੇ ਮੰਨਿਆ ਜਾਂਦਾ ਸੀ ਇਸ ਨੂੰ ਖਾਣ ਨਾਲ ਦੰਦ ਖਰਾਬ ਨਹੀਂ ਹੁੰਦੇ।

ਇਤਿਹਾਸ

ਸੋਧੋ

ਇਸ ਨੂੰ ਪੁਰਾਣੇ ਸਮਿਆਂ ਵਿੱਚ ਲੋਕ ਖਾਂਦੇ ਸਨ ਅਤੇ ਮੰਨਿਆ ਜਾਂਦਾ ਸੀ ਇਸ ਨੂੰ ਖਾਣ ਨਾਲ ਦੰਦ ਖਰਾਬ ਨਹੀਂ ਹੁੰਦੇ ਸੀ।

ਦਵਾਈਆਂ ਵਿੱਚ ਵਰਤੋਂ

ਸੋਧੋ
  • ਰਵਾਇਤੀ ਚੀਨੀ ਦਵਾਈ ਵਿੱਚ ਇਸ ਦੀ ਵਰਤੋਂ ਹੁੰਦੀ ਸੀ।
  • ਇਸ ਨਾਲ ਬੁਖ਼ਾਰ ,ਹਾਜਮਾ ,ਆਦਿ ਲਈ ਵਰਤਿਆ ਜਾਂਦਾ ਸੀ।
  • ਅਰਬ ਲੋਕ ਇਸ ਦੀਆਂ ਗੱਠਾਂ ਨੂੰ ਭੁੰਨ ਕੇ ਅਤੇ ਉਸ ਦੀ ਸਵਾਹ ਨੂੰ ਜਖਮਾਂ ਤੇ ਲਾਉਂਦੇ ਸਨ ਤਾਂ ਜੋ ਕੇ ਆਰਾਮ ਆ ਸਕੇ।
  • ਮੰਨਿਆ ਜਾਂਦਾ ਸੀ ਇਸ ਨੂੰ ਖਾਣ ਨਾਲ ਦੰਦ ਖਰਾਬ ਨਹੀਂ ਸੀ ਹੁੰਦੇ।

ਭੋਜਨ

ਸੋਧੋ

ਇਸ ਦੇ ਕੌੜੇ ਸੁਆਦ ਦੇ ਬਾਵਜੂਦ, ਇਹ ਖਾਣ ਯੋਗ ਹੈ ਅਤੇ ਪੌਸ਼ਟਿਕ ਵੀ ਹੈ. ਪੌਦੇ ਦਾ ਕੁਝ ਹਿੱਸਾ ਮੇਸੋਲਿਥਿਕ ਅਤੇ ਨੀਓਲਿਥਿਕ ਸਮੇਂ ਦੇ ਵਿਚਕਾਰ ਮਨੁੱਖਾਂ ਦੁਆਰਾ ਖਾਧਾ ਜਾਂਦਾ ਸੀ।ਪੌਦੇ ਵਿਚ ਕਾਰਬੋਹਾਈਡਰੇਟ ਦੀ ਵਧੇਰੇ ਮਾਤਰਾ ਹੁੰਦੀ ਹੈ।ਅਫਰੀਕਾ ਵਿੱਚ ਅਕਾਲ-ਗ੍ਰਸਤ(ਸੋਕਾ ਪੈਣ ਵਾਲੇ) ਇਲਾਕਿਆਂ ਵਿੱਚ ਖਾਧਾ ਜਾਂਦਾ ਹੈ।

 
ਮੋਥੇ ਦੀਆਂ ਗੱਠਾਂ(ਕੱਟੀਆਂ ਹੋਈਆਂ)

ਗਦੈਲੇ

ਸੋਧੋ

ਇਸ ਦੇ ਸੌਣ ਵਾਲ਼ੇ ਗਦੈਲੇ ਵੀ ਬਣਦੇ ਹਨ।

ਨਦੀਨ

ਸੋਧੋ

ਇਹ ਕਿਸਾਨਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨ ਕਰਨ ਵਾਲਾ ਨਦੀਨ ਹੈ।ਇਸ ਦੇ ਬੂਟੇ ਦੇ ਤਣੇ ਨੂੰ ਜੇ ਪੁੱਟ ਵੀ ਦਿੱਤਾ ਜਾਵੇ ਅਤੇ ਜੇ ਕਰ ਜੜ੍ਹ ਰਹਿ ਜਾਵੇ ਤਾਂ ਇਹ ਬਹੁਤ ਛੇਤੀ ਦੁਬਾਰਾ ਉੱਗ ਜਾਂਦਾ ਹੈ।

 
ਮੋਥਾ ਖੇਤ ਵਿੱਚ

ਹਵਾਲੇ

ਸੋਧੋ