ਡੂਓਲਿੰਗੋ (ਅੰਗਰੇਜ਼ੀ: Duolingo) ਭਾਸ਼ਾ ਸਿੱਖਣ ਲਈ ਇੱਕ ਮੁਫ਼ਤ ਵੈੱਬਸਾਈਟ ਅਤੇ ਮੋਬਾਈਲ ਐਪ ਹੈ। ਇਸ ਉੱਤੇ ਕੋਈ ਮਸ਼ਹੂਰੀ ਨਹੀਂ ਹੈ ਅਤੇ ਇਸ ਉੱਤੇ ਸਾਰੀਆਂ ਭਾਸ਼ਾਵਾਂ ਦੇ ਕੋਰਸ ਮੁਫ਼ਤ ਹਨ। ਇਸ ਉੱਤੇ 23 ਭਾਸ਼ਾਵਾਂ ਵਿੱਚ 40 ਭਾਸ਼ਾਵਾਂ ਨੂੰ ਸਿੱਖਣ ਦੇ ਕੋਰਸ ਮੌਜੂਦ ਹਨ। ਇਸ ਉੱਤੇ ਦੁਨੀਆ ਭਰ ਤੋਂ ਆਈਓਸ, ਐਂਡਰੋਆਇਡ ਅਤੇ ਵਿੰਡੋਜ਼ ਫ਼ੋਨ 8.1 ਉੱਤੇ 1 ਕਰੋੜ ਤੋਂ ਵੱਧ ਰਜਿਸਟਰਡ ਵਰਤੋਂਕਾਰ ਹਨ।[1][2]

ਡੂਓਲਿੰਗੋ
Duolingo
ਸਕ੍ਰੀਨਸ਼ੌਟ
ਸਾਈਟ ਦੀ ਕਿਸਮ
ਆਨਲਾਈਨ ਸਿੱਖਿਆ, ਅਨੁਵਾਦ
ਵਪਾਰਕ ਵਜੋਂਨੈਸਡੈਕDUOL
ਸੇਵਾ ਦਾ ਖੇਤਰਵਿਸ਼ਵ
ਕਮਾਈIncrease US$369 ਮਿਲੀਅਨ (2022)
ਸੰਚਾਲਨ ਆਮਦਨDecrease US$−65 ਮਿਲੀਅਨ (2022)
ਲਾਭIncrease US$−60 ਮਿਲੀਅਨ (2022)
ਕੁੱਲ ਸੰਪਤੀIncrease US$747 ਮਿਲੀਅਨ (2022)
ਕੁੱਲ ਇਕੁਇਟੀIncrease US$542 ਮਿਲੀਅਨ (2022)
ਕਰਮਚਾਰੀ600+ (ਦਸੰਬਰ 2022)
ਵੈੱਬਸਾਈਟduolingo.com
ਰਜਿਸਟ੍ਰੇਸ਼ਨਮੁਫ਼ਤ
ਵਰਤੋਂਕਾਰ60.7 ਮਿਲੀਅਨ (ਮਹੀਨਾ) (2022)
ਜਾਰੀ ਕਰਨ ਦੀ ਮਿਤੀ27 ਨਵੰਬਰ 2011; 13 ਸਾਲ ਪਹਿਲਾਂ (2011-11-27) (ਪ੍ਰਾਈਵੇਟ ਬੀਟਾ)
19 ਜੂਨ 2012; 12 ਸਾਲ ਪਹਿਲਾਂ (2012-06-19) (ਜਨਤਕ ਰਿਲੀਜ਼)

ਇਤਿਹਾਸ

ਸੋਧੋ

ਡੂਓਲਿੰਗੋ ਨੂੰ ਕਾਰਨੇਜੀ ਮੈਲਨ ਯੂਨੀਵਰਸਿਟੀ ਦੇ ਪ੍ਰੋਫੈਸਰ ਲੂਈਸ ਵੋਨ ਆਨ ਅਤੇ ਉਸ ਦੇ ਵਿਦਿਆਰਥੀ ਸੇਵੇਰਿਨ ਹੈਕਰ ਨੇ ਪਿਟਸਬਰਗ ਵਿਖੇ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਇਸ ਦੇ ਵਿਕਾਸ ਵਿੱਚ ਆਂਤੋਨੀਓ ਨਾਵਾਸ, ਵਿਕੀ ਚਿਉਂਗ, ਮਾਰਸੇਲ ਯੂਕੇਰਮਾਨ, ਬਰੈਂਡਨ ਮੀਡਰ, ਹੈਕਤੋਰ ਵਿਲਾਫੁਏਰਤੇ, ਅਤੇ ਖੋਸੇ ਫੁਏਂਤੇਸ ਨੇ ਯੋਗਦਾਨ ਪਾਇਆ।[3][4]

ਹਵਾਲੇ

ਸੋਧੋ
  1. "100M users strong, Duolingo raises $45M led by Google at a $470M valuation to grow language-learning platform". Retrieved 2015-06-21.
  2. "Duolingo - Learn languages for Free". Retrieved 2014-11-21.
  3. MG Siegler (April 12, 2011). "Meet Duolingo, Google's Next Acquisition Target; Learn A Language, Help The Web". TechCrunch. Retrieved 2014-11-21.
  4. "The Duolingo Team". Twitpic.