ਡੂਡਲਬਗ (ਫ਼ਿਲਮ)

ਡੂਡਲਬਗ ਕ੍ਰਿਸਟੋਫ਼ਰ ਨੋਲਨ ਦੀ 1997 ਦੀ ਇੱਕ ਲਘੂ ਮਨੋਵਿਗਿਆਨਿਕ ਰਹੱਸਮਈ ਫ਼ਿਲਮ ਹੈ[1]

ਡੂਡਲਬਗ
Doodlebug film screenshot.jpg
ਸ਼ੁਰੂਆਤੀ ਸਕ੍ਰੀਨਸ਼ਾੱਟ
ਨਿਰਦੇਸ਼ਕਕ੍ਰਿਸਟੋਫ਼ਰ ਨੋਲਨ
ਲੇਖਕਕ੍ਰਿਸਟੋਫ਼ਰ ਨੋਲਨ
ਨਿਰਮਾਤਾਐਮਾ ਥੌਮਸ
ਕ੍ਰਿਸਟੋਫ਼ਰ ਨੋਲਨ
Steve Street
ਸਿਤਾਰੇਜੈਰੇਮੀ ਥਿਓਬਾਲਡ
ਸਿਨੇਮਾਕਾਰਕ੍ਰਿਸਟੋਫ਼ਰ ਨੋਲਨ
ਸੰਪਾਦਕਕ੍ਰਿਸਟੋਫ਼ਰ ਨੋਲਨ
ਸੰਗੀਤਕਾਰਡੇਵਿਡ ਜੂਲੇਆਨ
ਡਿਸਟ੍ਰੀਬਿਊਟਰN/A
ਸਿਨੇਮਾ 16
ਰਿਲੀਜ਼ ਮਿਤੀਆਂ
  • 1997 (1997)
ਮਿਆਦ
3 ਮਿੰਟ
ਦੇਸ਼ਯੂਨਾਇਟਡ ਕਿੰਗਡਮ
ਭਾਸ਼ਾਅੰਗਰੇਜ਼ੀ
ਬਜ਼ਟ$1,000 (ਸਟੀਕ ਖ਼ਰਚ ਦੀ ਜਾਣਕਾਰੀ ਨਹੀਂ)

ਪਲਾਟਸੋਧੋ

ਫ਼ਿਲਮ ਇੱਕ ਗੰਦੇ ਜਿਹੇ ਅਪਾਰਟਮੈਂਟ ਵਿੱਚ ਇੱਕ ਮੈਲੇ-ਕੁਚੈਲੇ ਆਦਮੀ ਨੂੰ ਵਿਖਾਉਂਦੀ ਹੈ। ਉਹ ਬਹੁਤ ਬੇਚੈਨ ਹੈ ਅਤੇ ਪਾਗਲਾਂ ਵਾਂਗ ਹਰਕਤਾਂ ਕਰਦਾ ਹੈ। ਉਹ ਕਮਰੇ ਵਿੱਚ ਇੱਕ ਛੋਟੇ ਜਿਹੇ ਜੀਵ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਫਰਸ਼ 'ਤੇ ਤੁਰ ਫਿਰ ਰਿਹਾ ਹੈ। ਪਰ ਮਗਰੋਂ ਇਹ ਗੱਲ ਦਾ ਪਤਾ ਲੱਗਦੀ ਹੈ ਕਿ ਬੱਗ ਉਸਦਾ ਆਪਣਾ ਹੀ ਛੋਟਾ ਰੂਪ ਹੈ। ਉਹ ਆਪਣੀ ਜੁੱਤੀ ਨਾਲ ਉਸ ਉੱਪਰ ਹਮਲਾ ਕਰਦਾ ਹੈ। ਹਾਲਾਂਕਿ ਉਸਦੇ ਛੋਟੇ ਰੂਪ ਦੀਆਂ ਹਰਕਤਾਂ ਵੀ ਬਿਲਕੁਲ ਉਸੇ ਵਰਗੀਆਂ ਹਨ ਅਤੇ ਫ਼ਿਲਮ ਦੇ ਆਖ਼ਰੀ ਸੀਨ ਵਿੱਚ ਉਸਦਾ ਇੱਕ ਬਹੁਤ ਵੱਡਾ ਰੂਪ ਉਸਦੇ ਪਿੱਛੇ ਵਿਖਾਇਆ ਜਾਂਦਾ ਹੈ ਜਿਹੜਾ ਉਸਨੂੂੰ ਮਾਰਦਾ ਹੈ।

ਹਵਾਲੇਸੋਧੋ

  1. "Big Directors Small Films: Christopher Nolan's Doodlebug". Slashfilm.com. 11 October 2008. Retrieved 27 August 2012.

ਬਾਹਰੀ ਲਿੰਕਸੋਧੋ