ਡੇਸਿਸਲਾਵਾ ਪੈਟਰੋਵਾ

ਡੇਸਿਸਲਾਵਾ ਡੌਬਰੇਵਾ ਪੈਟਰੋਵਾ (ਬੁਲਗਾਰੀਅਨ: Десислава Добрева Петрова; ਜਨਮ 12 ਦਸੰਬਰ 1980) ਬੁਲਗਾਰੀਅਨ ਸਮਲਿੰਗੀ ਅਧਿਕਾਰ ਕਾਰਕੁੰਨ ਅਤੇ ਬੀ.ਜੀ.ਓ. ਜੈਮਿਨੀ - ਬੁਲਗਾਰੀਆ ਦੀ ਸਭ ਤੋਂ ਵੱਡੀ ਐਲ.ਜੀ.ਬੀ.ਟੀ. ਅਧਿਕਾਰ ਸੰਗਠਨ ਦੀ ਸਾਬਕਾ ਪ੍ਰਧਾਨ ਹੈ। ਉਸਨੇ 2000 ਤੋਂ ਐਲ.ਜੀ.ਬੀ.ਟੀ. ਲੋਕਾਂ ਦੇ ਬਰਾਬਰੀ ਦੇ ਅਧਿਕਾਰਾਂ ਲਈ ਸੰਘਰਸ਼ ਕੀਤਾ ਹੈ।

ਡੇਸਿਸਲਾਵਾ ਪੈਟਰੋਵਾ
ਜਨਮ12 December 1980
ਵੈਂਬਸਾਈਟhttp://www.desislavapetrova.eu

ਬੁਲਗਾਰੀਆ ਦੇ ਸਮਲਿੰਗੀ ਸੰਗਠਨ ਜੈਮਿਨੀ ਦੀ ਚੇਅਰ ਹੋਣ ਦੇ ਨਾਤੇ ਬੁਲਗਾਰੀਆ ਦੀ ਸਭ ਤੋਂ ਪੁਰਾਣੀ ਅਤੇ ਇਕਲੌਤੀ ਰਾਸ਼ਟਰੀ ਸਦੱਸਤਾ ਐਲ.ਜੀ.ਬੀ.ਟੀ. ਅਧਿਕਾਰ ਅਧਾਰਤ ਐਨ.ਜੀ.ਓ. ਦੇ ਸਮੁੱਚੇ ਪ੍ਰਬੰਧਨ ਲਈ ਪੈਟਰੋਵਾ ਜ਼ਿੰਮੇਵਾਰ ਹੈ। ਉਸਦੀ ਨਿੱਜੀ ਸਮਰਪਣ ਅਤੇ ਐਲ.ਜੀ.ਬੀ.ਟੀ. ਕਮਿਉਨਟੀ ਪ੍ਰਤੀ ਯਤਨਾਂ ਨੇ ਸੰਗਠਨ ਨੂੰ ਇੱਕ ਰਾਸ਼ਟਰੀ ਐਲ.ਜੀ.ਬੀ.ਟੀ. ਅਧਿਕਾਰ ਬਚਾਓਕਰ ਵਜੋਂ ਵਿਕਾਸ ਵੱਲ ਵਧਾਇਆ ਹੈ। 19 ਜਨਵਰੀ 2001 ਨੂੰ ਉਸਨੇ ਬਲਗੇਰੀਅਨ ਨੈਸ਼ਨਲ ਟੈਲੀਵਿਜ਼ਨ ਦੀਆਂ ਕੇਂਦਰੀ ਖ਼ਬਰਾਂ 'ਤੇ ਆਪਣੀ ਲੈਸਬੀਅਨ ਪਛਾਣ ਨੂੰ ਜਾਹਿਰ ਕੀਤਾ। ਪੈਟਰੋਵਾ ਬੁਲਗਾਰੀਆ ਵਿੱਚ ਸਭ ਤੋਂ ਪਹਿਲਾਂ ਜਨਤਕ ਤੌਰ 'ਤੇ ਸਾਹਮਣੇ ਆਉਣ ਵਾਲੀ ਲੈਸਬੀਅਨ ਸੀ, ਉਸਨੇ ਐਲ.ਜੀ.ਬੀ.ਟੀ. ਅਧਿਕਾਰਾਂ ਬਾਰੇ ਗੱਲ ਕੀਤੀ। ਉਹ ਵਿਤਕਰੇ ਵਿਰੋਧੀ ਕਾਨੂੰਨਾਂ ਅਤੇ ਰਜਿਸਟਰਡ ਸਾਂਝੇਦਾਰੀ ਦੇ ਹੱਕ ਵਿੱਚ ਮੁਹਿੰਮ ਚਲਾਉਣ ਲਈ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ।

ਪੈਟਰੋਵਾ ਨਵੇਂ ਕਾਨੂੰਨਾਂ ਦੇ ਵਿਕਾਸ, ਰਾਸ਼ਟਰੀ ਯੋਜਨਾਵਾਂ ਅਤੇ ਬੁਲਗਾਰੀਅਨ ਅਤੇ ਈਯੂ ਕਾਨੂੰਨ ਵਿੱਚ ਤਬਦੀਲੀਆਂ ਲਈ ਪ੍ਰਸਤਾਵਾਂ (ਬੁਲਗਾਰੀਅਨ ਪੈਨਲ ਕੋਡ ਵਿੱਚ ਸੋਧ ਅਤੇ ਵਿਤਕਰੇ ਵਿਰੁੱਧ ਬਚਾਓ ਲਈ ਬੁਲਗਾਰੀਅਨ ਐਕਟ ਦਾ ਵਿਕਾਸ, ਰਜਿਸਟਰਡ ਭਾਈਵਾਲੀ ਲਈ ਕਾਨੂੰਨ ਦਾ ਵਿਕਾਸ) ਦੇ ਕਾਰਜ ਸਮੂਹਾਂ ਵਿੱਚ ਵੀ ਸ਼ਾਮਿਲ ਰਹੀ ਹੈ। ਪੈਟਰੋਵਾ ਵੀ ਪਹਿਲੇ ਰੇਡੀਓ ਪ੍ਰਸਾਰਣ ਦੀ ਸਹਿ-ਐਂਕਰ ਅਤੇ ਮੇਜ਼ਬਾਨ ਹੈ, ਜੋ ਬੁਲਗਾਰੀਆ ਵਿੱਚ ਐਲ.ਬੀ.ਜੀ.ਟੀ. ਕਮਿਉਨਟੀ ਦੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰੇ ਕਰਦਾ ਹੈ।

ਪੈਟਰੋਵਾ ਇੱਕ ਸੁਤੰਤਰ ਵਾਤਾਵਰਣ ਪ੍ਰੇਮੀ ਵੀ ਹੈ ਅਤੇ 2 ਜੁਲਾਈ 2007 ਨੂੰ ਕੁਦਰਤੀ ਪਾਰਕ "ਸਟ੍ਰੈਂਡਜਾ" ਦਾ ਬਚਾਅ ਕਰਨ ਵਾਲੇ 35 ਹੋਰ ਕਾਰਕੁੰਨਾਂ ਨਾਲ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਗ੍ਰਿਫ਼ਤਾਰ ਵੀ ਕੀਤੀ ਗਈ ਸੀ। ਇਸ ਸਮੇਂ ਤਕਰੀਬਨ 500 ਲੋਕਾਂ ਨੇ ਬੁਲਗਾਰੀਆ ਦੀ ਰਾਜਧਾਨੀ ਦੇ ਮੱਧ ਵਿੱਚ ਓਰਲੋਵ ਮੋਸਟ (ਈਗਲ ਦਾ ਬਰਿੱਜ) ਦੇ ਲਾਂਘੇ ਨੂੰ ਨਾਕਾਬੰਦੀ ਕਰ ਦਿੱਤਾ ਸੀ।

ਹਵਾਲੇ

ਸੋਧੋ

ਬਾਹਰੀ ਲਿੰਕ

ਸੋਧੋ