ਡੈਸਕਟਾਪ ਕੰਪਿਊਟਰ
ਡੈਸਕਟਾਪ ਕੰਪਿਊਟਰ, ਇੱਕ ਨਿੱਜੀ ਕੰਪਿਊਟਰ ਹੁੰਦਾ ਹੈ ਜਿਸ ਨੂੰ ਇਸ ਦੇ ਆਕਾਰ ਅਤੇ ਵੱਧ ਬਿਜਲੀ ਦੀ ਲੋੜ ਦੇ ਕਾਰਨ, ਇੱਕ ਡੈਸਕ ਜਾ ਟੇਬਲ ਉੱਪਰ ਰੱਖ ਕੇ ਇੱਕ ਨਿਯਮਤ ਥਾਂ ਉੱਤੇ ਵਰਤਣ ਲਈ ਤਿਆਰ ਕੀਤਾ ਗਿਆ ਹੈ। ਇਸਦੀ ਆਮ ਸੰਰਚਨਾ ਇੱਕ ਕੇਸ ਹੈ, ਜੋ ਕਿ ਬਿਜਲੀ ਦੀ ਸਪਲਾਈ, ਡਿਸਕ ਸਟੋਰੇਜ਼ (ਆਮ ਤੌਰ 'ਤੇ ਇੱਕ ਜਾ ਹੋਰ ਹਾਰਡ ਡਿਸਕ, ਆਪਟੀਕਲ ਡਿਸਕ ਡਰਾਈਵ, ਅਤੇ ਪਿਹਲਾਂ ਵਾਲੇ ਮਾਡਲਾਂ ਵਿੱਚ ਫਲਾਪੀ ਡਿਸਕ ਡਰਾਈਵ), ਮੱਧ ਪ੍ਰੋਸੈਸਿੰਗ ਯੂਨਿਟ (CPU), ਮੈਮੋਰੀ, ਬੱਸ, ਅਤੇ ਇੱਕ ਛਪਿਆ ਹੋਏ ਸਰਕਟ ਬੋਰਡ (ਮਦਰਬੋਰਡ) ਹੈ; ਇਨਪੁਟ ਦੇ ਲਈ ਕੀ-ਬੋਰਡ ਅਤੇ ਮਾਊਸ ਹੁੰਦਾ ਹੈ; ਅਤੇ ਕੰਪਿਊਟਰ ਮਾਨੀਟਰ ਅਤੇ ਪ੍ਰਿੰਟਰ ਆਉਟਪੁੱਟ ਯੰਤਰ ਦੀ ਤਰਾਂ ਵਰਤੇ ਜਾਂਦੇ ਹਨ। ਇਸ ਕੇਸ ਖਿਤਿਜੀ ਅਤੇ ਲੰਬਕਾਰੀ ਰੂਪ ਵਿੱਚ ਰੱਖਿਆ ਜਾ ਸਕਦਾ ਹੈ। ਆਲ-ਇਨ-ਵਨ ਡੈਸਕਟਾਪ ਕੰਪਿਊਟਰਾਂ ਦੇ ਵਿੱਚ ਕੇਸ ਨਾਲ ਹੀ ਇੱਕ ਮਾਨੀਟਰ ਜੁੜਿਆ ਹੁੰਦਾ ਹੈ।[1]