ਡੋਗਰੀ ਸਾਹਿਤ ਡੋਗਰੀ ਭਾਸ਼ਾ ਵਿੱਚ ਲਿਖਤੀ ਅਤੇ ਮੌਖਿਕ ਰਚਨਾਵਾਂ ਦਾ ਲਖਾਇਕ ਹੈ। ਇਹ ਬੋਲੀ ਮੁੱਖ ਤੌਰ 'ਤੇ ਜੰਮੂ ਅਤੇ ਕਸ਼ਮੀਰ ਦੇ ਜੰਮੂ ਖੇਤਰ, ਭਾਰਤ ਅਤੇ ਉੱਤਰੀ ਪਾਕਿਸਤਾਨ ਦੇ ਕੁਝ ਹਿੱਸਿਆਂ ਵਿੱਚ ਬੋਲੀ ਜਾਂਦੀ ਹੈ। ਆਪਣੀ ਭਾਸ਼ਾਈ ਲੈਅ ਅਤੇ ਸੱਭਿਆਚਾਰਕ ਪ੍ਰਗਟਾਵੇ ਲਈ ਜਾਣਿਆ ਜਾਂਦਾ ਹੈ, ਡੋਗਰੀ ਸਾਹਿਤ ਡੋਗਰਿਆਂ ਦੀਆਂ ਪਰੰਪਰਾਵਾਂ, ਜੀਵਨ ਸ਼ੈਲੀ ਅਤੇ ਇਤਿਹਾਸ ਦੀ ਤਸਵੀਰ ਪੇਸ਼ ਕਰਦਾ ਹੈ। ਇਸ ਵਿੱਚ ਕਵਿਤਾ, ਵਾਰਤਕ, ਲੋਕਧਾਰਾ ਅਤੇ ਆਧੁਨਿਕ ਸਾਹਿਤਕ ਰੂਪ ਸ਼ਾਮਲ ਹਨ, ਜੋ ਖੇਤਰ ਦੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। [1]

20ਵੀਂ ਸਦੀ ਵਿੱਚ ਨਵਾਂ ਮੋੜ ਆਇਆ। ਡੋਗਰੀ ਜ਼ੁਬਾਨੀ ਤੋਂ ਲਿਖਤੀ ਰੂਪਾਂ ਵਿੱਚ ਤਬਦੀਲ ਹੋ ਗਈ, ਕਵੀਆਂ ਅਤੇ ਲੇਖਕਾਂ ਨੇ ਸਥਾਨਕ ਅਨੁਭਵ ਅਤੇ ਸਮਾਜਿਕ ਮੁੱਦਿਆਂ ਨੂੰ ਕਲਮਬੰਦ ਕਰਨਾ ਸ਼ੁਰੂ ਕਰ ਦਿੱਤਾ। ਪਦਮ ਸਚਦੇਵ ਅਤੇ ਵੇਦ ਰਾਹੀ ਵਰਗੀਆਂ ਪ੍ਰਸਿੱਧ ਹਸਤੀਆਂ ਨੇ ਡੋਗਰੀ ਸਾਹਿਤ ਦੀ ਤਰੱਕੀ ਵਿੱਚ ਕੇਂਦਰੀ ਭੂਮਿਕਾ ਨਿਭਾਈ ਹੈ, ਰਾਸ਼ਟਰੀ ਅਤੇ ਖੇਤਰੀ ਦੋਹਾਂ ਪੱਧਰਾਂ ਤੇ ਇਸਨੂੰ ਮਾਨਤਾ ਮਿਲੀ। [2] 2003 ਵਿੱਚ ਭਾਰਤ ਦੇ ਸੰਵਿਧਾਨ ਦੀ ਅੱਠਵੀਂ ਅਨੁਸੂਚੀ ਵਿੱਚ ਡੋਗਰੀ ਦੇ ਸ਼ਾਮਲ ਹੋਣ ਨੇ ਸਾਹਿਤਕ ਗਤੀਵਿਧੀਆਂ ਵਿੱਚ ਨਵੀਂ ਜਾਨ ਫੂਕ ਦਿੱਤੀ। [3]

ਡੋਗਰੀ ਸਾਹਿਤ ਨੂੰ ਸੀਮਤ ਪਾਠਕ ਅਤੇ ਦੂਜੀਆਂ ਭਾਸ਼ਾਵਾਂ ਨਾਲ਼ ਮੁਕਾਬਲੇ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਐਪਰ, ਸੱਭਿਆਚਾਰਕ ਪ੍ਰੋਗਰਾਮ, ਵਿਦਿਅਕ ਪਹਿਲਕਦਮੀਆਂ, ਅਤੇ ਸਾਹਿਤਕ ਸਭਾਵਾਂ ਦੀਆਂ ਸਰਗਰਮੀਆਂ ਡੋਗਰੀ ਭਾਸ਼ਾ ਅਤੇ ਇਸਦੇ ਸਾਹਿਤ ਨੂੰ ਉਤਸ਼ਾਹਿਤ ਕਰਦੀਆਂ ਹਨ। ਇਹ ਯਤਨ ਖੇਤਰ ਦੀ ਵਿਰਾਸਤ ਨੂੰ ਸੰਭਾਲਣ ਅਤੇ ਡੋਗਰਿਆਂ ਦੀ ਪਛਾਣ ਅਤੇ ਪਰੰਪਰਾਵਾਂ ਨੂੰ ਕਾਇਮ ਰੱਖਣ ਵਿੱਚ ਯੋਗਦਾਨ ਪਾਉਂਦੇ ਹਨ। [4]

ਹਵਾਲੇ

ਸੋਧੋ
  1. "History of Translation in Dogri Literature: An Overview" (PDF). Jammu University. Retrieved 23 Oct 2024.
  2. Sharma, Nilamber Dev (2002). "A Brief Survey of Dogri (Modern) Literature". Indian Literature. 46 (3 (209)). Sahitya Akademi: 116–126. ISSN 0019-5804. JSTOR 23338590. Retrieved 23 Oct 2024.
  3. "Twenty second December- Dogri inclusion day-In eight schedule of Indian constitution". Early Times Newspaper Jammu Kashmir. 2 Aug 1969. Retrieved 23 Oct 2024.
  4. Excelsior, Daily (20 Feb 2016). "The pioneer of Dogri Literature". Daily Excelsior. Retrieved 23 Oct 2024.