ਤਨਾਕਾ ਮੈਮੋਰੀਅਲ ਜਾਪਾਨ ਦੇ ਪ੍ਰਧਾਨ ਮੰਤਰੀ ਬੈਰਨ ਤਨਾਕਾ ਗੋਇਚੀ ਨੇ ਚੀਨ ਪ੍ਰਤੀ ਕਠੋਰ ਨੀਤੀ ਅਪਨਾਉਣ ਦਾ ਫੈਸਲਾ ਕੀਤਾ। ਇਸੇ ਉਦੇਸ਼ ਤੋਂ ਉਹਨਾਂ ਨੇ ਤਨਾਕਾ ਮੈਮੋਰੀਅਲ ਨਾਂ ਦੀ ਇੱਕ ਯੋਜਨਾ ਬਣਾਈ ਜੋ ਜਾਪਾਨ ਦੇ ਸਾਮਰਾਜੀ ਪ੍ਰਸਾਰ ਦੀ ਹੀ ਯੋਜਨਾ ਸੀ ਜਿਸ ਵਿੱਚ ਜਾਪਾਨ ਦੀ ਵੱਧਦੀ ਹੋਈ ਵਸੋਂ, ਕੱਚੇ ਮਾਲ ਦੀ ਕਮੀ, ਆਰਥਿਕ ਸੰਕਟ ਆਦਿ ਦਾ ਵਰਣਨ ਕਰਦੇ ਹੋਏ ਜਾਪਾਨ ਲਈ ਹਮਲਾਵਾਰ ਨੀਤੀ ਨੂੰ ਅਪਨਾਉਣ ਦੀ ਗੱਲ ਕਹੀ ਗਈ ਸੀ। ਇਸ ਦੀ 1927 ਵਿੱਚ ਯੋਜਨਾ[1] ਬਣਾਈ ਗਈ। ਪਹਿਲੀ ਵਾਰ ਦਸੰਬਰ 1929 ਵਿੱਚ ਛਾਪਿਆ ਗਿਆ ਅਤੇ 24 ਸਤੰਬਰ 1931ਵਿੱਚ ਪੇਸ਼ ਕੀਤਾ ਗਿਆ।

ਵਿਸ਼ਾ

ਸੋਧੋ

ਮਨਚੂਰੀਆ ਅਤੇ ਮੰਗੋਲੀਆ ਚੀਨ ਦੇ ਪ੍ਰਾਂਤ ਨਹੀਂ ਹਨ। ਚੀਨ 'ਤੇ ਜਿੱਤ ਪ੍ਰਾਪਤ ਕਰਨ ਲਈ ਪਹਿਲਾ ਸਾਨੂੰ ਇਹਨਾਂ ਦੋਹਾਂ ਪ੍ਰਾਂਤਾਂ 'ਤੇ ਅਧਿਕਾਰ ਕਰਨਾ ਚਾਹੀਦਾ ਹੈ। ਜੇਕਰ ਅਸੀਂ ਚੀਨ ਤੇ ਜਿੱਤ ਪ੍ਰਾਪਤ ਕਰਨ ਵਿੱਚ ਸਫ਼ਲ ਹੋ ਜਾਂਦੇ ਹਾਂ ਤਾਂ ਏਸ਼ੀਆ ਤੇ ਦੂਜੇ ਸਾਰੇ ਦੇਸ਼ ਸਾਥੋਂ ਭੈ-ਭੀਤ ਹੋ ਕੇ ਆਤਮ-ਸਮਰਪਣ ਕਰ ਦੇਣਗੇ। ਚੀਨ ਦੇ ਸਾਰੇ ਸਾਧਨਾਂ 'ਤੇ ਅਧਿਕਾਰ ਕਰਕੇ ਅਸੀਂ ਭਾਰਤ, ਪੂਰਬੀ ਦੀਪ ਸਮੂਹ, ਮੱਧ ਏਸ਼ੀਆ ਅਤੇ ਯੂਰਪ 'ਤੇ ਵੀ ਜਿੱਤ ਪ੍ਰਾਪਤ ਕਰ ਸਕਦੇ ਹਾਂ।

ਹਵਾਲੇ

ਸੋਧੋ
  1. Chang, The Rape of Nanking, p. 178