ਦਾਲ ਧਰਨ ਵਾਲੇ ਮਿੱਟੀ ਦੇ ਭਾਂਡੇ ਨੂੰ ਤਪਲਾ ਕਹਿੰਦੇ ਹਨ। ਤਪਲੇ ਦਾ ਮੂੰਹ ਚੌੜਾ ਹੁੰਦਾ ਹੈ। ਆਮ ਤਪਲੇ ਵਿਚ ਤਿੰਨ ਕੁ ਕਿਲੋ ਤੱਕ ਦਾਲ ਸਮੇਤ ਪਾਣੀ ਰਿੰਨੀ ਜਾਂਦੀ ਹੈ। ਤਪਲੇ ਇਸ ਤੋਂ ਵੱਡੇ ਵੀ ਹੁੰਦੇ ਹਨ।ਤਪਲੇ ਨੂੰ ਕਈ ਇਲਾਕਿਆਂ ਵਿਚ ਤੌੜੀ ਕਹਿੰਦੇ ਹਨ। ਕਈਆਂ ਵਿਚ ਕੁੰਨਾ/ਕੁੰਨੀ ਅਤੇ ਕਈਆਂ ਵਿਚ ਹਾਂਡੀ ਵੀ ਕਹਿੰਦੇ ਹਨ। ਤਪਲੇ ਵਿਚ ਖਿਚੜੀ ਵੀ ਰਿੰਨ੍ਹੀ ਜਾਂਦੀ ਹੈ।

ਤਪਲਾ ਘੁਮਿਆਰ ਬਣਾਉਂਦਾ ਸੀ। ਪਹਿਲਾਂ ਕਾਲੀ ਚਿਉਂਕਣੀ ਮਿੱਟੀ ਦੀ ਘਾਣੀ ਤਿਆਰ ਕੀਤੀ ਜਾਂਦੀ ਸੀ। ਘਾਣੀ ਵਿਚੋਂ ਤਪਲਾ ਬਣਾਉਣ ਜੋਗੀ ਮਿੱਟੀ ਲੈ ਕੇ ਘੁਮਿਆਰ ਤਪਲੇ ਨੂੰ ਚੱਕ ਉਪਰ ਡੌਲਦਾ ਸੀ। ਡੌਲੇ ਤਪਲੇ ਨੂੰ ਧਾਗੇ ਨਾਲ ਕੱਟ ਕੇ ਚੌਂਕ ਤੋਂ ਲਾਹ ਕੇ ਸੁਕਾਇਆ ਜਾਂਦਾ ਸੀ। ਸੁਕਾਏ ਤਪਲੇ ਨੂੰ ਆਵੀ ਵਿਚ ਪਾ ਕੇ ਦੂਜੇ ਬਰਤਨਾਂ ਨਾਲ ਪਕਾਇਆ ਜਾਂਦਾ ਸੀ।

ਹੁਣ ਤਪਲੇ ਵਿਚ ਦਾਲ ਧਰਨ ਦਾ ਰਿਵਾਜ ਪਹਿਲਾਂ ਦੇ ਮੁਕਾਬਲੇ ਬਹੁਤ ਹੀ ਘੱਟ ਗਿਆ ਹੈ। ਅਮੀਰ ਪਰਿਵਾਰ ਪ੍ਰੈਸ਼ਰ ਕੁੱਕਰਾਂ ਵਿਚ ਦਾਲ ਬਣਾਉਂਦੇ ਹਨ। ਆਮ ਪਰਿਵਾਰ ਪਤੀਲਿਆਂ ਵਿਚ ਚੁੱਲ੍ਹੇ ਉੱਪਰ ਦਾਲਾਂ ਬਣਾਉਂਦੇ ਹਨ।[1]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.