ਤਮਸ਼ੀਲ
ਤਮਸ਼ੀਲ (ਯੂਨਾਨੀ ἀναλογία, analogia, "ਅਨੁਪਾਤ", ana- "ਉੱਤੇ, ਅਨੁਸਾਰ," ["ਵਿਰੁੱਧ", "ਦੁਬਾਰਾ" ਵੀ] + logos "ਅਨੁਪਾਤ" ["ਸ਼ਬਦ, ਭਾਸ਼ਣ, ਗਿਣਤੀ-ਮਿਣਤੀ" ਵੀ][1][2]) ਕਿਸੇ ਖਾਸ ਵਿਸ਼ੇ (ਐਨਾਲਾਗ, ਜਾਂ ਸਰੋਤ) ਤੋਂ ਦੂਜੇ (ਟੀਚਾ-ਖੇਤਰ) ਵਿੱਚ ਜਾਣਕਾਰੀ ਜਾਂ ਅਰਥ ਟਰਾਂਸਫਰ ਕਰਨ ਦੀ ਇੱਕ ਬੋਧਕ ਪ੍ਰਕਿਰਿਆ ਜਾਂ ਅਜਿਹੀ ਪ੍ਰਕਿਰਿਆ ਦੇ ਸੰਗਤ ਇੱਕ ਭਾਸ਼ਾਈ ਪ੍ਰਗਟਾਅ ਹੈ। ਸੌੜੇ ਅਰਥ ਵਿੱਚ, ਤਮਸ਼ੀਲ ਇੱਕ ਵਿਸ਼ੇਸ਼ ਤੋਂ ਦੂਜੇ ਵਿਸ਼ੇਸ਼ ਵਿੱਚ ਇੱਕ ਆਰਗੂਮੈਂਟ ਹੈ, ਜੋ ਕਿ ਨਿਗਮਨ ਤੇ ਆਗਮਨ ਨਾਲੋਂ ਅੱਡਰੀ ਹੁੰਦੀ ਹੈ, ਜਿਹਨਾਂ ਵਿੱਚ ਘੱਟੋ ਘੱਟ ਇੱਕ ਅਧਾਰ-ਵਾਕ ਦੀ ਪ੍ਰਕਿਰਤੀ ਆਮ ਤੌਰ 'ਤੇ ਆਮ ਹੁੰਦੀ ਹੈ। ਤਮਸ਼ੀਲ ਪਦ ਸਰੋਤ ਅਤੇ ਟੀਚੇ ਦੇ ਆਪਸ ਵਿੱਚ ਸੰਬੰਧ ਦਾ ਵੀ ਲਖਾਇਕ ਹੋ ਸਕਦਾ ਹੈ, ਜੋ ਅਕਸਰ (ਹਾਲਾਂਕਿ ਹਮੇਸ਼ਾ ਨਹੀਂ) ਸਮਰੂਪਤਾ ਹੁੰਦੀ, ਜਿਵੇਂ ਕਿ ਜੀਵ-ਵਿਗਿਆਨ ਵਿੱਚ ਤਮਸ਼ੀਲ ਦੀ ਧਾਰਨਾ।
ਸੂਚਨਾ
ਸੋਧੋ- ↑ ἀναλογία, Henry George Liddell, Robert Scott, A Greek-English Lexicon, revised and augmented throughout by Sir Henry Stuart Jones, with the assistance of Roderick McKenzie (Oxford: Clarendon Press, 1940) on Perseus Digital Library. Archived 2016-04-23 at the Wayback Machine.
- ↑ analogy, Online Etymology Dictionary. Archived 2010-03-24 at the Wayback Machine.