ਸੰਗਿਆਨ
ਸੰਗਿਆਨ (cognition, ਕੋਗਨੀਸ਼ਨ) ਕੁੱਝ ਮਹੱਤਵਪੂਰਨ ਮਾਨਸਿਕ ਪ੍ਰਕਿਰਿਆਵਾਂ ਦਾ ਸਮੂਹਿਕ ਨਾਮ ਹੈ, ਜਿਨ੍ਹਾਂ ਵਿੱਚ ਧਿਆਨ, ਸਿਮਰਨ, ਫ਼ੈਸਲਾ ਲੈਣਾ, ਭਾਸ਼ਾ-ਮੁਹਾਰਤ ਅਤੇ ਸਮੱਸਿਆਵਾਂ ਹੱਲ ਕਰਨਾ ਸ਼ਾਮਿਲ ਹਨ। ਸੰਗਿਆਨ ਦਾ ਅਧਿਐਨ ਮਨੋਵਿਗਿਆਨ, ਦਰਸ਼ਨ ਸ਼ਾਸਤਰ, ਭਾਸ਼ਾ ਵਿਗਿਆਨ, ਕੰਪਿਊਟਰ ਵਿਗਿਆਨ ਅਤੇ ਵਿਗਿਆਨ ਦੀਆਂ ਕਈ ਹੋਰ ਸ਼ਾਖਾਵਾਂ ਲਈ ਜ਼ਰੂਰੀ ਹੈ। ਮੋਟੇ ਤੌਰ ’ਤੇ ਸੰਗਿਆਨ ਦੁਨੀਆ ਦੀ ਜਾਣਕਾਰੀ ਲੈਕੇ ਫਿਰ ਉਸਦੇ ਬਾਰੇ ਵਿੱਚ ਅਵਧਾਰਨਾਵਾਂ ਬਣਾ ਕੇ ਉਸਨੂੰ ਸਮਝਣ ਦੀ ਪ੍ਰਕਿਰਿਆ ਨੂੰ ਵੀ ਕਿਹਾ ਜਾ ਸਕਦਾ ਹੈ।