ਤਹਿਲਕਾ
ਤਹਿਲਕਾ ਦਿੱਲੀ ਸਥਿਤ ਇੱਕ ਸਮਾਚਾਰ ਪੱਤਰ ਸਮੂਹ ਹੈ ਜੋ ਆਪਣੀ ਖੋਜੀ ਅਤੇ ਤਥਪਰਕ ਪੱਤਰਕਾਰਤਾ ਲਈ ਜਾਣਿਆ ਜਾਂਦਾ ਹੈ। ਤਹਿਲਕਾ ਸਮੂਹ ਦੇ ਮੁਖ ਸੰਪਾਦਕ ਹਨ ਅਤੇ ਇਹ ਸਮੂਹ ਦੋ ਪਤਰਿਕਾਵਾਂ ਪ੍ਰਕਾਸ਼ਿਤ ਕਰਦਾ ਹੈ। ਇਹ 2000ਵਿੱਚ ਇੱਕ ਵੈੱਬਸਾਈਟ ਦੇ ਤੌਰ 'ਤੇ ਤਰੁਣ ਤੇਜਪਾਲ ਅਤੇ ਅਨਿਰੁਧਾ ਬਹਿਲ ਨੇ ਸ਼ੁਰੂ ਕੀਤਾ ਸੀ। 2004 ਵਿੱਚ ਇਹ ਟੇਬਲੋਇਡ-ਦਿੱਖ ਵਿੱਚ ਕਢਿਆ ਜਾਣ ਲੱਗਿਆ ਅਤੇ 2007 ਵਿੱਚ ਮੈਗਜ਼ੀਨ ਬਣਾ ਦਿੱਤਾ ਗਿਆ। ਤਹਿਲਕਾ ਸਾਲ 2001 ਵਿੱਚ ਆਪਰੇਸ਼ਨ ਵੇਸਟਐਂਡ ਦੇ ਜਰੀਏ ਵਧੇਰੇ ਚਰਚਾ ਵਿੱਚ ਆਇਆ ਜਿਸ ਵਿੱਚ ਇਸ ਨੇ ਉਦੋਂ ਦੇ ਭਾਜਪਾ ਦੇ ਪ੍ਰਧਾਨ ਬੰਗਾਰੂ ਲਕਸ਼ਮਣ ਨੂੰ ਰੱਖਿਆ ਸੌਦਿਆਂ ਵਿੱਚ ਮਦਦ ਲਈ ਰਿਸ਼ਵਤ ਲੈਂਦੇ ਹੋਏ ਕੈਮਰੇ ਵਿੱਚ ਰੰਗੇ ਹੱਥਾਂ ਕੈਦ ਕੀਤਾ ਸੀ। ਇਹਦੀ ਹਿੰਦੀ ਪਤ੍ਰਿਕਾ ਦੀ ਸ਼ੁਰੂਆਤ ਸਾਲ 2008 ਵਿੱਚ ਹੋਈ ਸੀ।
ਤਸਵੀਰ:Tehelka Logo.gif | |
ਮੈਨੇਜਿੰਗ ਐਡੀਟਰ | ਮੈਥਿਊ ਸੈਮੂਅਲ |
---|---|
ਪਹਿਲੇ ਸੰਪਾਦਕ | ਅਨਿਰੁਧਾ ਬਹਿਲ ਸ਼ੋਮਾ ਚੌਧਰੀ |
ਸ਼੍ਰੇਣੀਆਂ | ਹਫਤਾਵਾਰ ਅਖ਼ਬਾਰ |
ਸੰਸਥਾਪਕ | ਤਰੁਣ ਤੇਜਪਾਲ |
ਸਥਾਪਨਾ | 2000 |
ਪਹਿਲਾ ਅੰਕ | 2000–2003 (ਵੈੱਬਸਾਈਟ)
2004–2007 (ਟੇਬਲੋਇਡ) 2007–ਤੋਂ ਲਗਾਤਾਰ (ਮੈਗਜ਼ੀਨ) |
ਦੇਸ਼ | ਭਾਰਤ |
ਅਧਾਰ-ਸਥਾਨ | ਨਵੀਂ ਦਿੱਲੀ |
ਭਾਸ਼ਾ | ਅੰਗਰੇਜ਼ੀ, ਹਿੰਦੀ |
ਵੈੱਬਸਾਈਟ | www.tehelka.com, www.tehelkahindi.com |