ਤਾਂਤੀਆ ਭੀਲ (ਤਾਂਤੀਆ ਭਿਲ ਜਾਂ ਤਾਂਤੀਆ ਮਾਮਾ) ਬ੍ਰਿਟਿਸ਼ ਭਾਰਤ ਵਿੱਚ 1878 ਤੋਂ 1889 ਦੌਰਾਨ ਇੱਕ ਡਕੈਤ ਸੀ। ਬ੍ਰਿਟਿਸ਼ ਲੋਕਾਂ ਦੁਆਰਾ ਉਸਨੂੰ ਇੱਕ ਅਪਰਾਧੀ ਮੰਨਿਆ ਗਿਆ ਪਰ ਆਮ ਭਾਰਤੀ ਲੋਕ ਉਸਨੂੰ ਇੱਕ ਹੀਰੋ ਮੰਨਦੇ ਸਨ। ਉਸਨੂੰ ਉਸ ਸਮੇਂ ਦਾ ਰੋਬਿਨਹੁੱਡ ਕਿਹਾ ਜਾਂਦਾ ਹੈ।[1]

Illustration from The Tribes and Castes of the Central Provinces of India (1916)

ਜ਼ਿੰਦਗੀ

ਸੋਧੋ

ਤਾਂਤੀਆ ਭੀਲ ਕਬੀਲੇ, ਇੱਕ ਆਦੀਵਾਸੀ ਭਾਈਚਾਰਾ, ਨਾਲ਼ ਸੰਬੰਧ ਰੱਖਦਾ ਸੀ, ਤੇ ਉਸਦਾ ਜਨਮ ਮੱਧ ਪ੍ਰਦੇਸ਼ ਵਿੱਚ 1842 ਵਿੱਚ ਹੋਇਆ।[2] ਇੱਕ ਆਧੁਨਿਕ ਕਥਾ ਮੁਤਾਬਕ ਤਾਂਤੀਆ ਨੇ 1857 ਦੇ ਵਿਦਰੋਹ ਤੋਂ ਬਾਅਦ ਸੰਘਰਸ਼ ਸ਼ੁਰੂ ਕੀਤਾ।[3] ਤਾਂਤੀਆ ਨੂੰ ਪਹਿਲੀ ਵਾਰ 1874 ਵਿੱਚ ਗਰਿਫ਼ਤਾਰ ਕੀਤਾ ਗਿਆ। ਬਾਅਦ ਵਿੱਚ 1878 ਵਿੱਚ ਇਸਨੂੰ ਹਾਜੀ ਨਸਰੁੱਲਾਹ ਖਾਨ ਯੂਸਫ਼ਜ਼ਈ ਦੁਆਰਾ ਗਰਿਫ਼ਤਾਰ ਕੀਤਾ ਗਿਆ ਤੇ ਖਾਂਡਵਾ ਵਿਖੇ ਜੇਲ੍ਹ ਭੇਜਿਆ ਗਿਆ, ਤੇ ਤਿੰਨ ਦਿਨਾਂ ਬਾਅਦ ਹੀ ਜੇਲ੍ਹ ਵਿੱਚੋਂ ਫ਼ਰਾਰ ਹੋਣ ਤੋਂ ਬਾਅਦ ਡਕੈਤੀ ਦਾ ਜੀਵਨ ਅਪਨਾ ਲਿਆ।[1]

ਹਵਾਲੇ

ਸੋਧੋ
  1. 1.0 1.1 Central Provinces (India) (1908). Nimar. Printed at the Pioneer Press. pp. 45–. ਹਵਾਲੇ ਵਿੱਚ ਗ਼ਲਤੀ:Invalid <ref> tag; name "(India)1908" defined multiple times with different content
  2. Arihant, Experts. Know Your State - Madhya Pradesh. Arihant Publications India limited. Retrieved 23 April 2019.
  3. Ramaṇikā Guptā; Anup Beniwal (1 January 2007). Tribal Contemporary Issues: Appraisal and Intervention. Concept Publishing Company. pp. 18–. ISBN 978-81-8069-475-2.