ਤਾਣਾ ਬਾਣਾ
ਤਾਣਾ ਬਾਣਾ ਇੱਕ ਪੰਜਾਬੀ ਵਾਰਤਕ ਕਿਤਾਬ ਹੈ ਜੋ ਕਿ ਗੋਵਰਧਨ ਗੱਬੀ ਦੁਆਰਾ ਲਿਖੀ ਗਈ ਪਹਿਲੀ ਵਾਰਤਕ ਕਿਤਾਬ ਹੈ, ਜਦਕਿ ਉਹ ਪਹਿਲਾਂ ਪੰਜਾਬੀ ਸਾਹਿਤ ਨੂੰ ਹੋਰ ਕਾਵਿ-ਸੰਗ੍ਰਹਿ ਭੇਟ ਕਰ ਚੁੱਕੇ ਹਨ। ਇਹ ਕਿਤਾਬ 1 ਮਾਰਚ ਨੂੰ ਚੰਡੀਗਡ਼੍ਹ ਵਿਖੇ ਲੋਕ ਅਰਪਣ ਕੀਤੀ ਗਈ ਸੀ।[1]
ਲੇਖਕ | ਗੋਵਰਧਨ ਗੱਬੀ |
---|---|
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਵਿਧਾ | ਵਾਰਤਕ |
ਪ੍ਰਕਾਸ਼ਕ | ਲੋਕ ਗੀਤ ਪ੍ਰਕਾਸ਼ਨ, ਚੰਡੀਗਡ਼੍ਹ |
ਪ੍ਰਕਾਸ਼ਨ ਦੀ ਮਿਤੀ | 1 ਮਾਰਚ |
ਮੀਡੀਆ ਕਿਸਮ | ਪ੍ਰਿੰਟ |
ਸਫ਼ੇ | 332 |
ਸੰਖੇਪ ਵਿੱਚ ਜਾਣਕਾਰੀ
ਸੋਧੋਇਸ ਕਿਤਾਬ ਦੇ ਲੇਖਾਂ ਵਿੱਚ ਗੋਵਰਧਨ ਗੱਬੀ ਜੀ ਦਾ ਜਿਆਦਾਤਰ ਨਿੱਜੀ ਅਨੁਭਵ ਹੈ, ਜਿਸ ਵਿੱਚ ਉਸ ਦੇ ਇਸ ਭੌਤਿਕ ਜਗਤ ਵਿੱਚ ਵਿਚਰਦਿਆਂ ਸਮਾਜਿਕ, ਆਰਥਿਕ, ਧਾਰਮਿਕ, ਰਿਸ਼ਤੇ-ਨਾਤੇ, ਤੰਗੀਆਂ-ਤੁਰਸ਼ੀਆਂ, ਮਨੋਵਿਗਿਆਨਿਕ, ਸੱਭਿਆਚਾਰਕ ਆਦਿ ਵਰਤਾਰਿਆਂ ਦੀ ਝਲਕ ਮਿਲਦੀ ਹੈ। ਇਸ ਕਿਤਾਬ ਵਿੱਚ ਬਹੁਤ ਸਾਰੇ ਮਿਥਿਹਾਸਿਕ ਪਾਤਰ ਵੀ ਜੋਡ਼ੇ ਗਏ ਹਨ, ਜਿਹਨਾਂ ਨੂੰ ਲੇਖਕ ਦੁਆਰਾ ਆਪਣੇ ਨਿੱਜੀ ਅਨੁਭਵ ਨਾਲ ਜੋਡ਼ਿਆ ਗਿਆ ਹੈ। ਗੋਵਰਧਨ ਗੱਬੀ ਜੀ ਅਨੁਸਾਰ ਅਸਲ ਵਿੱਚ ਜਿੰਦਗੀ ਪਿਆਰ ਦਾ ਹੀ ਇੱਕ ਤਾਣਾ ਬਾਣਾ ਹੈ ਅਤੇ ਇਹੀ ਤਾਣਾ ਬਾਣਾ ਮਨੁੱਖੀ ਜਿੰਦਗੀ ਨੂੰ ਚਲਾਉਣ ਵਿੱਚ ਸਹਾਇਕ ਹੁੰਦਾ ਹੈ।
ਹਵਾਲੇ
ਸੋਧੋਬਾਹਰੀ ਕਡ਼ੀਆਂ
ਸੋਧੋ- ਆਨਲਾਈਨ ਕਿਤਾਬ ਖਰੀਦੋ Archived 2017-03-24 at the Wayback Machine.
- ਫੇਸਬੁੱਕ 'ਤੇ ਗੋਵਰਧਨ ਗੱਬੀ ਦੇ ਕਿਤਾਬ ਸੰਬੰਧੀ ਵਿਚਾਰ