ਤਾਰਾ ਸਿੰਘ ਹੇਅਰ
ਤਾਰਾ ਸਿੰਘ ਹੇਅਰ ਕੈਨੇਡਾ ਦੇ ਪ੍ਰਸਿਧ ਪੱਤਰਕਾਰ ਅਤੇ ਲੇਖਕ ਸਨ। ਉਹ ਇੰਡੋ-ਕੈਨੇਡੀਅਨ ਟਾਈਮਜ਼ ਦੇ ਬਾਨੀ ਸੰਪਾਦਕ ਸਨ।
ਜੀਵਨੀ
ਸੋਧੋਤਾਰਾ ਸਿੰਘ ਦਾ ਜੱਦੀ ਪਿੰਡ ਪੱਦੀ ਜਗੀਰ ਸੀ ਅਤੇ ਉਹ 1970 ਵਿੱਚ ਕਨੇਡਾ ਆਏ ਸਨ। ਉਹਨਾਂ ਨੇ ਖਾਨ ਮਜਦੂਰ, ਅਧਿਆਪਕ, ਟਰੱਕ ਡਰਾਈਵਰ, ਟਰੱਕਿੰਗ ਕੰਪਨੀ ਮੈਨੇਜਰ, ਅਤੇ ਪੱਤਰਕਾਰ ਵਜੋਂ ਕੰਮ ਕੀਤਾ। 1978 ਵਿੱਚ ਮਾਨਤਾ-ਪ੍ਰਾਪਤ ਸਮੁਦਾਏ ਅਖਬਾਰ, ਇੰਡੋ-ਕਨੇਡੀਅਨ ਟਾਈਮਜ਼, ਦੀ ਸਥਾਪਨਾ ਕੀਤੀ ਸੀ। 1998 ਵਿੱਚ, ਸਰੇ ਵਿੱਚ ਆਪਣੇ ਘਰ ਦੇ ਗਰਾਜ ਵਿੱਚੋਂ ਕਾਰ ਨੂੰ ਬਾਹਰ ਕੱਢਦਿਆਂ ਉਹਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਰਚਨਾਵਾਂ
ਸੋਧੋ- ਤੇ ਸਿਵਾ ਬਲਦਾ ਰਿਹਾ (ਕਹਾਣੀਆਂ, 1976)
- ਸੰਤ ਜਰਨੈਲ ਸਿੰਘ ਭਿੰਡਰਾਂਵਾਲਾ (ਸੰਪਾਦਿਤ, 1984)
- ਮੁੱਢਲੇ ਕਦਮ (ਵਾਰਤਕ, 1994)
- ਸੰਘਰਸ਼ ਦੇ ਵਰਹੇ(ਵਾਰਤਕ, 1995)
- ਰੰਗ ਬਦਲਦੇ ਮੌਸਮ (ਵਾਰਤਕ, 1996)
- ਨਵੇਂ ਦਿਸਹੱਦੇ (ਵਾਰਤਕ, 1996)
- ਕਠਨ ਮੋੜ (ਵਾਰਤਕ, 1997)
- ਸਹਿਜ ਤੋਰ (ਵਾਰਤਕ, 1997)
- ਮਨ ਪ੍ਰਦੇਸੀ (ਵਾਰਤਕ, 1998)
- ਦੇਸ ਪਰਾਇਆ (ਵਾਰਤਕ, 1999)
- ਇੱਕਵੀਂ ਸਦੀ ਤੇ ਸਿੱਖ (ਵਾਰਤਕ, 1999)
- ਪੱਚੀ ਸਾਲਾਂ ਪਿੱਛੋਂ ਅੱਖੀਂ ਡਿੱਠਾ ਪੰਜਾਬ (ਸਫ਼ਰਨਾਮਾ, 1996)