ਦਹੀਂ ਵਿਚ ਜਾਂ ਅੱਧ ਰਿੜਕ ਵਿਚ ਜਾਂ ਲੱਸੀ ਵਿਚ ਮੱਝ ਜਾਂ ਗਾਂ ਦੇ ਥਨਾਂ ਵਿਚੋਂ ਸਿੱਧੀਆਂ ਧਾਰਾਂ ਮਾਰ ਕੇ ਬਣਾਏ ਪੀਣ ਪਦਾਰਥ ਨੂੰ ਤਿਉੜ ਕਹਿੰਦੇ ਹਨ। ਬੱਚੇ ਤਿਉੜ ਖੁਸ਼ ਹੋ ਕੇ ਪੀਂਦੇ ਸਨ। ਬੱਚਿਆਂ ਦੀ ਚੰਗੀ ਸਿਹਤ ਲਈ ਅਤੇ ਵਾਧੇ ਲਈ ਤਿਉੜ ਪਹਿਲੇ ਸਮਿਆਂ ਵਿਚ ਸਭ ਤੋਂ ਵਧੀਆ ਪੀਣ ਵਾਲਾ ਮਿਸ਼ਰਣ ਹੁੰਦਾ ਸੀ। ਪਹਿਲੇ ਸਮਿਆਂ ਵਿਚ ਸਵੇਰੇ ਬੱਚੇ, ਜੁਆਨ ਅਤੇ ਬੁੱਢੇ ਸਾਰੇ ਹੀ ਜਾਂ ਦਹੀਂ ਪੀਂਦੇ ਸਨ ਜਾਂ ਅੱਧਰਿੜਕ ਪੀਂਦੇ ਸਨ ਜਾਂ ਤਿਉੜ ਪੀਂਦੇ ਸਨ ਜਾਂ ਲੱਸੀ ਪੀਂਦੇ ਸਨ ਜਾਂ ਦੁੱਧ ਪੀਂਦੇ ਸਨ। ਚਾਹ ਤਾਂ ਅੰਗਰੇਜਾਂ ਨੇ ਆ ਕੇ ਸ਼ੁਰੂ ਕੀਤੀ ਹੈ।ਇਸ ਵਿਚ ਅੱਧ ਰਿੜਕ,ਦੁੱਧ,ਦਹੀ ਤੋਂ ਮਿਲਕੇ ਇਹ ਬਣਾਇਆ ਜਾਂਦਾ ਹੈ।ਪਹਿਲਾਂ ਇਸਤਰੀਆਂ ਆਪਣੇ ਬੱਚਿਆਂ ਨੂੰ ਤਿਉੜ ਪਿਉਂਦੀਆਂ ਸਨ। ਤਾਂਕਿ ਉਹ ਤੁੰਦਰੁਸਤ ਅਤੇ ਸਿਹਤ ਵਿਚ ਵਾਧਾ ਹੋਵੇ। ਤਿਉੜ ਬੱਚੇ ਖੁਸ਼ ਹੋਕੇ ਪੀਂਦੇ ਹਨ। ਅੱਜ ਵੀ ਲਹਿੰਦਾ ਪੰਜਾਬ (ਪਾਕਿਸਤਾਨ) ਵਿਚ ਇਸਨੂੰ ਬਣਾਇਆ ਜਾਂਦਾ ਹੈ। ਅੱਜ ਕੱਲ੍ਹ ਇਸ ਨੂੰ ਬਣਾਇਆ ਨਹੀਂ ਜਾਂਦਾ ਹੈ।ਇਸਨੂੰ ਪਹਿਲਾਂ ਪੀਤਾ ਜਾਂਦਾ ਸੀ ਜ਼ਿਆਦਾ ਅੰਗਰੇਜ਼ਾ ਤੋਂ ਵੀ ਪਹਿਲਾਂ ਫਿਰ ਹੌਲੀ ਹੌਲੀ ਸਮੇਂ ਦੇ ਨਾਲ ਨਾਲ ਇਹ ਸਰਬਤ ਘਟਦੀ ਗਈ।

ਹੁਣ ਸਵੇਰੇ ਬੱਚੇ, ਜੁਆਨ ਅਤੇ ਬੁੱਢੇ ਤਕਰੀਬਨ ਸਾਰੇ ਹੀ ਚਾਹ ਪੀਂਦੇ ਹਨ। ਅੱਜ ਦੀ ਬਹੁਤੀ ਪੀੜ੍ਹੀ ਤਾਂ ਤਿਉੜ ਕਿਵੇਂ ਬਣਦੀ ਹੈ, ਇਸ ਤੋਂ ਵੀ ਜਾਣੂ ਨਹੀਂ ਹੈ।[1]

ਸ਼ਬਦ ਇਸ ਵਿਚ 3 ਪਦਾਰਥ ਪੈਣ ਕਾਰਨ ਇਸਨੂੰ ਤਿਉਰ ਜਾਂ ਤਿਉੜ ਵੀ ਕਿਹਾ ਜਾਂਦਾ ਹੈ। ਕਈ ਇਲਾਕਿਆਂ ਵਿਚ ਇਸਨੂੰ ਹੋਰ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਪਰ ਜ਼ਿਆਦਾਤਰ ਇਲਾਕਿਆਂ ਵਿਚ ਇਸਨੂੰ ਤਿਉੜ ਨਾਲ ਜਾਣਿਆ ਜਾਂਦਾ ਹੈ।

ਸੰਗ੍ਯਾ- ਤ੍ਰਿਵਲ. ਮੱਥੇ ਪਏ ਤਿੰਨ ਵਲ. ਮੱਥੇ ਵੱਟ ਪਾਉਣ ਦੀ ਕ੍ਰਿਯਾ, ਤ੍ਰਿਵਲਿ. ਤਿਉਰ ਚਢਾਏ ਮਾਥ.” (ਕ੍ਰਿਸਨਾਵ) ੨. ਤਿੰਨ ਵਸਤਾਂ (ਦਹੀਂ- ਅਧਰਿੜਕ- ਦੁੱਧ) ਦਾ ਮਿਲਾਕੇ ਬਣਾਇਆ ਹੋਇਆ ਪੇਯ ਪਦਾਰਥ ‘ਤਿਉੜ’ ਕਹਾਉਂਦਾ ਹੈ. ਪੰਜਾਬ ਵਿੱਚ ਇਸਤ੍ਰੀਆਂ ਆਪਣੇ ਬੱਚਿਆਂ ਨੂੰ ਤੁੰਦਰਸਤ ਕਰਨ ਲਈ ਤਿਉੜ ਪਿਆਉਂਦੀਆਂ ਹਨ। ੩. ਤੇਵਰ (ਤਿੰਨ ਵਸਤ੍ਰ) ਵਾਸਤੇ ਭੀ ਤਿਉਰ ਸ਼ਬਦ ਪੰਜਾਬ ਵਿੱਚ ਵਰਤਦੇ ਹਨ. ਦੇਖੋ

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.